ਸੁਲਤਾਨਪੁਰ ਲੋਧੀ (ਸੋਢੀ)-ਦੋ ਦਿਨ ਪਹਿਲਾਂ ਤਲਵੰਡੀ ਰੋਡ 'ਤੇ ਹੋਏ ਭਿਆਨਕ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਏ ਪਤੀ-ਪਤਨੀ ਸੂਬੇਦਾਰ ਫ਼ਕੀਰ ਸਿੰਘ ਮਰੋਕ ਅਤੇ ਸਰਦਾਰਨੀ ਬਲਬੀਰ ਕੌਰ ਦਾ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਪਰਮਜੀਤਪੁਰ ਵਿਖੇ ਧਾਰਮਿਕ ਰੀਤੀ-ਰਿਵਾਜ਼ ਨਾਲ ਕੀਤਾ ਗਿਆ। ਇਸ ਸਮੇਂ ਫ਼ੌਜ ਦੇ ਸੂਬੇਦਾਰ ਫ਼ਕੀਰ ਸਿੰਘ ਮਰੋਕ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪੁੱਜੀ ਭਾਰਤੀ ਫ਼ੌਜ ਦੇ ਨੌਜਵਾਨਾਂ ਵੱਲੋਂ ਫ਼ੌਜ ਦੇ ਨਿਯਮਾਂ ਅਨੁਸਾਰ ਸਲਾਮੀ ਦਿੱਤੀ ਗਈ। ਸੂਬੇਦਾਰ ਫ਼ਕੀਰ ਸਿੰਘ ਆਮ ਆਦਮੀ ਪਾਰਟੀ ਦੇ ਸੀਨੀਅਰ ਆੜ੍ਹਤੀ ਆਗੂ ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ ਦੇ ਤਾਏ ਦਾ ਲੜਕਾ ਸੀ ਅਤੇ ਆੜ੍ਹਤੀ ਆਗੂ ਸਰਪੰਚ ਰਾਮ ਸਿੰਘ ਪਰਮਜੀਤਪੁਰ ਦੇ ਦੋਵੇਂ ਮ੍ਰਿਤਕ ਸਕੇ ਭਰਾ-ਭਰਜਾਈ ਸਨ।

ਇਹ ਵੀ ਪੜ੍ਹੋ: ਦੀਵਾਲੀ ਮੌਕੇ ਜਲੰਧਰ 'ਚ ਇਨ੍ਹਾਂ ਥਾਵਾਂ 'ਤੇ ਵਿਕਣਗੇ ਪਟਾਕੇ, DC ਨੇ ਜਾਰੀ ਕੀਤੇ ਹੁਕਮ

ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਸਪੁੱਤਰ ਰਣਜੀਤ ਸਿੰਘ ਸਾਬੀ ਅਤੇ ਗੁਰਚਰਨ ਸਿੰਘ ਮਿੰਟੂ ਨੇ ਅਗਨ ਭੇਟ ਕੀਤਾ। ਉਨ੍ਹਾਂ ਦੀ ਅੰਤਿਮ ਯਾਤਰਾ ’ਚ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ, ਐੱਨ. ਆਰ. ਆਈ. ਪ੍ਰਤਾਪ ਸਿੰਘ ਮੋਮੀ ਯੂ. ਕੇ, ਨੰਬਰਦਾਰ ਜੋਗਾ ਸਿੰਘ ਕਾਲੇਵਾਲ, ਅਨਮੋਲ ਪ੍ਰੀਤ ਸਿੰਘ ਕੈਨੇਡਾ, ਅਮਨਪ੍ਰੀਤ ਕੈਨੇਡਾ, ਵਿਰਸਾ ਸਿੰਘ ਕੈਨੇਡਾ, ਮੰਨੂ ਸ਼ਰਮਾ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀਪਕ ਧੀਰ ਰਾਜੂ, ਐਡਵੋਕੇਟ ਰਕੇਸ਼ ਪਾਲ ਪੁਰੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਜੈਨਪੁਰ, ਐਡਵੋਕੇਟ ਭੁਪਿੰਦਰ ਸਿੰਘ, ਅਮਿਤੋਜ ਸਿੰਘ ਐੱਮ. ਡੀ. ਅਕਾਲ ਐਜੂਕੇਸ਼ਨ ਸਰਵਿਸ, ਅਕਾਲ ਗਰੁੱਪ ਦੇ ਐੱਮ. ਡੀ. ਸੁਖਦੇਵ ਸਿੰਘ ਜੱਜ, ਬਲਦੇਵ ਸਿੰਘ ਮੰਗਾ ਆੜਤੀ, ਰਵਿੰਦਰ ਸਿੰਘ ਰਵੀ ਪਿੱਥੋਰਾਹਲ, ਭਾਜਪਾ ਦੇ ਹਲਕਾ ਇੰਚਾਰਜ ਰਕੇਸ਼ ਨੀਟੂ, ਇੰਸਪੈਕਟਰ ਜੈਦੇਵ, ਗੋਪਾਲ ਕ੍ਰਿਸ਼ਨ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਫਗਵਾੜਾ 'ਚ ਬੇਨਕਾਬ ਸਾਈਬਰ ਫਰਾਡ ਸੈਂਟਰ ਦੇ ਮਾਮਲੇ 'ਚ ਪੁਲਸ ਦੇ ਵੱਡੇ ਖ਼ੁਲਾਸੇ, ਰੋਜ਼ਾਨਾ ਹੁੰਦੀ ਸੀ ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਚਾਇਤਾਂ ਤੋਂ ਫੰਡ ਲੈਣ ਦੀ ਬਜਾਏ 12,000 ਕਰੋੜ ਦਾ ਹਿਸਾਬ ਦੇਵੇ ਸਰਕਾਰ: ਸੁਖਬੀਰ ਸਿੰਘ ਬਾਦਲ
NEXT STORY