ਫਿਰੋਜ਼ਪੁਰ, (ਕੁਮਾਰ, ਮਲਹੋਤਰਾ, ਪਰਮਜੀਤ, ਸ਼ੈਰੀ, ਕੁਲਦੀਪ)–ਗੌਰਮਿੰਟ ਡੀ-ਅੈਡੀਕਸ਼ਨ ਅਤੇ ਰਿਹੈਬਲੀਟੇਸ਼ਨ ਮੁਲਾਜ਼ਮ ਯੂਨੀਅਨ ਪੰਜਾਬ (ਰਜਿ.) ਵੱਲੋਂ ਲਏ ਗਏ ਫੈਸਲੇ ਅਨੁਸਾਰ ਅੱਜ ਨਸ਼ਾ ਛੁਡਾਊ ਦੇ ਪੁਨਰਵਾਸ ਕੇਂਦਰਾਂ ’ਚ ਕੰਮ ਕਰਦੇ ਮੁਲਾਜ਼ਮਾਂ ਨੇ ਮੁਕੰਮਲ ਹਡ਼ਤਾਲ ਕੀਤੀ ਤੇ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂ ਜ਼ਿਲਾ ਪ੍ਰਸ਼ਾਸਨ ਫਿਰੋਜ਼ਪੁਰ ਨੂੰ ਮੰਗ-ਪੱਤਰ ਸੌਂਪਿਆ। ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਹਰ ਇਕ ਜ਼ਿਲੇ ’ਚ ਜ਼ਿਲਾ ਪੱਧਰ ’ਤੇ ਨਸ਼ਾ ਛੁਡਾਊ ਤੇ ਪੁਨਰਵਾਸ ਸੋਸਾਇਟੀਆਂ ਬਣਾ ਕੇ 2014 ’ਚ ਸਾਨੂੰ ਪਾਰਦਰਸ਼ੀ ਤੇ ਪੂਰਨ ਤੌਰ ’ਤੇ ਜਨਤਕ ਨਿਯੁਕਤੀਆਂ ਰਾਹੀਂ ਭਰਤੀ ਕੀਤਾ ਗਿਆ ਸੀ ਪਰ ਕਰੀਬ ਸਾਢੇ ਤਿੰਨ ਸਾਲਾਂ ਦਾ ਸਮਾਂ ਬੀਤਣ ’ਤੇ ਵੀ ਅਸੀਂ ਪਹਿਲੇ ਦਿਨ ਤੋਂ ਇਕਮੁਸ਼ਤ ਤਨਖਾਹ ’ਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਰੋਕਥਾਮ ਲਈ ਚਲਾਏ ਪਾਈਲਟ ਪ੍ਰਾਜੈਕਟ ਉਟ ਪ੍ਰੋਗਰਾਮ ਤਹਿਤ ਦਿਨ-ਰਾਤ ਮਿਹਨਤ, ਲਗਨ ਤੇ ਈਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਆਗੂਆਂ ਨੇ ਕਿਹਾ ਕਿ ਕੁਝ ਸਮੇਂ ਤੋਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਗੌਰਮਿੰਟ ਡਰੱਗਜ਼ ਡੀ-ਅੈਡੀਕਸ਼ਨ ਅਤੇ ਰਿਹੈਬਲੀਟੇਸਸ਼ਨ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਆਗੂ ਤੇ ਮੈਂਬਰ ਆਪਣੀਆਂ ਮੰਗਾਂ ਸਬੰਧੀ ਮਿਲ ਚੁੱਕੇ ਹਨ ਪਰ ਉਨ੍ਹਾਂ ਨੂੰ ਲਾਰਿਆਂ ਤੋਂ ਇਲਾਵਾ ਕੁਝ ਨਹੀਂ ਮਿਲਿਆ ਤੇ ਬੀਤੀ 10 ਜੁਲਾਈ ਨੂੰ ਪੰਜਾਬ ਭਵਨ ਸੈਕਟਰ 3 ਚੰਡੀਗਡ਼੍ਹ ਵਿਖੇ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਗਏ ਸੀ ਪਰ ਉਨ੍ਹਾਂ ਨਾਲ ਕਿਸੇ ਕਾਰਨ ਮੀਟਿੰਗ ਨਹੀਂ ਹੋ ਸਕੀ, ਜਦਕਿ ਉਨ੍ਹਾਂ ਦੇ ਓ. ਐੱਸ. ਡੀ. ਸੰਦੀਪ ਸਿੰਘ ਬਰਾਡ਼ ਨੇ ਮੰਗ-ਪੱਤਰ ਪਡ਼੍ਹ ਕੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਇਕ ਮਹੀਨਾ ਬੀਤਣ ’ਤੇ ਕੋਈ ਕਾਰਵਾਈ ਨਹੀਂ ਹੋਈ, ਜਿਸ ਕਾਰਨ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਦੀ ਅਗਵਾਈ ਹੇਠ 5 ਅਗਸਤ ਨੂੰ ਸਰਕਟ ਹਾਊਸ ਲੁਧਿਆਣਾ ’ਚ ਸੂਬਾ ਪੱਧਰੀ ਮੀਟਿੰਗ ਰੱਖੀ ਗਈ ਸੀ, ਜਿਸ ’ਚ 20 ਅਗਸਤ ਨੂੰ ਪੂਰੇ ਪੰਜਾਬ ’ਚ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ, ਰਿਹੈਬਲੀਟੇਸ਼ਨ ਕੇਂਦਰਾਂ ਤੇ ਉਟ ਕੇਂਦਰਾਂ ਦਾ ਕੰਮ ਮੁਕੰਮਲ ਬੰਦ ਕਰਨ ਦੇ ਲਏ ਗਏ ਫੈਸਲੇ ਅਨੁਸਾਰ ਅੱਜ ਮੁਕੰਮਲ ਕੰਮ ਬੰਦ ਕੀਤਾ ਗਿਆ ਹੈ।
ਕੀ ਹਨ ਮੁੱਖ ਮੰਗਾਂ?
ਜ਼ਿਲਾ ਨਸ਼ਾ ਛੁਡਾਊ ਅਤੇ ਪੁਨਰਵਾਸ ਸੋਸਾਇਟੀਆਂ ’ਚੋਂ ਕੱਢ ਕੇ ਮੁਲਾਜ਼ਮਾਂ ਨੂੰ ਸਿਹਤ ਵਿਭਾਗ ’ਚ ਰੈਗੂਲਰ ਕਰਨਾ, ਹੁਣ ਤੱਕ ਦਾ ਸਾਲਾਨਾ ਇਨਕਰੀਮੈਂਟ ਦੇਣਾ, ਪ੍ਰਾਈਵੇਟ ਏਜੰਸੀਆਂ ਰਾਹੀਂ ਭਰਤੀ ਕੀਤੇ ਅਤੇ ਭਰਤੀ ਕੀਤੇ ਜਾ ਰਹੇ ਮੁਲਾਜ਼ਮਾਂ ਨੂੰ ਸਿੱਧੇ ਤੌਰ ’ਤੇ ਵਿਭਾਗ ਅਧੀਨ ਰੱਖਣਾ, ਮੁਲਾਜ਼ਮਾਂ ਦੀ ਆਪਸ ’ਚ ਇਕ ਜ਼ਿਲੇ ਤੋਂ ਦੂਜੇ ਜ਼ਿਲੇ ’ਚ ਮਿਊਚਲ ਟਰਾਂਸਫਰ ਤੇ ਟਰਾਂਸਫਰ ਸਬੰਧੀ ਪਾਲਿਸੀ ਬਣਾਉਣਾ, ਮੁਲਾਜ਼ਮਾਂ ਦੀ ਸਿਹਤ ਸਬੰਧੀ ਸਰਕਾਰ ਵੱਲੋਂ ਪਾਲਿਸੀ ਤਿਆਰ ਕਰਨਾ।
ਫਾਜ਼ਿਲਕਾ, (ਨਾਗਪਾਲ, ਲੀਲਾਧਰ)–ਸਰਕਾਰੀ ਡਰੱਗ ਡੀ-ਅੈਡੀਕਸ਼ਨ ਅਤੇ ਰਿਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ (ਪੰਜਾਬ) ਦੇ ਮੈਂਬਰਾਂ ਨੇ ਅੱਜ ਸਿਵਲ ਹਸਪਤਾਲ ’ਚ ਸਥਿਤ ਨਸ਼ਾ ਮੁਕਤੀ ਕੇਂਦਰ ਅੱਗੇ ਮੰਗਾਂ ਸਬੰਧੀ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਬੋਧਨ ਕਰਦਿਅਾਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਰੀ ਡਰੱਗ ਡੀ-ਅੈਡੀਕਸ਼ਨ ਅਤੇ ਰਿਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ (ਪੰਜਾਬ) ਵੱਲੋਂ ਸਮੇਂ-ਸਮੇਂ ’ਤੇ ਸਰਕਾਰ ਤੇ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਸਾਹਮਣੇ ਕਰਮਚਾਰੀਆਂ ਦੀਆਂ ਕੁਝ ਮੰਗਾਂ ਰੱਖੀਆਂ ਗਈਆਂ ਸਨ ਪਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਦੇ ਰੋੋਸ ਵਜੋਂ ਯੂਨੀਅਨ ਵੱਲੋਂ ਅੱਜ ਪੂਰੇ ਪੰਜਾਬ ’ਚ ਨਸ਼ਾ ਮੁਕਤੀ ਕੇਂਦਰ, ਮੁਡ਼ ਵਸੇਬਾ ਤੇ ਓਟ ਕਲੀਨਿਕਾਂ ਦੇ ਮੁਲਾਜ਼ਮਾਂ ਨੂੰ ਅਣਮਿੱਥੇ ਸਮੇਂ ਲਈ ਹਡ਼ਤਾਲ ’ਤੇ ਜਾਣ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਕਰਮਚਾਰੀਆਂ ਨੇ ਸਿਵਲ ਸਰਜਨ ਫਾਜ਼ਿਲਕਾ ਡਾ. ਹੰਸ ਰਾਜ ਮਲੇਠੀਆ ਨੂੰ ਮੰਗ-ਪੱਤਰ ਵੀ ਸੌਂਪਿਆ, ਜਿਸ ’ਤੇ ਉਨ੍ਹਾਂ ਕਰਮਚਾਰੀਆਂ ਦੀਅਾਂ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕੌਂਸਲਰ ਸੁਰਿੰਦਰ ਕੁਮਾਰ, ਮੋਨੀਕਾ ਰਾਣੀ, ਮੈਨੇਜਰ ਗੁਰਚਰਨ ਸਿੰਘ ਤਨੇਜਾ, ਸਟਾਫ ਨਰਸ ਅਸ਼ੋਕ ਕੁਮਾਰ, ਚੇਤਨ ਕੁਮਾਰ, ਅਮਨਦੀਪ ਕੁਮਾਰ, ਅਭਿਸ਼ੇਕ ਕੁਮਾਰ, ਵਾਰਡ ਅਟੈਂਡੈਂਟ ਨਰਿੰਦਰ ਸਿੰਘ, ਅਰਪਿਤ, ਵਿਨੋਦ ਕੁਮਾਰ, ਕਾਂਤਾ ਰਾਣੀ, ਅਭਿਸ਼ੇਕ ਕੁਮਾਰ, ਭੁਪਿੰਦਰ ਕੁਮਾਰ, ਬਲਜੀਤ ਸਿੰਘ ਤੇ ਹੋਰ ਹਾਜ਼ਰ ਸਨ।
ਅਬੋਹਰ, (ਸੁਨੀਲ)–ਸੂਬੇ ਭਰ ਦੇ ਸਰਕਾਰੀ ਹਸਪਤਾਲ ਦੇ ਨਸ਼ਾ ਮੁਕਤੀ ਕੇਂਦਰਾਂ ਦੇ ਸਟਾਫ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸੋਮਵਾਰ ਨੂੰ ਇਕ ਰੋਜ਼ਾ ਹਡ਼ਤਾਲ ਕੀਤੀ, ਜਿਸ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਤਹਿਤ ਸਰਕਾਰੀ ਹਸਪਤਾਲ ਦੇ ਨਸ਼ਾਮੁਕਤੀ ਕੇਂਦਰ ਦਾ ਪੂਰਾ ਸਟਾਫ ਵੀ ਕੰਮਧੰਦਾ ਛੱਡ ਕੇ ਹਡ਼ਤਾਲ ’ਤੇ ਰਿਹਾ। ਹਸਪਤਾਲ ’ਚ ਹਡ਼ਤਾਲ ’ਤੇ ਬੈਠੇ ਵਿਨੋਦ ਕੁਮਾਰ, ਗੁਰਮੀਤ ਸਿੰਘ, ਕੁਲਦੀਪ ਸਿੰਘ, ਸੁਖਰੂਪਿੰਦਰ ਸਿੰਘ, ਗੁਰਮੀਤ ਸਿੰਘ ਅਤੇ ਸੁਰੇਂਦਰ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਬੀਤੇ ਕਾਫੀ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ, ਜਿਸਦੇ ਵਿਰੋਧ ’ਚ ਉਨ੍ਹਾਂ ਨੂੰ ਹਡ਼ਤਾਲ ’ਤੇ ਜਾਣਾ ਪਿਆ।
ਸਤਲੁਜ ’ਚ ਪਾਣੀ ਵਧਣ ਨਾਲ ਸਰਹੱਦੀ ਪਿੰਡਾਂ ਦੀ 200 ਏਕਡ਼ ਫਸਲ ਡੁੱਬੀ
NEXT STORY