ਗੁਰਦਾਸਪੁਰ (ਵਿਨੋਦ) : ਜ਼ਿਲਾ ਪੁਲਸ ਗੁਰਦਾਸਪੁਰ ਨੇ ਇਕ ਵਿਧਵਾ ਪੁਲਸ ਕਰਮਚਾਰੀ ਦੀ ਸ਼ਿਕਾਇਤ 'ਤੇ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ 'ਤੇ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ, ਜਿਸ ਦੇ ਲਈ ਪੁਲਸ ਨੇ ਉਕਤ ਮਹਿਲਾ ਵਲੋਂ ਦਿੱਤੀ ਗਈ ਇਕ ਵੀਡਿਓ ਸੀ. ਡੀ ਨੂੰ ਆਧਾਰ ਬਣਾਇਆ ਪਰ ਇਸ ਦਰਜ ਕੇਸ ਨੇ ਸੁੱਚਾ ਸਿੰਘ ਲੰਗਾਹ ਨੂੰ ਅਰਸ਼ ਤੋਂ ਫਰਸ਼ 'ਤੇ ਲਿਆ ਖੜ੍ਹਾ ਕੀਤਾ ਹੈ, ਕਿਉਂਕਿ ਇਸ ਕੇਸ ਦਾ ਅਦਾਲਤ ਵਿਚ ਕੀ ਫੈਸਲਾ ਆਏਗਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਅਜੇ ਇਸ ਕੇਸ ਦੇ ਕਾਰਨ ਸੁੱਚਾ ਸਿੰਘ ਲੰਗਾਹ ਦਾ ਸਿਆਸੀ ਅਤੇ ਸਮਾਜਿਕ ਜੀਵਨ ਪੂਰੀ ਤਰ੍ਹਾਂ ਨਾਲ ਜ਼ੀਰੋ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਠਾਨਕੋਟ ਵਿਜੀਲੈਂਸ ਵਿਭਾਗ ਦਫ਼ਤਰ ਵਿਚ ਕੰਮ ਕਰਦੀ ਪੁਲਸ ਕਰਮਚਾਰੀ ਵਿਧਵਾ ਮਹਿਲਾ ਨਿਵਾਸੀ ਸੋਹਲ ਨੇ ਜੋ ਸ਼ਿਕਾਇਤ ਪੱਤਰ ਜ਼ਿਲਾ ਪੁਲਸ ਮੁਖੀ ਨੂੰ ਦਿੱਤਾ ਸੀ, ਉਸ ਵਿਚ ਸੁੱਚਾ ਸਿੰਘ ਲੰਗਾਹ 'ਤੇ ਉਸ ਦੇ ਨਾਲ ਬਲਾਤਕਾਰ ਕਰਨ ਤੋਂ ਲੈ ਕੇ ਉਸ ਦੀ ਜ਼ਮੀਨ ਹੜੱਪਣ ਅਤੇ ਧਮਕੀਆਂ ਦੇਣ ਦੇ ਦੋਸ਼ ਲਾਏ ਹਨ। ਦੋਸ਼ਾਂ ਦੇ ਨਾਲ ਇਕ ਵੀਡਿਓ ਸੀ. ਡੀ ਵੀ ਦਿੱਤੀ ਸੀ, ਜੋ ਹੁਣ ਵਾਇਰਲ ਹੋ ਚੁੱਕੀ ਹੈ ਅਤੇ ਇਸ ਸੀ. ਡੀ ਦੇ ਵਾਇਰਲ ਹੋਣ ਦੇ ਕਾਰਨ ਇਹ ਤਾਂ ਪਤਾ ਚਲ ਜਾਂਦਾ ਹੈ ਕਿ ਇਹ ਸਭ ਇਕ ਯੋਜਨਾਬੱਧ ਢੰਗ ਨਾਲ ਹੋ ਰਿਹਾ ਹੈ, ਪਰ ਸੀ. ਡੀ ਵਿਚ ਕਿਤੇ ਵੀ ਇਹ ਸਿੱਧ ਨਹੀਂ ਹੁੰਦਾ ਹੈ ਕਿ ਸੁੱਚਾ ਸਿੰਘ ਲੰਗਾਹ ਔਰਤ ਨਾਲ ਜ਼ਬਰਦਸਤੀ ਕਰ ਰਹੇ ਹਨ, ਪਰ ਇਸ ਸੀ. ਡੀ ਦੇ ਵਾਇਰਲ ਹੋਣ ਦੇ ਕਾਰਨ ਸੁੱਚਾ ਸਿੰਘ ਲੰਗਾਹ ਦੇ ਵਿਰੋਧੀਆਂ ਨੇ ਉਨ੍ਹਾਂ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ, ਜੋ ਲੰਗਾਹ ਦੇ ਸਿਅਸੀ ਜੀਵਨ ਸਮੇਤ ਸਮਾਜਿਕ ਤੇ ਪਰਿਵਾਰਕ ਜੀਵਨ 'ਤੇ ਵੀ ਪ੍ਰਭਾਵ ਪਾਵੇਗਾ।
ਵੇਖਿਆ ਜਾਵੇ ਤਾਂ ਸੁੱਚਾ ਸਿੰਘ ਲੰਗਾਹ ਸ਼ੁਰੂ ਤੋਂ ਹੀ ਵਿਵਾਦਿਤ ਰਹੇ ਹਨ। ਜਦੋਂ ਉਹ ਸਰਕਾਰੀ ਕਾਲਜ ਵਿਚ ਪੜ੍ਹਦੇ ਸੀ ਤਾਂ ਉਦੋਂ ਉਹ ਨਕਸਲਾਈਟ ਮੂਵਮੈਂਟ ਨਾਲ ਸੰਬੰਧਿਤ ਸੀ। ਜਦਕਿ ਅੱਤਵਾਦ ਦੇ ਦੌਰ ਵਿਚ ਉਨ੍ਹਾਂ ਤੇ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ਲੱਗਦੇ ਰਹੇ ਹਨ। ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਵਿਚ ਉਨ੍ਹਾਂ ਦੀ ਹਿਸਟਰੀ ਸੀਟਰ ਐਲਾਨ ਕਰਕੇ ਉਨ੍ਹਾਂ ਦਾ ਫੋਟੋ ਜ਼ੁਰਮਪੇਸ਼ਾ ਲੋਕਾਂ ਦੇ ਨਾਲ ਲੱਗਾ ਰਿਹਾ। ਸਰਗਰਮ ਰਾਜਨੀਤੀ ਵਿਚ ਉਹ ਸਾਲ 1980 ਵਿਚ ਆਏ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ। ਖਾਲਿਸਤਾਨ ਕਮਾਂਡੋ ਫੋਰਸ ਦੇ ਚੀਫ ਰਹੇ ਵੱਸਣ ਸਿੰਘ ਜਫਰਵਾਲ ਦੇ ਲੰਗਾਹ ਦਾ ਨਾਮ ਜੁੜਦਾ ਰਿਹਾ ਅਤੇ ਵਾਰ-ਵਿਚ ਰਿਸ਼ਤੇਦਾਰੀ ਵਿਚ ਸੰਬੰਧ ਬਦਲ ਗਏ। ਇਨ੍ਹਾਂ ਦੇ ਪ੍ਰਬਲ ਵਿਰੋਧੀ ਰਹੇ ਸੁੱਚਾ ਸਿੰਘ ਛੋਟੇਪੁਰ ਦੇ ਅਨੁਸਾਰ ਜਫਰਵਾਲ ਦੀ ਨਜ਼ਦੀਕੀ ਦੇ ਕਾਰਨ ਹੀ ਉਹ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕ ਆਏ ਅਤੇ ਸਾਲ 1997 ਵਿਚ ਪਹਿਲੀ ਵਾਰ ਧਾਰੀਵਾਲ ਵਿਧਾਨ ਸਭਾ ਦੇ ਲਈ ਅਕਾਲੀ ਦਲ ਦੀ ਸੀਟ ਦਿਵਾਉਣ ਵਿਚ ਜਫ਼ਰਵਾਲ ਨੇ ਮੁੱਖ ਭੂਮਿਕਾ ਨਿਭਾਈ। ਵਿਧਾਨ ਸਭਾ ਚੋਣ ਜਿੱਤਣ ਦੇ ਬਾਅਦ ਉਨ੍ਹਾਂ ਦਾ ਹਿਸਟਰੀ ਸ਼ੀਟਰ ਦੀ ਸੂਚੀ ਵਿਚੋਂ ਨਾਮ ਕੱਢਿਆ ਗਿਆ।
