ਜਲੰਧਰ (ਕਮਲੇਸ਼): ਸੁੱਖਾ ਕਾਹਲਵਾਂ ਗਰੁੱਪ ਨੇ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਅਕਾਊਂਟ 'ਤੇ ਕਰਨ ਬਾਠ ਨਾਂ ਦੇ ਨੌਜਵਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਫੇਸਬੁੱਕ 'ਤੇ ਸੁੱਖਾ ਕਾਹਲਵਾਂ ਸ਼ਾਰਪ ਸ਼ੂਟਰ ਨਾਂ ਨਾਲ ਚੱਲ ਰਹੇ ਪੇਜ 'ਤੇ ਇਹ ਧਮਕੀ ਦਿੱਤੀ ਗਈ ਹੈ। ਧਮਕੀ ਵਿਚ ਲਿਖਿਆ ਗਿਆ ਹੈ ਕਿ 'ਗੇਮ ਤੂੰ ਸ਼ੁਰੂ ਕੀਤੀ ਪਰ ਖਤਮ ਅਸੀਂ ਕਰਾਂਗੇ'। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਕਤ ਪੇਜ 'ਤੇ ਲੋਕਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ।
ਇਥੇ ਹੀ ਬਸ ਨਹੀਂ, ਇਸ ਪੇਜ 'ਤੇ ਕਈ ਵਾਰ ਤਾਂ ਪੁਲਸ 'ਤੇ ਇਲਜ਼ਾਮ ਲੱਗ ਚੁੱਕੇ ਹਨ ਕਿ ਸੁੱਖਾ ਕਾਹਲਵਾਂ ਨੂੰ ਪੁਲਸ ਦੀ ਮਿਲੀਭੁਗਤ ਨਾਲ ਮਾਰਿਆ ਗਿਆ ਸੀ। ਸੁੱਖਾ ਕਾਹਲਵਾਂ ਜਿਊਂਦੇ ਜੀਅ ਇਸ ਪੇਜ ਨੂੰ ਅਪਡੇਟ ਕਰਦਾ ਸੀ ਪਰ ਉਸ ਦੇ ਮਰਨ ਤੋਂ ਬਾਅਦ ਵੀ ਉਸਦਾ ਇਹ ਫੇਸਬੁੱਕ ਅਕਾਊਂਟ ਐਕਟਿਵ ਹੈ ਅਤੇ ਲਗਾਤਾਰ ਇਹ ਪੇਜ ਅਪਡੇਟ ਵੀ ਹੁੰਦਾ ਰਹਿੰਦਾ ਹੈ। ਇਹ ਹੀ ਨਹੀਂ, ਹਰ ਪੋਸਟ 'ਤੇ ਲਾਈਕ ਵੀ ਆਉਂਦੇ ਹਨ। ਦੱਸ ਦੇਈਏ ਕਿ ਸੁੱਖਾ ਕਾਹਲਵਾਂ ਉੱਪਰ ਬਣ ਰਹੀ ਫਿਲਮ ਨੂੰ ਹਾਲ ਹੀ ਵਿਚ ਪੰਜਾਬ ਸਰਕਾਰ ਨੇ ਬੈਨ ਕੀਤਾ ਹੈ। ਇਸੇ ਵਿਚ ਸਰਕਾਰ ਅਤੇ ਪੁਲਸ ਨੂੰ ਵੀ ਚਾਹੀਦਾ ਹੈ ਕਿ ਗੈਂਗਸਟਰਾਂ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਨਕੇਲ ਕੱਸੀ ਜਾਵੇ ਤਾਂ ਕਿ ਨੌਜਵਾਨ ਗੈਂਗਸਟਰਾਂ ਦੇ ਪ੍ਰਭਾਵ ਤੋਂ ਦੂਰ ਰਹਿਣ।
ਇਤਿਹਾਸ ਦੀ ਡਾਇਰੀ: 14 ਫਰਵਰੀ ਦਾ ਹੈ ਸ਼ਹੀਦ ਭਗਤ ਸਿੰਘ ਨਾਲ ਕੁਨੈਕਸ਼ਨ (ਵੀਡੀਓ)
NEXT STORY