ਭਵਾਨੀਗੜ (ਕਾਂਸਲ,ਅੱਤਰੀ)- ਇੱਥੋਂ ਨੇੜਲੇ ਪਿੰਡ ਰਾਜਪੁਰਾ ਵਿਖੇ 9 ਵਿਦਿਆਰਥੀ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੁਆਰਾ ਕਰੋਨਾ ਬਹਾਨੇ ਸਕੂਲ-ਕਾਲਜ-ਯੂਨੀਵਰਸਿਟੀਆਂ ਬੰਦ ਕਰਨ ਖ਼ਿਲਾਫ਼ ਦਿੱਤੇ ਸੱਦੇ ਤਹਿਤ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਪਿੰਡ ਦੇ ਸਕੂਲੀ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸਹਿਯੋਗ ਨਾਲ ਰੈਲ਼ੀ ਕਰ ਕੇ ਪਿੰਡ ਵਿੱਚ ਮੁਜਾਹਰਾ ਕੀਤਾ ਗਿਆ। ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾਈ ਪ੍ਰਧਾਨ ਰਸ਼ਪਿੰਦਰ ਜਿੰਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਠੇਕੇ ਖੁਲ੍ਹੇ ਹਨ, ਸ਼ਾਪਿੰਗ ਮਾਲ, ਧਾਰਮਿਕ ਸਥਾਨ ਤੇ ਤਮਾਮ ਹੋਰ ਕਈ ਤਰਾਂ ਦੇ ਅਦਾਰੇ ਖੁੱਲੇ ਹਨ l ਪਰੰਤੂ ਪੰਜਾਬ ਸਰਕਾਰ ਨੂੰ ਡਰ ਹੈ ਕਿ ਵਿਦਿਆਰਥੀ ਪੜ੍ਹ ਲਿਖ ਕੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਨਾ ਕਰ ਸਕਣ ਤੇ ਰੁਜਗਾਰ ਦੀ ਮੰਗ ਨਾ ਕਰਨ, ਇਸ ਲਈ ਸਾਡੀ ਪੜ੍ਹਾਈ ਦਾ ਹੱਕ ਖੋਹ ਕੇ ਸਾਡੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਓਹਨਾਂ ਕਿਹਾ ਕਿ ਪਿੰਡਾਂ ਵਿੱਚ ਬਹੁਤਿਆਂ ਕੋਲ ਨਾ ਤਾਂ ਸਮਾਰਟ ਫੋਨ ਹੈ ਤੇ ਨਾ ਹੀ ਨੈਟਵਰਕ ਹੈ, ਤੇ ਆਨਲਾਈਨ ਸਿੱਖਿਆ ਦੇ ਨਾਮ ਤੇ ਪਖੰਡ ਕੀਤਾ ਜਾ ਰਿਹਾ ਹੈ। ਆਗੂ ਨੇ ਇਸ ਖਿਲਾਫ਼ 30 ਮਾਰਚ ਡੀ.ਸੀ. ਦਫਤਰ ਸਾਹਮਣੇ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਤੋਂ ਪ੍ਰਗਟ ਕਾਲਾਝਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦਾ ਪਹਿਲਾਂ ਹੀ ਭੋਗ ਪਾਇਆ ਜਾ ਰਿਹਾ ਹੈ ,ਜਿੱਥੇ ਪਹਿਲਾਂ ਹੀ ਗਰੀਬ ਤੇ ਕਿਰਤੀ ਪਰਿਵਾਰਾਂ ਦੇ ਬੱਚੇ ਪੜਦੇ ਹਨ ਤੇ ਸਕੂਲ ਬੰਦ ਕਰ ਕੇ ਕੈਪਟਨ ਸਰਕਾਰ ਮੋਦੀ ਸਰਕਾਰ ਦੇ ਅਜੰਡੇ ਨੂੰ ਹੀ ਲਾਗੂ ਕਰ ਰਹੀ ਹੈ। ਇਸ ਮੌਕੇ ਵਿਦਿਆਰਥੀਆਂ ਦੁਆਰਾ ਪੂਰੇ ਪਿੰਡ ਵਿੱਚੋਂ "ਪੰਜਾਬ ਸਰਕਾਰ ਨੇ ਪਾਇਆ ਗੰਦ, ਠੇਕੇ ਖੋਲੇ ਸਕੂਲ ਬੰਦ" ਅਕਾਸ਼ ਗੁੰਝਾਊ ਨਾਅਰੇ ਲਗਾ ਕੇ ਜੋਸ਼ੁੀਲੇ ਢੰਗ ਨਾਲ ਮਾਰਚ ਕੀਤਾ ।
ਇਸ ਮੌਕੇ ਦਮਨ ਸਿੰਘ ,ਬੰਟੀ ਸਿੰਘ, ਗੁਰਪ੍ਰੀਤ ਸਿੰਘ ,ਬੀਸਰ ਸਿੰਘ,ਹੈਪੀ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜਰ ਸਨ ।
ਗੁਰਦਾਸਪੁਰ 'ਚ ਵੀ ਭਾਜਪਾ ਆਗੂ ਦਾ ਕਿਸਾਨ ਜੱਥੇਬੰਦੀਆਂ ਵਲੋਂ ਘਿਰਾਓ, ਭੱਖਿਆ ਮਾਹੌਲ
NEXT STORY