ਚੰਡੀਗੜ੍ਹ, (ਭਾਸ਼ਾ)– ਪੰਜਾਬ ’ਚ ਹੁਣ ਤਕ ਪਰਾਲੀ ਸਾੜਨ ਦੀਆਂ 1638 ਘਟਨਾਵਾਂ ਸਾਹਮਣੇ ਆਈਆਂ ਹਨ, ਜੋ ਪਿਛਲੇ ਸਾਲ ਇਸੇ ਮਿਆਦ ’ਚ ਦਰਜ ਕੀਤੀਆਂ ਗਈਆਂ ਅਜਿਹੀਆਂ ਘਟਨਾਵਾਂ ਦੀ ਤੁਲਨਾ ’ਚ 16 ਫੀਸਦੀ ਘੱਟ ਹੈ। ਪਿਛਲੇ ਸਾਲ ਸੂਬੇ ਵਿਚ 23 ਅਕਤੂਬਰ ਤਕ ਪਰਾਲੀਸਾੜਨ ਦੀਆਂ 1946 ਘਟਨਾਵਾਂ ਹੋਈਆਂ ਸਨ।
ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਕਮੀ ਪੰਜਾਬਸਰਕਾਰ ਤੇ ਖੇਤੀਬਾੜੀ ਭਾਈਚਾਰੇ ਦੇ ਠੋਸ ਯਤਨਾਂ ਦਾ ਨਤੀਜਾ ਹੈ।
ਪੱਕੇ ਹੋਣ ਦੀ ਚਾਹਤ ਨੇ ਔਰਤ ਨੂੰ ਵਿਦੇਸ਼ 'ਚ ਫਸਾਇਆ, 12 ਸਾਲ ਬਾਅਦ ਸੰਤ ਸੀਚੇਵਾਲ ਨੇ ਕਰਵਾਈ ਘਰ ਵਾਪਸੀ
NEXT STORY