ਲੁਧਿਆਣਾ (ਜ. ਬ.)- ਢੰਡਾਰੀ ਕਲਾਂ ਦੇ ਇਲਾਕੇ ’ਚ ਇਕ ਔਰਤ ਦੀ ਸ਼ੱਕੀ ਹਾਲਤ ’ਚ ਅੱਗ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਿਰਣ ਵਜੋਂ ਹੋਈ ਹੈ। ਸੂਚਨਾ ਤੋਂ ਬਾਅਦ ਮੌਕੇ ’ਤੇ ਥਾਣਾ ਫੋਕਲ ਪੁਆਇੰਟ ਦੀ ਪੁਲਸ ਪੁੱਜੀ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ। ਇਸ ਮਾਮਲੇ ’ਚ 174 ਦੀ ਕਾਰਵਾਈ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਵਿਖੇ ਸੇਵਾਦਾਰਾਂ ਦੀ ਮੁਸ਼ਤੈਦੀ ਸਦਕਾ ਟਲੀ ਮੰਦਭਾਗੀ ਘਟਨਾ! ਵੇਖੋ ਮੌਕੇ ਦੀ CCTV ਫੁਟੇਜ
ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਪਤੀ ਰਾਜੂ ਨੇ ਦੱਸਿਆ ਕਿ ਉਸ ਦਾ ਵਿਆਹ 22 ਸਾਲ ਪਹਿਲਾਂ ਹੋਇਆ ਸੀ। ਉਸ ਦੀਆਂ 4 ਬੇਟੀਆਂ ਹਨ। ਉਸ ਦੀ ਪਤਨੀ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ। ਦੇਰ ਰਾਤ ਉਹ ਗਰਮੀ ਕਾਰਨ ਛੱਤ ’ਤੇ ਸੌਣ ਲਈ ਚਲਾ ਗਿਆ। ਪਤਨੀ ਵਿਹੜੇ ’ਚ ਸੌਂ ਗਈ, ਜਦੋਂਕਿ ਬੇਟੀਆਂ ਕਮਰੇ ਵਿਚ ਦਰਵਾਜ਼ਾ ਬੰਦ ਕਰ ਕੇ ਸੌਂ ਰਹੀਆਂ ਸਨ। ਤੜਕੇ ਅਚਾਨਕ ਵਿਹੜੇ ’ਚੋਂ ਧੂੰਆਂ ਉੱਠ ਰਿਹਾ ਸੀ ਅਤੇ ਬਦਬੂ ਆ ਰਹੀ ਸੀ। ਉਸ ਦੀਆਂ ਬੇਟੀਆਂ ਨੇ ਬਾਹਰ ਆ ਕੇ ਦੇਖਿਆ ਤਾਂ ਉਸ ਦੀ ਮਾਂ ਨੂੰ ਅੱਗ ਲੱਗੀ ਹੋਈ ਸੀ। ਉਹ ਰੌਲਾ ਪਾਉਣ ਲੱਗ ਗਈ, ਜਿਸ ਤੋਂ ਬਾਅਦ ਉਹ ਥੱਲੇ ਆਇਆ ਅਤੇ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕੀਤਾ ਪਰ ਉਦੋਂ ਤੱਕ ਕਿਰਣ 100 ਫੀਸਦੀ ਸੜ ਚੁੱਕੀ ਸੀ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਅੱਜ ਉਮੀਦਵਾਰਾਂ ਦਾ ਐਲਾਨ ਕਰ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ
ਉੱਧਰ, ਐੱਸ. ਐੱਚ. ਓ. ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ’ਚ ਪਤਾ ਲੱਗਾ ਹੈ ਕਿ ਔਰਤ ਦੇ ਕੰਬਲ ’ਚ ਬੀੜੀ ਪੀਣ ਕਾਰਨ ਅੱਗ ਲੱਗੀ ਅਤੇ ਉਸ ਕਾਰਨ ਉਹ ਝੁਲਸ ਗਈ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਸਕੂਲ ਹੋ ਜਾਣ Alert, ਐਕਸ਼ਨ 'ਚ ਮਾਨ ਸਰਕਾਰ, ਜਾਰੀ ਕਰ ਦਿੱਤੇ ਸਖ਼ਤ ਹੁਕਮ
NEXT STORY