ਫਤਿਹਗੜ੍ਹ ਸਾਹਿਬ (ਸੁਰੇਸ਼, ਜੋਗਿੰਦਰਪਾਲ, ਮੱਗੋ, ਜੱਜੀ) : ਬੀਤੀ ਰਾਤ ਜ਼ਿਲ੍ਹੇ ਦੇ ਇਕ ਇੰਜੀਨਿਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਦੇ ਇਕ ਹੋਸਟਲ ਅੰਦਰ ਦਾਖ਼ਲ ਹੋ ਕੇ ਅਣਪਛਾਤੇ ਲੋਕਾਂ ਵੱਲੋਂ ਬਿਹਾਰ ਨਾਲ ਸੰਬਧਿਤ ਵਿਦਿਆਰਥੀਆਂ ਦੀ ਮਾਰ ਕੁੱਟ ਕੀਤੀ ਗਈ। ਇਸ ਦੌਰਾਨ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕਾਲਜ ਦਾ ਸੁਰੱਖਿਆ ਗਾਰਡ ਵੀ ਜ਼ਖ਼ਮੀ ਹੋਇਆ ਹੈ। ਇਸ ਘਟਨਾ 'ਤੇ ਕਾਬੂ ਪਾਉਣ ਲਈ ਜ਼ਿਲ੍ਹੇ ਦੀ ਐੱਸ. ਐੱਸ. ਪੀ. ਡਾ. ਰਵਜੋਤ ਗਰੇਵਾਲ ਦੀ ਅਗਵਾਈ 'ਚ ਭਾਰੀ ਪੁਲਸ ਪਾਰਟੀ ਕਾਲਜ 'ਚ ਪੁੱਜੀ।
ਇਹ ਖ਼ਬਰ ਵੀ ਪੜ੍ਹੋ - ਜੈਨ ਮੁਨੀ ਸੁਗੇਯਸਾਗਰ ਮਹਾਰਾਜ ਦਾ ਹੋਇਆ ਦੇਹਾਂਤ, ਸਰਕਾਰ ਦੇ ਫ਼ੈਸਲੇ ਵਿਰੁੱਧ 25 ਦਸੰਬਰ ਤੋਂ ਸਨ ਵਰਤ 'ਤੇ
ਕਾਲਜ 'ਚ ਪੜ੍ਹਦੇ ਬਿਹਾਰ ਸੂਬੇ ਨਾਲ ਸੰਬੰਧਿਤ ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਉਹ ਹੋਸਟਲ 'ਚ ਇਕ ਵਿਦਿਆਰਥੀ ਦਾ ਜਨਮਦਿਨ ਮਨਾ ਰਹੇ ਸਨ। ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਨੇ ਹੋਸਟਲ ਅੰਦਰ ਦਾਖ਼ਲ ਹੋ ਕੇ ਉਨ੍ਹਾਂ ਨਾਲ ਮਾਰ ਕੁੱਟ ਕੀਤੀ । ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨਾਲ ਇਸ ਤਰ੍ਹਾਂ ਹੀ ਵਿਤਕਰਾ ਹੁੰਦਾ ਰਿਹਾ ਤਾਂ ਕਾਲਜ 'ਚ ਪੜ੍ਹਦੇ ਕਰੀਬ 800 ਪ੍ਰਵਾਸੀ ਵਿਦਿਆਰਥੀ ਕਾਲਜ ਛੱਡਣ ਲਈ ਮਜ਼ਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਕਾਲਜ ਪ੍ਰਬੰਧਕਾਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਵਿਦਿਆਰਥੀਆਂ ਨੇ ਜ਼ਖ਼ਮੀ ਵਿਦਿਆਰਥੀਆਂ ਨੂੰ ਇਨਸਾਫ਼ ਦੇਣ ਦੀ ਮੰਗ ਵੀ ਕੀਤੀ।
ਇਹ ਵੀ ਪੜ੍ਹੋ : ਗਣਤੰਤਰ ਦਿਵਸ ਮੌਕੇ ਬਠਿੰਡਾ 'ਚ ਲਹਿਰਾਉਣਗੇ CM ਮਾਨ 'ਤਿਰੰਗਾ', ਜਲੰਧਰ 'ਚ ਹੋਵੇਗਾ ਸੂਬਾ ਪੱਧਰੀ ਸਮਾਗਮ, ਵੇਖੋ ਸੂਚੀ
ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਇਸ ਸਬੰਧ ’ਚ ਪੁਲਸ ਵੱਲੋਂ ਐੱਫ. ਆਈ. ਆਰ. ਦਰਜ ਕਰ ਦਿੱਤੀ ਗਈ ਹੈ ਅਤੇ ਇਸ ਸਮੇਂ ’ਤੇ ਕਾਲਜ ਦੇ ’ਚ ਹਾਲਾਤ ਪੂਰੀ ਤਰ੍ਹਾਂ ਕੰਟਰੋਲ ’ਚ ਹਨ।
ਇਹ ਖ਼ਬਰ ਵੀ ਪੜ੍ਹੋ - ਮਹਾਨ ਫੁੱਟਬਾਲਰ ਪੇਲੇ ਸਪੁਰਦ-ਏ-ਖ਼ਾਕ, ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਦਿੱਤੀ ਸ਼ਰਧਾਂਜਲੀ (ਤਸਵੀਰਾਂ)
ਜ਼ਿਲ੍ਹਾ ਪੁਲਸ ਮੁਖੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਲੰਘੀ ਰਾਤ ਕਾਲਜ 'ਚ ਝਗੜੇ ਸਬੰਧੀ ਸੂਚਨਾ ਮਿਲੀ ਸੀ, ਜਿਸ ਸਬੰਧੀ ਕੇਸ ਪੁਲਸ ਸਟੇਸ਼ਨ ਫਤਿਹਗੜ੍ਹ ਸਾਹਿਬ 'ਚ ਦਰਜ ਕਰਕੇ ਸਮੁੱਚੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕਾਲਜ 'ਚ ਹਾਲਾਤ ਸਮੁੱਚੇ ਤੌਰ ਤੇ ਕੰਟਰੋਲ 'ਚ ਹਨ। ਇਸ ਸਮੁੱਚੇ ਮਾਮਲੇ ਸੰਬੰਧੀ ਕਿਸੇ ਵੀ ਕਿਸਮ ਦੀਆਂ ਅਫ਼ਵਾਹਾਂ 'ਤੇ ਭਰੋਸਾ ਨਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪੀੜ੍ਹਤ ਵਿਦਿਆਰਥੀਆਂ ਨੂੰ ਇਨਸਾਫ਼ ਦਿੱਤਾ ਜਾਵੇਗਾ ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਲੁਧਿਆਣਾ 'ਚ ਦਿਨ-ਦਿਹਾੜੇ ਹੋਇਆ ਕਤਲ, ਘਰ 'ਚ ਵੜ ਕੇ ਤਾੜ-ਤਾੜ ਚਲਾਈਆਂ ਗੋਲ਼ੀਆਂ
NEXT STORY