ਚੰਡੀਗੜ੍ਹ (ਪ੍ਰੀਕਸ਼ਿਤ) : ਸ਼ਹਿਰ ਦੇ ਨਾਮੀ ਨਿੱਜੀ ਸਕੂਲ ਦੇ ਵਿਦਿਆਰਥੀ ਵੱਲੋਂ ਮਹਿਲਾ ਅਧਿਆਪਕ ਦੀ ਫੋਟੋਆਂ ਨੂੰ ਐਡਿਟ ਕਰ ਕੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤਾ ਗਿਆ। ਜਦੋਂ ਟੀਚਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਸਾਈਬਰ ਥਾਣਾ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਜਾਂਚ ਦੌਰਾਨ ਵਿਦਿਆਰਥੀ ਨੂੰ ਹਿਰਾਸਤ ’ਚ ਲੈ ਕੇ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ। ਪੁਲਸ ਹੋਰ ਸੋਸ਼ਲ ਮੀਡੀਆ ਅਕਾਊਂਟਸ ਬਾਰੇ ਪਤਾ ਲਾ ਰਹੀ ਹੈ, ਜਿਨ੍ਹਾਂ ਰਾਹੀਂ ਅਧਿਆਪਕ ਦੀ ਐਡਿਟ ਕੀਤੀ ਫੋਟੋਆਂ ਸਾਂਝੀ ਕੀਤੀ ਗਈ ਸੀ।
ਸੈਕਟਰ-41 ਦੀ ਪੀੜਤਾ ਨੇ ਦੱਸਿਆ ਕਿ ਉਹ ਨਿੱਜੀ ਸਕੂਲ ’ਚ ਟੀਚਰ ਹੈ। ਇਕ ਦਿਨ ਸੋਸ਼ਲ ਮੀਡੀਆ ਐਕਾਉਂਟ ਨੂੰ ਚੈੱਕ ਕਰ ਰਹੀ ਸੀ। ਉਸ ਦੌਰਾਨ ਇੰਸਟਾਗ੍ਰਾਮ ’ਤੇ ਉਸ ਦੀ ਅਸ਼ਲੀਲ ਫੋਟੋ ਦਿਖਾਈ ਦਿੱਤੀ। ਫੋਟੋ ’ਤੇ ਚਿਹਰਾ ਉਸ ਦਾ ਸੀ, ਜਦਕਿ ਹੇਠਲਾ ਹਿੱਸਾ ਕਿਸੇ ਹੋਰ ਦਾ ਸੀ।
ਪੁਲਸ ਨੇ ਜਾਂਚ ਦੌਰਾਨ ਦੇਖਿਆ ਕਿ ਅਧਿਆਪਕ ਦੀ ਫੋਟੋ ਇੰਸਟਾਗ੍ਰਾਮ ’ਤੇ ਤਿੰਨ ਫਰਜ਼ੀ ਆਈ. ਡੀ. ਤੋਂ ਸ਼ੇਅਰ ਕੀਤੀਆਂ ਗਈਆਂ ਸਨ। ਆਈ.ਪੀ. ਐਡਰਸ ਦੇ ਆਧਾਰ ’ਤੇ ਜਦੋਂ ਮੁਲਜ਼ਮ ਬਾਰੇ ਜਾਣਕਾਰੀ ਇੱਕਤਰ ਕੀਤੀ ਤਾਂ ਖ਼ੁਲਾਸਾ ਹੋਇਆ ਕਿ ਉਹ ਸਕੂਲ ’ਚ ਪੜ੍ਹਦਾ ਹੈ। ਇੰਸਟਾਗ੍ਰਾਮ ’ਤੇ ਦੋ ਆਈ. ਡੀ. ਇਕੋ ਆਈ. ਪੀ. ਐਡਰਸ ਤੋਂ ਬਣਾਈਆਂ ਗਈਆਂ ਸਨ। ਤੀਜੀ ਆਈ. ਡੀ. ਅਲੱਗ ਆਈ.ਪੀ. ਐਡਰਸ ਨਾਲ ਬਣਾਈ ਗਈ ਸੀ। ਪੁਲਸ ਹੁਣ ਤੀਜੇ ਫਰਜ਼ੀ ਅਕਾਊਂਟ ਬਣਾਉਣ ਵਾਲੇ ਦਾ ਪਤਾ ਲਾ ਰਹੀ ਹੈ।
ਇਕ ਵਾਰ ਫਿਰ ਵੱਡੀ ਮੁਸੀਬਤ 'ਚ ਘਿਰਿਆ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ
NEXT STORY