ਗੁਰਦਾਸਪੁਰ/ਕਲਾਨੌਰ (ਵਿਨੋਦ/ਵਤਨ) : ਆਪਣੇ ਪਤੀ, ਸਹੁਰਾ ਅਤੇ ਸੱਸ ਤੋਂ ਦੁਖੀ ਹੋ ਕੇ ਇਕ ਨਵ-ਵਿਆਹੁਤਾ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰਨ ਸੰਬੰਧੀ ਕਲਾਨੌਰ ਪੁਲਸ ਨੇ ਮ੍ਰਿਤਕਾ ਦੇ ਪਤੀ, ਸਹੁਰਾ ਤੇ ਸੱਸ ਖਿਲਾਫ ਧਾਰਾ 306 ਅਧੀਨ ਕੇਸ ਦਰਜ ਕੀਤਾ ਹੈ। ਕਲਾਨੌਰ ਪੁਲਸ ਸਟੇਸ਼ਨ ਵਿਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਦੇਸ ਰਾਜ ਨੇ ਦੱਸਿਆ ਕਿ ਇਕ ਔਰਤ ਬਲਜੀਤ ਕੌਰ ਪਤਨੀ ਸਰੂਪ ਸਿੰਘ ਨਿਵਾਸੀ ਖੈਹਰਾ ਕੋਟਲੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਉਸ ਨੇ ਆਪਣੀ ਲੜਕੀ ਦਾ ਵਿਆਹ 1-6-2019 ਨੂੰ ਰਾਜਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਪਿੰਡ ਖੁੰਡੀ ਪੁਲਸ ਸਟੇਸ਼ਨ ਧਾਰੀਵਾਲ ਨਾਲ ਕੀਤਾ ਸੀ ਪਰ ਵਿਆਹ ਦੇ ਕੁਝ ਦਿਨ ਬਾਅਦ ਹੀ ਉਸ ਦੀ ਲੜਕੀ ਦਾ ਪਤੀ ਰਾਜਵੀਰ ਸਿੰਘ, ਸਹੁਰਾ ਸੁਖਦੇਵ ਸਿੰਘ ਅਤੇ ਸੱਸ ਦਲਜੀਤ ਕੌਰ ਉਸ ਨੂੰ ਦਾਜ ਦੇ ਕਾਰਨ ਤੰਗ ਪ੍ਰੇਸ਼ਾਨ ਕਰਨ ਲੱਗੇ। ਜਿਸ ਕਾਰਨ ਪਹਿਲੀ ਅਕਤੂਬਰ ਨੂੰ ਉਹ ਮੇਰੇ ਕੋਲ ਆ ਗਈ ਸੀ ਪਰ ਉਸ ਨੇ ਆਪਣੇ ਪਤੀ, ਸਹੁਰੇ ਤੇ ਸੱਸ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਖਾ ਲਈ।
ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਵਲੋਂ ਉਸ ਨੂੰ ਗੁਰਦਾਸਪੁਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਲਿਆਂਦਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਅਨੁਸਾਰ ਬਲਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ।
ਦੁਸਹਿਰੇ ਨੂੰ ਲੈ ਕੇ ਮੋਹਾਲੀ 'ਚ 300 ਟਰੈਫਿਕ ਪੁਲਸ ਨਾਲ ਤਾਇਨਾਤ ਰਹੇਗੀ ਥਾਣਾ ਪੁਲਸ
NEXT STORY