ਲੁਧਿਆਣਾ (ਵਿੱਕੀ) : ਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀ. ਜੀ. ਐੱਸ. ਈ.) ਸਹਿ ਸਟੇਟ ਪ੍ਰਾਜੈਕਟ ਡਾਇਰੈਕਟਰ, ਪੰਜਾਬ ਵੱਲੋਂ ਈ-ਪੰਜਾਬ ਪੋਰਟਲ (ਐੱਮ. ਆਈ. ਐੱਸ. 2.0) ’ਤੇ ਪ੍ਰਮੋਟ ਕੀਤੇ ਵਿਦਿਆਰਥੀਆਂ ਦੇ ਡਾਟਾ ਨੂੰ ਵੈਰੀਫਾਈ ਕਰਨ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਵਿਭਾਗ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਾਰੇ ਸਕੂਲਾਂ 'ਚ ਵਿਦਿਆਰਥੀਆਂ ਦੇ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਯਕੀਨੀ ਬਣਾਉਣ। ਸਮੂਹ ਸਕੂਲ ਮੁਖੀਆਂ ਨੂੰ 6 ਅਪ੍ਰੈਲ ਮਤਲਬ ਕਿ ਅੱਜ ਤੱਕ ਸਾਰਾ ਕੰਮ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਵਿਭਾਗ ਵੱਲੋਂ ਪੋਰਟਲ ’ਤੇ ਵਿਦਿਆਰਥੀਆਂ ਦਾ ਡਾਟਾ ਅਗਲੀ ਕਲਾਸ 'ਚ ਪ੍ਰਮੋਟ ਕਰ ਦਿੱਤਾ ਗਿਆ ਹੈ। ਹੁਣ ਸਾਰੇ ਸਕੂਲਾਂ ਨੂੰ ਪ੍ਰਮੋਟ ਕੀਤੇ ਗਏ ਵਿਦਿਆਰਥੀਆਂ ਦੀ ਕਲਾਸ ਅਤੇ ਸੈਕਸ਼ਨ ਦੀ ਜਾਂਚ ਕਰਨੀ ਹੋਵੇਗੀ ਤੇ ਲੋੜ ਅਨੁਸਾਰ ਸੁਧਾਰ ਕਰਵਾਉਣਾ ਹੋਵੇਗਾ। ਜੇਕਰ ਕਿਸੇ ਵਿਦਿਆਰਥੀ ਨੂੰ ਗ਼ਲਤੀ ਨਾਲ ਪ੍ਰਮੋਟ ਕਰ ਦਿੱਤਾ ਗਿਆ ਹੈ ਤਾਂ ਉਸ ਨੂੰ ਉਸ ਦੀ ਸਹੀ ਕਲਾਸ 'ਚ ਦਰਜ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਪੈਨਸ਼ਨ ਧਾਰਕਾਂ ਲਈ ਧਿਆਨ ਦੇਣ ਯੋਗ ਖ਼ਬਰ! ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਟਰਾਂਸਫਰ ਸਰਟੀਫਿਕੇਟ ਤੇ ਨਵੇਂ ਦਾਖ਼ਲੇ
ਵਿਭਾਗ ਵੱਲੋਂ ਜਾਰੀ ਪੱਤਰ 'ਚ ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਅਕਾਦਮਿਕ ਸਾਲ 2025-26 ਦੀ ਸਭ ਤੋਂ ਵੱਡੀ ਕਲਾਸ ਦੇ ਵਿਦਿਆਰਥੀਆਂ ਨੂੰ ‘ਸਟੂਡੈਂਟ ਪਰਸਨਲ ਡਿਟੇਲਜ਼’ ਸ਼ੀਟ 'ਚ ‘ਇਨਐਕਟਿਵ'’ ਤੇ ‘ਪਾਸ ਆਊਟ’ ਦਿਖਾਇਆ ਜਾਵੇ। ਵਿਦਿਆਰਥੀਆਂ ਨੂੰ ‘ਟੀ. ਸੀ. ਜਨਰੇਸ਼ਨ’ ਸਕ੍ਰੀਨ ਤੋਂ ਟਰਾਂਸਫਰ ਸਰਟੀਫਿਕੇਟ ਜਾਰੀ ਕੀਤਾ ਜਾਵੇ। ਇਸ ਤੋਂ ਇਲਾਵਾ ਸਾਲ 2026-27 ਲਈ ਸਾਰੀਆਂ ਛੋਟੀਆਂ ਕਲਾਸਾਂ ਦੇ ਸੈਕਸ਼ਨ ਨਿਰਧਾਰਤ ਕੀਤੇ ਜਾਣ ਅਤੇ ਲੋੜ ਪੈਣ ’ਤੇ ਨਵੇਂ ਸੈਕਸ਼ਨ ਵੀ ਬਣਾਏ ਜਾ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਆਗੂ ਦੇ ਕਤਲ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਕੁਹਾੜੀ ਮਾਰ ਕੀਤਾ ਸੀ ਕਤਲ
ਨਵੇਂ ਦਾਖ਼ਲੇ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ ਵਿਭਾਗ ਦੀਆਂ ਗਾਈਡਲਾਈਨਜ਼ ਅਨੁਸਾਰ ਸਹੀ ਕਲਾਸ 'ਚ ਦਰਜ ਕਰਨ ਲਈ ਕਿਹਾ ਗਿਆ ਹੈ। ਵਿਭਾਗ ਦੇ ਧਿਆਨ 'ਚ ਆਇਆ ਹੈ ਕਿ ਕਈ ਸਕੂਲਾਂ ਦੇ ਯੂ-ਡਾਈਸ ਪੋਰਟਲ ਤੇ ਈ-ਪੰਜਾਬ ਪੋਰਟਲ ’ਤੇ ਲੋਅਰ ਅਤੇ ਹਾਇਰ ਕਲਾਸ ਦੀ ਜਾਣਕਾਰੀ 'ਚ ਅੰਤਰ ਹੈ। ਉਦਾਹਰਣ ਵਜੋਂ ਕੁੱਝ ਸਕੂਲਾਂ ਦੀ ਲੋਅਰ ਕਲਾਸ ਨਰਸਰੀ ਹੈ, ਜਦੋਂ ਕਿ ਈ-ਪੰਜਾਬ ਪੋਰਟਲ ’ਤੇ ਐੱਲ. ਕੇ. ਜੀ. ਦਰਜ ਹੈ। ਸਕੂਲਾਂ ਨੂੰ ਅਜਿਹੀਆਂ ਖਾਮੀਆਂ ਨੂੰ ਧਿਆਨ ਨਾਲ ਵੈਰੀਫਾਈ ਕਰਨ ਤੋਂ ਬਾਅਦ ਹੀ ਦਰਜ ਕਰਨਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
"2021 ਤੋਂ ਸੁਣ ਰਿਹਾ ਹਾਂ ਸਰਤਾਜ ਦੇ ਗੀਤ": ਸੰਨੀ ਦਿਓਲ ਨੇ ਕੀਤੀ ਪੰਜਾਬੀ ਗਾਇਕ ਨਾਲ ਮੁਲਾਕਾਤ
NEXT STORY