ਲੁਧਿਆਣਾ(ਰਿਸ਼ੀ)-ਅਧਰੰਗ ਅਤੇ ਡਿਪ੍ਰੈਸ਼ਨ ਦੀ ਬੀਮਾਰੀ ਤੋਂ ਦੁਖੀ ਹੋ ਕੇ ਇਕ ਬਜ਼ੁਰਗ ਨੇ ਘਰ 'ਚ ਚੁੱਲ੍ਹੇ ਤੋਂ ਗੈਸ ਸਿਲੰਡਰ ਦੀ ਪਾਈਪ ਉਤਾਰ ਕੇ ਖੁਦ ਨੂੰ ਅੱਗ ਲਾ ਲਈ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੇ ਮ੍ਰਿਤਕ ਸੰਜੀਵ ਕੁਮਾਰ ਗੁਪਤਾ ਦੇ ਬੇਟੇ ਅਕਸ਼ੇ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕੀਤੀ ਹੈ ਅਤੇ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤੀ ਹੈ। ਜਾਣਕਾਰੀ ਦਿੰਦੇ ਚੌਕੀ ਜਗਤਪੁਰੀ ਦੇ ਮੁਖੀ ਕਪਿਲ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ 'ਚ ਬੇਟੇ ਨੇ ਦੱਸਿਆ ਕਿ 15 ਸਾਲ ਤੋਂ ਪਿਤਾ ਨੂੰ ਅਧਰੰਗ ਸੀ ਅਤੇ 2 ਸਾਲਾਂ ਤੋਂ ਡਿਪ੍ਰੈਸ਼ਨ ਦੇ ਮਰੀਜ਼ ਸਨ। ਬੀਮਾਰੀ ਦੀ ਦਵਾਈ ਚੱਲ ਰਹੀ ਸੀ। ਵੀਰਵਾਰ ਸਵੇਰੇ ਹਰ ਰੋਜ਼ ਦੀ ਤਰ੍ਹਾਂ ਮਾਂ ਬੁਟੀਕ ਅਤੇ ਉਹ ਕੰਮ 'ਤੇ ਚਲਾ ਗਿਆ। ਭੈਣ ਵੀ ਕਿਸੇ ਕੰਮ ਕਾਰਨ ਘਰੋਂ ਚਲੀ ਗਈ, ਜਿਸ ਕਾਰਨ ਪਿਤਾ ਘਰ ਵਿਚ ਇਕੱਲੇ ਸਨ। ਇਸ ਦੌਰਾਨ ਉਨ੍ਹਾਂ ਨੇ ਖੁਦ ਨੂੰ ਅੱਗ ਲਾ ਲਈ। ਗੈਸ ਘੱਟ ਹੋਣ ਕਾਰਨ ਬਲਾਸਟ ਨਹੀਂ ਹੋਇਆ। ਦੁਪਹਿਰ ਲਗਭਗ 2 ਵਜੇ ਬੇਟੀ ਨੇ ਵਾਪਸ ਆ ਕੇ ਘਰ 'ਚੋਂ ਧੂੰਆਂ ਨਿਕਲਦਾ ਦੇਖ ਕੇ ਰੌਲਾ ਪਾਇਆ ਅਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਪਰ ਉਦੋਂ ਤੱਕ ਬਜ਼ੁਰਗ ਦਮ ਤੋੜ ਚੁੱਕਾ ਸੀ।
24 ਘੰਟਿਆਂ 'ਚ 3 ਵਾਰਦਾਤਾਂ, 3 ਲੜਕੀਆਂ ਤੋਂ ਖੋਹੇ ਮੋਬਾਇਲ
NEXT STORY