ਫਿਰੋਜ਼ਪੁਰ (ਸੰਨੀ) - ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ’ਚ ਰਹਿਣ ਵਾਲੇ 13 ਸਾਲਾ ਸਤੀਸ਼ ਦਾ ਕੱਦ ਭਾਵੇਂ ਬਹੁਤ ਛੋਟਾ ਹੈ ਪਰ ਉਸ ਦੇ ਹੌਂਸਲੇ ਬੁਲੰਦ ਅਤੇ ਸੁਰ ਉੱਚੇ ਹਨ। ਇਨ੍ਹਾਂ ਹੌਂਸਲੇ ਸਦਕਾ ਉਸ ਨੇ ਅੱਜ ਸੋਸ਼ਲ ਮੀਡੀਆ ’ਤੇ ਆਪਣੀ ਇਕ ਵੱਖਰੀ ਪਛਾਣ ਬਣਾ ਲਈ ਹੈ। ਉਸ ਦੀ ਸੁਰੀਲੀ ਆਵਾਜ਼ ਹਰ ਕਿਸੇ ਨੂੰ ਕੀਲ ਕੇ ਰੱਖ ਦਿੰਦੀ ਹੈ। ਜਾਣਕਾਰੀ ਅਨੁਸਾਰ 13 ਸਾਲਾ ਸਤੀਸ਼ ਆਪਣੇ ਉੱਚੇ ਸੁਰਾਂ ਦੇ ਸਦਕਾ ਅੱਜ ਵੱਡੇ-ਵੱਡੇ ਗਾਇਕਾਂ ਨੂੰ ਮਾਤ ਦੇ ਰਿਹਾ ਹੈ। ਇਸ ਛੋਟੀ ਉਮਰ ’ਚ ਉਹ ਹੁਣ ਤੱਕ 10 ਵੱਡੀਆਂ ਸਟੇਜਾਂ ’ਤੇ ਗਾ ਚੁੱਕਾ ਹੈ । ਸੁਰ ਲਾਉਣ ’ਤੇ ਜਦੋਂ ਸਤੀਸ਼ ਆਪਣੇ ਛੋਟੇ-ਛੋਟੇ ਹੱਥਾਂ ਨਾਲ ਹਰਮੋਨੀਅਮ ਅਤੇ ਤਬਲਾ ਵਜਾਉਂਦਾ ਹੈ ਤਾਂ ਉਸ ਨੂੰ ਦੇਖਣ ਵਾਲਾ ਹਰ ਵਿਅਕਤੀ ਬੱਸ ਦੇਖਦਾ ਹੀ ਰਹਿ ਜਾਂਦਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਤੀਸ਼ ਦੇ ਪਿਤਾ ਨੇ ਕਿਹਾ ਕਿ ਸਤੀਸ਼ ਦੇ ਪਿਤਾ ਨੇ ਕਿਹਾ ਕਿ ਸਤੀਸ਼ ਸੱਤਵੀਂ ਜਮਾਤ ’ਚ ਪੜ੍ਹਦਾ ਹੈ। ਸਕੂਲ ਦੇ ਬੱਚੇ ਹਮੇਸ਼ਾ ਉਸ ਦੇ ਕੱਦ ਦਾ ਮਜ਼ਾਕ ਉਡਾਉਂਦੇ ਸਨ ਪਰ ਹੁਣ ਉਸ ਦੀ ਕਲਾ ਦਾ ਹਰ ਕੋਈ ਮੁਰੀਦ ਹੈ। ਉਸ ਨੂੰ ਗਾਉਣ ਦਾ ਸ਼ੌਕ ਸ਼ੁਰੂ ਤੋਂ ਹੀ ਸੀ। ਉਨ੍ਹਾਂ ਕਿਹਾ ਕਿ ਉਸ ਨੇ ਥੋੜ੍ਹੇ ਹੀ ਸਮੇਂ ’ਚ ਗਾਇਕੀ ਦੀਆਂ ਬਾਰੀਕੀਆਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ। ਗਾਣਾ ਗਾਉਣ ਦੇ ਨਾਲ-ਨਾਲ ਉਸ ਨੇ ਹਾਰਮੋਨੀਅਮ ਤੇ ਤਬਲਾ ਵਜਾਉਂਣਾ ਸ਼ੁਰੂ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਕੁਦਰਤ ਨੇ ਉਨ੍ਹਾਂ ਦੇ ਬੇਟੇ ’ਚ ਇਕ ਕਮੀ ਦਿੱਤੀ ਸੀ ਪਰ ਉਸ ਦੀ ਆਵਾਜ਼ ਨੇ ਉਸ ਨੂੰ ਪੂਰਾ ਕਰ ਦਿੱਤਾ। ਚੰਗਾ ਗਾਉਣ ਕਰਕੇ ਸਤੀਸ਼ ਨੂੰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ, ਜਿਸ ਸਦਕਾ ਉਸ ਦਾ ਗਾਇਕ ਬਣਨ ਦਾ ਸੁਪਨਾ ਹੋਰ ਪੱਕਾ ਹੋ ਜਾਵੇਗਾ।
ਸਰਕਾਰ ਦੱਸੇ ਪੰਚਕੂਲਾ ਹਿੰਸਾਂ 'ਚ ਹੋਈਆਂ 40 ਮੌਤਾਂ ਦਾ ਕੌਣ ਜ਼ਿੰਮੇਵਾਰ: HC
NEXT STORY