ਸਾਲ 2002 ਵਿਚ ਜਦ ਪੰਜਾਬ ਵਿਚ ਕਾਂਗਰਸ ਸਰਕਾਰ ਬਣੀ ਤਾਂ ਸੁੱਚਾ ਸਿੰਘ ਪਹਿਲੇ ਅਕਾਲੀ ਨੇਤਾ ਸੀ, ਜਿਨਾਂ ਦੇ ਵਿਰੁੱਧ ਕਾਂਗਰਸ ਸਰਕਾਰ ਨੇ ਵਿਜੀਲੈਂਸ ਵਿਭਾਗ ਦੇ ਮਾਧਿਅਮ ਨਾਲ ਸਾਧਨਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦਾ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਸ ਕੇਸ ਵਿਚ ਸਾਲ 2015 ਵਿਚ ਲੰਗਾਹ ਨੂੰ 3 ਸਾਲ ਦੀ ਸਜ਼ਾ ਅਤੇ ਇਕ ਕਰੋੜ ਰੁਪਏ ਜ਼ੁਰਮਾਨੇ ਦਾ ਹੁਕਮ ਸੁਣਾਇਆ ਸੀ, ਪਰ ਉਸ ਦੇ ਬਾਵਜੂਦ ਉਹ ਸਾਲ 2017 ਵਿਚ ਸੁਪਰੀਮ ਕੋਰਟ ਤੋਂ ਇਜਾਜ਼ਤ ਲੈ ਕੇ ਚੋਣ ਲੜੇ ਸੀ। ਸੂਤਰਾਂ ਦੇ ਅਨੁਸਾਰ ਲੰਗਾਹ ਦੇ ਸੁੱਚਾ ਸਿੰਘ ਛੋਟੇਪੁਰ ਅਤੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਸ਼ੁਰੂ ਤੋਂ ਹੀ ਮਜ਼ਬੂਤ ਵਿਰੋਧੀ ਰਹੇ ਹਨ ਅਤੇ ਇਨ੍ਹਾਂ ਦੋਵਾਂ ਨੇਤਾਵਾਂ ਨਾਲ ਉਹ ਟਕਰਾਅ ਬਣਾਈ ਰੱਖਦੇ ਸੀ। ਕਿਹਾ ਜਾ ਰਿਹਾ ਹੈ ਕਿ ਜੋ ਰੇਪ ਕੇਸ ਹੁਣ ਲੰਗਾਹ ਦੇ ਵਿਰੁੱਧ ਦਰਜ ਹੋਇਆ ਹੈ, ਉਹ ਵੀ ਉੱਚ ਪੱਧਰ 'ਤੇ ਯੋਜਨਾ ਬਣਾ ਕੇ ਕਾਂਗਰਸ ਨੇ ਸਫ਼ਲ ਕੀਤਾ ਹੈ, ਪਰ ਇਸ ਕੇਸ ਵਿਚ ਸੁੱਚਾ ਸਿੰਘ ਲੰਗਾਹ ਦਾ ਸਿਆਸੀ, ਸਮਾਜਿਕ ਅਤੇ ਪਰਿਵਾਰਿਕ ਜੀਵਨ ਸੰਕਟ ਵਿਚ ਆ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਾਂਧੀ ਜੈਯੰਤੀ ਦੇ ਵਿਸ਼ੇਸ਼ ਮੌਕੇ 'ਤੇ ਮਾਨਸਾ ਦੀ ਰਮਨਦੀਪ ਕੌਰ ਨੂੰ ਕੀਤਾ ਸਨਮਾਨਿਤ
NEXT STORY