ਅਮਰਗੜ੍ਹ, (ਜੋਸ਼ੀ)- ਪੰਜਾਬ 'ਚ ਕਾਂਗਰਸ ਦੀ ਸਰਕਾਰ ਵੱਲੋਂ ਐੱਸ. ਸੀ. ਅਤੇ ਬੀ. ਸੀ. ਵਰਗ ਘਰਾਂ 'ਚ ਲੋਡ ਦੀ ਜਾਂਚ ਕਰਨ ਦੇ ਆਦੇਸ਼ ਮਿਲਣ 'ਤੇ ਸਬ-ਡਵੀਜ਼ਨ ਅਮਰਗੜ੍ਹ ਵੱਲੋਂ ਗਿਆਨੀ ਜ਼ੈਲ ਸਿੰਘ ਕਾਲੋਨੀ ਦੇ ਖਪਤਕਾਰਾਂ ਦੇ ਮੀਟਰਾਂ ਅਤੇ ਘਰਾਂ ਦੀ ਪੜਤਾਲ ਕਰ ਕੇ ਇੱਕ ਕਿਲੋਵਾਟ ਤੋਂ ਵੱਧ ਵਾਲੇ ਖਪਤਕਾਰਾਂ ਦੀ 200 ਯੂਨਿਟ ਬਿਜਲੀ ਮੁਫਤ ਦੀ ਸਹੂਲਤ ਬੰਦ ਕਰ ਕੇ ਬਿੱਲ ਲਾਗੂ ਕਰ ਦਿੱਤੇ ਗਏ ਸਨ। ਕੁਝ ਦਿਨ ਪਹਿਲਾਂ ਸਰਕਾਰ ਨੇ ਲੋਕਾਂ ਦੇ ਵਿਰੋਧ ਕਾਰਨ ਇਸ ਪੜਤਾਲ 'ਤੇ ਰੋਕ ਲਾ ਦਿੱਤੀ ਸੀ। ਕਾਲੋਨੀ ਵਾਸੀਆਂ ਨੂੰ ਹਜ਼ਾਰਾਂ ਰੁਪਏ ਬਿੱਲ ਆਉਣ ਕਾਰਨ ਸਮੂਹਿਕ ਤੌਰ 'ਤੇ ਐੱਸ. ਡੀ. ਓ. ਅਮਰਗੜ੍ਹ ਨੂੰ ਲਿਖਤੀ ਦਰਖਾਸਤ ਦਿੱਤੀ। ਪੜਤਾਲ ਵਿਚ ਜਾਂਚ ਅਧਿਕਾਰੀਆਂ 'ਤੇ ਪੱਖਪਾਤ ਦੇ ਦੋਸ਼ ਲਾਉਂਦਿਆਂ ਦੁਬਾਰਾ ਪੜਤਾਲ ਕਰਨ ਦੀ ਮੰਗ ਕੀਤੀ ਸੀ ਅਤੇ ਬਿੱਲਾਂ ਦੀ ਅਦਾਇਗੀ ਨਾ ਕਰਨ ਦਾ ਫੈਸਲਾ ਕਰ ਲਿਆ ਸੀ। ਬਿੱਲ ਨਾ ਭਰਨ 'ਤੇ ਅਧਿਕਾਰੀਆਂ ਵੱਲੋਂ ਕੁਨੈਕਸ਼ਨ ਕੱਟਣ ਦੀ ਗੱਲ ਤੋਂ ਭੜਕੇ ਕਾਲੋਨੀ ਵਾਸੀਆਂ ਨੇ ਅੱਜ ਪਾਵਰ ਕਾਰਪੋਰੇਸ਼ਨ ਅਮਰਗੜ੍ਹ ਦੇ ਦਫਤਰ ਅੱਗੇ ਨਾਭਾ-ਮਾਲੇਰਕੋਟਲਾ ਸੜਕ 'ਤੇ ਧਰਨਾ ਲਾ ਕੇ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਅਧਿਕਾਰੀਆਂ ਦਾ ਨਾਂ ਲੈ ਕੇ ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਸੜਕੀ ਆਵਾਜਾਈ ਠੱਪ ਕਰ ਦਿੱਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਗੁਰਜੀਤ ਸਿੰਘ ਨੇ ਪੜਤਾਲ ਅਧਿਕਾਰੀ 'ਤੇ ਦੋਸ਼ ਲਾÀੁਂਦਿਆਂ ਕਿਹਾ ਕਿ ਉਸ ਨੇ ਜਾਣ-ਬੁੱਝ ਕੇ ਲੋਡ ਵੱਧ ਲਿਖਿਆ। ਪੜਤਾਲ ਦੌਰਾਨ ਪਰਿਵਾਰਕ ਮੈਂਬਰਾਂ ਦੇ ਦਸਤਖਤ ਕਰਵਾਉਣ ਦੀ ਥਾਂ ਖੁਦ ਹੀ ਦਸਤਖਤ ਕੀਤੇ ਹਨ ਅਤੇ ਅਨਪੜ੍ਹ ਲੋਕਾਂ ਤੋਂ ਅੰਗੂਠਾ ਲਾਉਣ ਦੀ ਥਾਂ ਵੀ ਖੁਦ ਹੀ ਉਨ੍ਹਾਂ ਦੇ ਦਸਤਖਤ ਕੀਤੇ ਹੋਏ ਹਨ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਰਾਂਝਾ, ਗੁਰਜੀਤ ਸਿੰਘ ਗਿੱਲ, ਸੁਰਜੀਤ ਸਿੰਘ ਧਾਲੀਵਾਲ ਤੇ ਸੁਖਜਿੰਦਰ ਸਿੰਘ ਝੱਲ ਨੇ ਸੰਬੋਧਨ ਕੀਤਾ।
ਐੱਸ. ਡੀ. ਓ.² ਵਿਜੇਪਾਲ ਸਿੰਘ ਨੇ ਧਰਨਾਕਾਰੀਆਂ ਨੂੰ ਦਫਤਰ ਦੇ ਅੰਦਰ ਆ ਕੇ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਪਰ ਧਰਨਾਕਾਰੀ ਧਰਨੇ 'ਚ ਮਾਈਕ 'ਤੇ ਆ ਕੇ ਦੁਬਾਰਾ ਪੜਤਾਲ ਕਰਨ ਦੀ ਗੱਲ 'ਤੇ ਅੜੇ ਰਹੇ। ਜਦੋਂ ਧਰਨਾਕਾਰੀਆਂ ਨੇ ਨਵੇਂ ਬੱਸ ਅੱਡੇ 'ਤੇ ਧਰਨਾ ਲਾ ਕੇ ਆਵਾਜਾਈ ਮੁਕੰਮਲ ਤੌਰ 'ਤੇ ਬੰਦ ਕਰ ਦਿੱਤੀ ਤਾਂ ਇੰਸਪੈਕਟਰ ਬਲਜੀਤ ਸਿੰਘ ਥਾਣਾ ਮੁਖੀ ਅਮਰਗੜ੍ਹ ਨੇ ਮੌਕੇ 'ਤੇ ਪਹੁੰਚ ਕੇ ਐੱਸ. ਡੀ. ਓ. ਵਿਜੇਪਾਲ ਨੂੰ ਮੌਕੇ 'ਤੇ ਬੁਲਾ ਕੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ। ਐੱਸ. ਡੀ. ਓ. ਵੱਲੋਂ ਕਿਸੇ ਦਾ ਕੁਨੈਕਸ਼ਨ ਨਾ ਕੱਟੇ ਜਾਣ ਦੀ ਗੱਲ ਆਖੀ ਅਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਕੋਈ ਹੱਲ ਕੱਢਣ ਦਾ ਵੀ ਭਰੋਸਾ ਦਿੱਤਾ। ਧਰਨਾਕਾਰੀਆਂ ਦੇ ਆਗੂ ਸੁਰਜੀਤ ਸਿੰਘ ਧਾਲੀਵਾਲ, ਗੁਰਜੀਤ ਸਿੰਘ ਜੱਗਾ ਅਤੇ ਸੂਬੇਦਾਰ ਧੌਲ ਸਿੰਘ ਨੇ ਧਰਨਾ ਸਮਾਪਤ ਕਰਦਿਆਂ ਪਾਵਰਕਾਮ ਨੂੰ ਚਿਤਾਵਨੀ ਦਿੱਤੀ ਕਿ ਜੇਕਰ 15 ਦਿਨਾਂ 'ਚ ਦੁਬਾਰਾ ਪੜਤਾਲ ਨਾ ਕਰਵਾਈ ਤਾਂ ਵੱਡੇ ਪੱਧਰ 'ਤੇ ਧਰਨੇ ਲਾ ਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਫੰਡਾਂ ਦੀ ਹੋਈ ਦੁਰਵਰਤੋਂ ਦੀ ਜਾਂਚ ਨੂੰ ਲੈ ਕੇ ਸਿੱਧੂ ਨੂੰ ਲਿਖਿਆ ਮੰਗ ਪੱਤਰ
NEXT STORY