ਰਾਮਪੁਰਾ ਫੂਲ (ਤਰਸੇਮ): ਪੁਲਸ ਥਾਣਾ ਸਿਟੀ ਰਾਮਪੁਰਾ ਵਿਚ ਬੀਤੇ ਦਿਨੀਂ ਇਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਉਪਰੰਤ ਸਥਾਨਕ ਸਿਵਲ ਹਸਪਤਾਲ ਦੇ ਤਿੰਨ ਡਾਕਟਰਾਂ ਦੇ ਪੈਨਲ ਦੁਆਰਾ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਮ੍ਰਿਤਕ ਦੀ ਪਛਾਣ ਗੁਰਲਾਲ ਸਿੰਘ (32) ਪੁੱਤਰ ਰਾਜਾ ਸਿੰਘ ਵਾਸੀ ਪਿੰਡ ਮਹਿਰਾਜ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਪਸ਼ੂ ਨੂੰ ਬਚਾਉਂਦਿਆਂ ਕਾਰ ਦਰੱਖ਼ਤ ਨਾਲ ਟਕਰਾਈ, ਪਿਓ ਦੀ ਹੋਈ ਮੌਤ, ਪੁੱਤ ਗੰਭੀਰ ਜ਼ਖ਼ਮੀ
ਮ੍ਰਿਤਕ ਦੇ ਰਿਸ਼ਤੇਦਾਰ ਜਰਨੈਲ ਸਿੰਘ ਵਾਸੀ ਮਹਿਰਾਜ ਨੇ ਦੱਸਿਆ ਕਿ ਪੁਲਸ ਖ਼ੁਦਕੁਸ਼ੀ ਦੀ ਗੱਲ ਕਰ ਰਹੀ ਹੈ, ਪਰ ਪੁਲਸ ਦੀ ਇੰਨੀ ਸੁਰੱਖਿਆ ਦੌਰਾਨ ਕੋਈ ਵਿਅਕਤੀ ਥਾਣੇ ਅੰਦਰ ਖ਼ੁਦਕੁਸ਼ੀ ਕਿਵੇਂ ਕਰ ਸਕਦਾ ਹੈ, ਇਹ ਸਮਝ ਤੋਂ ਬਾਹਰ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ।
ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘ ਨੇ ਜਿਸ ਕੁੜੀ ਦੀ ਬਚਾਈ ਇੱਜ਼ਤ, ਓਹੀ ਕਰ ਗਈ ਅਜਿਹਾ ਕਾਰਾ, ਜਾਣ ਕੇ ਉੱਡ ਜਾਣਗੇ ਹੋਸ਼
ਡੀ.ਐੱਸ.ਪੀ. ਅਸ਼ਵੰਤ ਸਿੰਘ ਸਬ ਡਵੀਜ਼ਨ ਫੂਲ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਲਾਲ ਸਿੰਘ ਨੂੰ ਕਿਸੇ ਮਾਮਲੇ ਵਿਚ ਪੁੱਛਗਿੱਛ ਲਈ ਪੁਲਸ ਥਾਣੇ ਲਿਆਂਦਾ ਗਿਆ ਸੀ। ਪਰ ਉਸ ਨੇ ਥਾਣੇ ਦੇ ਕਮਰੇ ਵਿਚ ਫਾਹਾ ਲੈ ਲਿਆ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪਸ਼ੂ ਨੂੰ ਬਚਾਉਂਦਿਆਂ ਕਾਰ ਦਰੱਖ਼ਤ ਨਾਲ ਟਕਰਾਈ, ਪਿਓ ਦੀ ਹੋਈ ਮੌਤ, ਪੁੱਤ ਗੰਭੀਰ ਜ਼ਖ਼ਮੀ
NEXT STORY