ਮਾਨਸਾ/ਬੁਢਲਾਡਾ (ਸੰਦੀਪ ਮਿੱਤਲ, ਮਨਜੀਤ)- ਸਵੱਛ ਭਾਰਤ ਮੁਹਿੰਮ ਤਹਿਤ ਅੱਜ ਜ਼ਿਲਾ ਮਾਨਸਾ ਦੀ ਵਿਦਿਆਰਥਣ ਰਮਨਦੀਪ ਕੌਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਵਿਖੇ ਗਾਂਧੀ ਜੈਯੰਤੀ ਮੌਕੇ ਹੋਏ ਇਕ ਸਮਾਗਮ ਦੌਰਾਨ ਸਨਮਾਨਿਤ ਕਰਕੇ ਜ਼ਿਲਾ ਮਾਨਸਾ ਦਾ ਨਾਮ ਉਚਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਜ਼ਿਲੇ ਦੇ ਪਿੰਡ ਚੱਕ ਭਾਈਕੇ ਦੀ ਫਫੜੇ ਭਾਈਕੇ ਗਰਲਜ਼ ਵਿਖੇ ਵਿਦਿਆ ਗ੍ਰਹਿਣ ਕਰ ਰਹੀ ਹੋਣਹਾਰ ਵਿਦਿਆਰਥਣ ਰਮਨਦੀਪ ਕੌਰ ਨੇ ਜਿੱਥੇ ਸਵੱਛ ਮੁਹਿੰਮ 'ਚ ਆਪਣਾ ਅਹਿਮ ਯੋਗਦਾਨ ਪਾਉਂਦਿਆਂ ਲਿਖੇ ਲੇਖ ਸਦਕਾ ਉਸ ਨੂੰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਗਾਂਧੀ ਜੈਯੰਤੀ ਮੌਕੇ ਮਨਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕਰਨ ਨਾਲ ਮਾਨਸਾ ਜ਼ਿਲੇ ਦਾ ਨਾਮ ਦੇਸ਼ ਪੱਧਰ 'ਤੇ ਉਚਾ ਹੋ ਗਿਆ। ਇਸ ਪ੍ਰਾਪਤੀ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਇਸਤਰੀ ਅਕਾਲੀ ਦਲ ਦੀ ਸ਼ਹਿਰੀ ਪ੍ਰਧਾਨ ਸਿਮਰਜੀਤ ਕੌਰ ਸਿੰਮੀ, ਦਿਹਾਤੀ ਪ੍ਰਧਾਨ ਬਲਵੀਰ ਕੌਰ ਨੇ ਕਿਹਾ ਕਿ ਰਮਨਦੀਪ ਕੌਰ ਨੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕਰਵਾਏ ਸਵੱਛ ਭਾਰਤ ਨੈਸ਼ਨਲ ਪੱਧਰ ਦੇ ਸਮਾਗਮ 'ਚ ਭਾਗ ਲੈ ਕੇ ਲਿਖਿਆ ਗਿਆ ਲੇਖ, ਜਿਸ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਆਰੰਭੀ ਮੁਹਿੰਮ ਨੂੰ ਇਕ ਬਲ ਮਿਲਿਆ ਹੈ। ਇਸਤਰੀ ਆਗੂਆਂ ਨੇ ਕਿਹਾ ਕਿ ਇਸ ਬੱਚੀ ਨੂੰ ਮਿਲਿਆ ਸਨਮਾਨ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਨੰਨੀ ਛਾਂ ਮੁਹਿੰਮ ਦੀ ਸਫਲਤਾ ਦਾ ਇਕ ਉਪਰਾਲੇ ਨੇ ਰੰਗ ਲਿਆਂਦਾ ਹੈ ਕਿਉਂਕਿ ਬੀਬੀ ਬਾਦਲ ਨੇ ਬੱਚੀਆਂ ਨੂੰ ਅੱਗੇ ਆਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਹਨ ਅਤੇ ਅੱਗੇ ਵੀ ਉਹ ਇਸੇ ਤਰ੍ਹਾਂ ਕਰਦੀ ਰਹੇਗੀ। ਇਸ ਵਿਸ਼ੇਸ਼ ਉਪਲਬਧੀ 'ਤੇ ਭਾਈ ਬਹਿਲੋ ਗੁਰੂਦੁਆਰਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਫਫੜੇ ਭਾਈਕੇ, ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਅਤੇ ਪੰਚਾਇਤ ਯੂਨੀਅਨ ਜ਼ਿਲਾ ਮਾਨਸਾ ਦੇ ਪ੍ਰਧਾਨ ਸਰਪੰਚ ਬੂਟਾ ਸਿੰਘ ਝਲਬੂਟੀ ਨੇ ਉਕਤ ਹੋਣਹਾਰ ਬੱਚੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
ਜਾਖੜ ਦੀ ਰੈਲੀ 'ਚ ਬਾਜਵਾ ਦੀ ਐਂਟਰੀ ਨੇ ਸਿਆਸੀ ਗਲਿਆਰਿਆਂ 'ਚ ਚਲ ਰਹੀ ਚਰਚਾ 'ਤੇ ਲਗਾਈ ਰੋਕ
NEXT STORY