ਚੰਡੀਗੜ੍ਹ (ਸੁਸ਼ੀਲ) : ਸਬ-ਇੰਸਪੈਕਟਰ ਕੰਵਰ ਪਾਲ ਰਾਣਾ ਦੀ ਚੰਡੀਗੜ੍ਹ ਦੇ ਪੁਲਸ ਥਾਣੇ ’ਚ ਅਚਾਨਕ ਸਿਹਤ ਵਿਗੜ ਗਈ। ਉਨ੍ਹਾਂ ਨੂੰ ਸਾਹ ਲੈਣ ’ਚ ਤਕਲੀਫ਼ ਹੋਣ ਲੱਗੀ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਬਾਅਦ ’ਚ ਉਨ੍ਹਾਂ ਦੇ ਪਰਿਵਾਰ ਨੂੰ ਮੌਕੇ ’ਤੇ ਬੁਲਾਇਆ ਗਿਆ। ਪੁਲਸ ਨੇ ਪਰਿਵਾਰ ਦੇ ਬਿਆਨ ਲੈ ਕੇ ਮਾਮਲੇ ਦੀ ਹੋਰ ਜਾਂਚ ਸ਼ੁਰੂ ਕਰ ਦਿੱਤੀ ਹੈ। ਸਬ-ਇੰਸਪੈਕਟਰ ਮੂਲ ਰੂਪ ’ਚ ਮੋਹਾਲੀ ਦੇ ਰਹਿਣ ਵਾਲੇ ਸਨ ਅਤੇ ਅਗਲੇ ਸਾਲ ਸੇਵਾਮੁਕਤ ਹੋਣ ਵਾਲੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਨਵੇਂ ਰਾਸ਼ਨ ਡਿਪੂ ਲੈਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ, ਸਰਕਾਰ ਜਲਦ ਜਾਰੀ ਕਰੇਗੀ ਹੁਕਮ
ਮੌਲੀਜਾਗਰਾਂ ਥਾਣੇ ਦੀ ਪੀ. ਸੀ. ਆਰ. ਟੀਮ ’ਚ ਸਨ ਰਾਣਾ
ਚੰਡੀਗੜ੍ਹ ਪੁਲਸ ਦੇ ਅਨੁਸਾਰ ਕੰਵਰ ਪਾਲ ਰਾਣਾ (59) ਮੌਲੀਜਾਗਰਾਂ ਥਾਣੇ ਦੇ ਅਧਿਕਾਰ ਖੇਤਰ ’ਚ ਪੀ. ਸੀ. ਆਰ. ਟੀਮ ’ਚ ਤਾਇਨਾਤ ਸਨ। ਉਨ੍ਹਾਂ ਦਾ ਪਰਿਵਾਰ ਮੋਹਾਲੀ ਦੇ ਪਿੰਡ ਤੜੌਲੀ ਬਹਿਲੋਲਪੁਰ ਦੇ ਨੇੜੇ ਰਹਿੰਦਾ ਹੈ। ਉਨ੍ਹਾਂ ਦੀ ਪਤਨੀ ਅਤੇ ਦੋ ਪੁੱਤਰ ਹਨ। ਦੋਵੇਂ ਵਿਆਹੇ ਹੋਏ ਹਨ ਅਤੇ ਪ੍ਰਾਈਵੇਟ ਨੌਕਰੀ ਕਰਦੇ ਹਨ। ਰਾਣਾ 60 ਸਾਲ ਦੀ ਉਮਰ ’ਚ ਸੇਵਾਮੁਕਤ ਹੋਣ ਵਾਲੇ ਸਨ ਅਤੇ ਇਕ ਸਾਲ ਬਾਕੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ IPS ਤੇ IAS ਅਫ਼ਸਰ ਵੱਡੀ ਮੁਸੀਬਤ 'ਚ! ਹੁਣ CBI ਦੀ ਰਾਡਾਰ 'ਤੇ...
ਦੁਪਹਿਰ ਨੂੰ ਡਿਊਟੀ ਦੌਰਾਨ ਸਾਹ ਲੈਣ 'ਚ ਤਕਲੀਫ਼ ਹੋਈ
ਪੁਲਸ ਅਧਿਕਾਰੀਆਂ ਦੇ ਅਨੁਸਾਰ ਸਬ-ਇੰਸਪੈਕਟਰ ਕੰਵਰ ਪਾਲ ਰਾਣਾ ਬੁੱਧਵਾਰ ਦੁਪਹਿਰ ਨੂੰ ਮੌਲੀਜਾਗਰਾਂ ਪੁਲਸ ਸਟੇਸ਼ਨ ’ਚ ਡਿਊਟੀ ਦੌਰਾਨ ਅਚਾਨਕ ਬੀਮਾਰ ਹੋ ਗਏ। ਪੁੱਛੇ ਜਾਣ ’ਤੇ ਰਾਣਾ ਨੇ ਕਿਹਾ ਕਿ ਉਨ੍ਹਾਂ ਨੂੰ ਸਾਹ ਲੈਣ ’ਚ ਤਕਲੀਫ਼ ਹੋ ਰਹੀ ਹੈ। ਪੁਲਸ ਅਧਿਕਾਰੀਆਂ ਨੇ ਤੁਰੰਤ ਉਨ੍ਹਾਂ ਨੂੰ ਜੀ. ਐੱਮ. ਸੀ. ਐੱਚ. 32 ਹਸਪਤਾਲ ਪਹੁੰਚਾਇਆ। ਸ਼ੁਰੂਆਤੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਫਿਰ ਵਿਗੜੇਗਾ ਮੌਸਮ, 9 ਜ਼ਿਲ੍ਹਿਆਂ 'ਚ ਮੀਂਹ ਨਾਲ ਸੀਤ ਲਹਿਰ ਦਾ ਅਲਰਟ ਜਾਰੀ
NEXT STORY