ਮੋਹਾਲੀ (ਵੈੱਬ ਡੈਸਕ, ਅੰਕੁਸ਼ ਮਹਾਜਨ) : ਇੱਥੇ ਮੋਹਾਲੀ ਪੁਲਸ ਅਤੇ ਨਸ਼ਾ ਤਸਕਰਾਂ ਵਿਚਾਲੇ ਮੁਕਾਬਲੇ ਦੌਰਾਨ ਦੋਵੇਂ ਪਾਸਿਓਂ ਗੋਲੀਆਂ ਚੱਲੀਆਂ। ਇਸ ਦੌਰਾਨ 2 ਨਸ਼ਾ ਤਸਕਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਪੁਲਸ ਦੀ ਜਵਾਬੀ ਕਾਰਵਾਈ ਦੌਰਾਨ 2 ਨਸ਼ਾ ਤਸਕਰਾਂ ਨੂੰ ਗੋਲੀ ਲੱਗੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਤੋਂ ਭਾਰੀ ਮੀਂਹ ਦੀ ਚਿਤਾਵਨੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ, ਇਨ੍ਹਾਂ ਤਾਰੀਖ਼ਾਂ ਨੂੰ...
ਦੱਸ ਦੇਈਏ ਕਿ ਬੀਤੇ ਸ਼ਨੀਵਾਰ ਨੂੰ ਉਕਤ ਨਸ਼ਾ ਤਸਕਰਾਂ ਨੇ ਪੁਲਸ ਟੀਮ 'ਤੇ ਫਾਇਰਿੰਗ ਕੀਤੀ ਸੀ, ਜਿਸ 'ਚ 2 ਕਾਂਸਟੇਬਲ ਜ਼ਖਮੀ ਹੋ ਗਏ ਸਨ। ਦੋਸ਼ੀਆਂ ਦੀ ਭਾਲ ਦੌਰਾਨ ਸੋਮਵਾਰ ਨੂੰ ਪੁਲਸ ਨੂੰ ਦੋਸ਼ੀਆਂ ਦੇ ਇੰਡਸਟਰੀਅਲ ਏਰੀਏ 'ਚ ਲੁਕੇ ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਦੋਸ਼ੀਆਂ ਨੇ ਫਿਰ ਪੁਲਸ 'ਤੇ ਫਾਇਰਿੰਗ ਕਰ ਦਿੱਤੀ। ਪੁਲਸ ਦੀ ਜਵਾਬੀ ਫਾਇਰਿੰਗ ਦੌਰਾਨ ਦੋਵਾਂ ਨਸ਼ਾ ਤਸਕਰਾਂ ਨੂੰ ਵੀ ਗੋਲੀਆਂ ਲੱਗੀਆਂ, ਜਿਸ ਦੌਰਾਨ ਉਹ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਕੁੜੀ-ਮੁੰਡੇ ਦੇ ਚੱਕਰ 'ਚ ਫਸਿਆ ਪੰਜਾਬ ਪੁਲਸ ਦਾ ਮੁਲਾਜ਼ਮ! ਪੜ੍ਹੋ ਹੈਰਾਨ ਕਰਦਾ ਮਾਮਲਾ
ਫਿਲਹਾਲ ਜ਼ਖ਼ਮੀ ਦੋਸ਼ੀਆਂ ਨੂੰ ਇਲਾਜ ਲਈ ਮੋਹਾਲੀ ਦੇ ਫੇਜ਼-6 ਸਿਵਲ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਮੌਕੇ 'ਤੇ ਸੀਨੀਅਰ ਪੁਲਸ ਅਧਿਕਾਰੀ ਵੀ ਪੁੱਜੇ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਹੰਗ ਸਿੰਘਾਂ ਨੇ ਪਾਰਕ 'ਚ REELs ਬਣਾਉਂਦੀਆਂ ਮਾਵਾਂ-ਧੀਆਂ ਨੂੰ ਰੋਕਿਆ, ਫ਼ੋਨ ਫੜ ਡਿਲੀਟ ਕੀਤੀਆਂ ਵੀਡੀਓਜ਼
NEXT STORY