ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) ਨਾਲ ਸਬੰਧਿਤ ਕਾਲਜਾਂ ਵਿਚ ਵੀ ਫ਼ੀਸ ਵਾਧੇ ਨੂੰ ਮਨਜ਼ੂਰੀ ਮਿਲ ਗਈ ਹੈ। ਜਾਣਕਾਰੀ ਅਨੁਸਾਰ ਗ੍ਰੈਜੂਏਸ਼ਨ ਪੱਧਰ ’ਤੇ ਬੀ. ਏ. ਦੇ ਲਈ 7 ਸੈਲਫ਼ ਫਾਈਨਾਂਸ ਕੋਰਸ ਵਿਚ 12 ਅਤੇ ਹੋਰ ਕੋਰਸਾਂ ਵਿਚ ਰੂਟੀਨ ਵਜੋਂ 15 ਫ਼ੀਸਦੀ ਤੱਕ ਫ਼ੀਸ ਵਧੇਗੀ। ਇਹ ਵਧੀ ਹੋਈ ਫ਼ੀਸ ਨਵੇਂ ਸੈਸ਼ਨ ਸਾਲ 2024-25 ਵਿਚ ਲਾਗੂ ਹੋਵੇਗੀ। ਇਸ ਤੋਂ ਪਹਿਲਾ ਫਾਈਨਲ ਮਨਜ਼ੂਰੀ ਦੇ ਲਈ ਸੈਨੇਟ ਵਿਚ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ 'ਲੂ' ਚੱਲਣ ਨੂੰ ਲੈ ਕੇ ਆਈ ਤਾਜ਼ਾ Update, ਜਾਣੋ ਅਗਲੇ ਹਫ਼ਤੇ ਦੇ ਮੌਸਮ ਦਾ ਹਾਲ
ਇਹ ਫ਼ੈਸਲਾ ਪਹਿਲਾ ਕਾਲਜ ਪੱਧਰ ਦੀ ਕਮੇਟੀ ’ਤੇ ਲਿਆ ਗਿਆ। ਬਾਅਦ ਵਿਚ ਸਿੰਡੀਕੇਟ ਕਮੇਟੀ ਵਿਚ ਵੀ ਮਨਜ਼ੂਰੀ ਮਿਲ ਗਈ। ਸਿੰਡੀਕੇਟ ਕਮੇਟੀ ਵਿਚ ਇਹ ਵੀ ਚਰਚਾ ਹੋਈ ਕਿ ਕਾਲਜ ’ਚ ਪ੍ਰਿੰਸੀਪਲ ਅਤੇ ਅਧਿਆਪਕਾਂ ਦੇ ਖ਼ਾਲੀ ਅਹੁਦਿਆਂ ’ਤੇ ਵੀ ਜਲਦੀ ਭਰਤੀ ਹੋਏ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲ ਹੋ ਜਾਣ Alert, ਐਕਸ਼ਨ 'ਚ ਮਾਨ ਸਰਕਾਰ, ਜਾਰੀ ਕਰ ਦਿੱਤੇ ਸਖ਼ਤ ਹੁਕਮ
ਕਾਲਜਾਂ ਵਿਚ ਵੀ ਅਧਿਆਪਕਾਂ ਦੀ ਭਾਰੀ ਕਮੀ ਹੈ। ਧਿਆਨ ਰਹੇ ਕਿ ਪੀ. ਯੂ. ਤੋਂ ਪੰਜਾਬ ਅਤੇ ਚੰਡੀਗੜ੍ਹ ਦੇ ਕਰੀਬ 200 ਕਾਲਜ ਐਫੀਲਿਏਟਿਡ ਹਨ। ਦੂਜੇ ਪਾਸੇ ਪੰਜਾਬ ਦੇ ਕਾਲਜਾਂ ’ਚ ਦਾਖ਼ਲਾ ਪ੍ਰਕਿਰਿਆ ਮਈ ਮਹੀਨੇ ਤੋਂ ਸ਼ੁਰੂ ਹੋ ਸਕਦੀ ਹੈ। ਜਿਵੇਂ ਹੀ 12ਵੀਂ ਦਾ ਰਿਜ਼ਲਟ ਆ ਜਾਵੇਗਾ। ਵਿਦਿਆਰਥੀ ਕਾਲਜਾਂ ’ਚ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਣਗੇ। ਇਸ ਵਾਰ ਕੈਂਪਸ ਵਿਚ ਨਵੀਂ ਐਜੂਕੇਸ਼ਨ ਪਾਲਿਸੀ ਦੇ ਤਹਿਤ ਦਾਖ਼ਲੇ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਹੜੇ 'ਚ ਸੁੱਤੀ ਪਈ ਔਰਤ ਨੂੰ ਲੱਗੀ ਅੱਗ, 4 ਧੀਆਂ ਸਿਰੋਂ ਉੱਠਿਆ ਮਾਂ ਦਾ ਸਾਇਆ
NEXT STORY