ਮਾਛੀਵਾੜਾ ਸਾਹਿਬ (ਟੱਕਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਸ਼ੁਰੂ ਕੀਤੀ ਗਈ 100 ਦਿਨਾਂ ਯਾਤਰਾ ਦੇ ਪੜਾਅ ਦੌਰਾਨ 30 ਅਗਸਤ ਨੂੰ ਹਲਕਾ ਸਮਰਾਲਾ ਵਿਖੇ ਆ ਰਹੇ ਹਨ। ਸੁਖਬੀਰ ਦੀ ਇਸ ਆਮਦ ਨੂੰ ਲੈ ਕੇ ਆਮ ਲੋਕਾਂ ਤੋਂ ਇਲਾਵਾ ਵਿਰੋਧੀ ਸਿਆਸੀ ਪਾਰਟੀ ਦੀਆਂ ਨਜ਼ਰਾਂ ਵੀ ਇਸ ਗੱਲ ’ਤੇ ਟਿਕੀਆਂ ਹਨ ਕਿ ਸੁਖਬੀਰ ਬਾਦਲ ਇੱਥੇ ਨਵ-ਨਿਯੁਕਤ ਕੀਤੇ ਅਕਾਲੀ ਦਲ ਦੇ ਮੁੱਖ ਸੇਵਾਦਾਰ ਨੂੰ ਪਾਰਟੀ ਦਾ ਉਮੀਦਵਾਰ ਐਲਾਨ ਸਕਦੇ ਹਨ। ਜਦੋਂ ਤੋਂ ਟਕਸਾਲੀ ਖੀਰਨੀਆਂ ਪਰਿਵਾਰ ਨੂੰ ਅੱਖੋਂ-ਪਰੋਖੇ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨੌਜਵਾਨ ਆਗੂ ਪਰਮਜੀਤ ਢਿੱਲੋਂ ਨੂੰ ਹਲਕੇ ਦੀ ਵਾਂਗਡੋਰ ਸੰਭਾਲੀ ਹੈ, ਉਸ ਦਿਨ ਤੋਂ ਹੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਸ ਨਵੇਂ ਹਲਕਾ ਇੰਚਾਰਜ ਵਲੋਂ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਅਤੇ ਪਿੰਡਾਂ ਵਿਚ ਲਗਾਤਾਰ ਮੀਟਿੰਗਾਂ ਕਰ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : 8 ਵਿਆਹ ਕਰਾਉਣ ਵਾਲੀ ਲੁਟੇਰੀ ਲਾੜੀ ਦੀ ਖੁੱਲ੍ਹੀ ਪੋਲ, ਇੰਝ ਜਾਲ 'ਚ ਫਸਾਉਂਦੀ ਸੀ ਭੋਲੇ-ਭਾਲੇ ਮੁੰਡੇ
30 ਅਗਸਤ ਨੂੰ ਬਾਦਲ ਦੀ ਆਮਦ ’ਤੇ ਰੱਖੀਆਂ ਗਈਆਂ ਰੈਲੀਆਂ ਨਵੇਂ ਹਲਕਾ ਇੰਚਾਰਜ ਲਈ ਪ੍ਰੀਖਿਆ ਦੀ ਘੜੀ ਹੋਣਗੀਆਂ ਕਿਉਂਕਿ ਇਨ੍ਹਾਂ ਰੈਲੀਆਂ ’ਚ ਲੋਕਾਂ ਦਾ ਕਿੰਨਾ ਕੁ ਇਕੱਠ ਹੁੰਦਾ ਹੈ, ਪਾਰਟੀ ਵਿਚ ਧੜੇਬੰਦੀ ਹੈ ਜਾਂ ਨਹੀਂ, ਉਹ ਸਭ ਲੋਕਾਂ ਦੇ ਸਾਹਮਣੇ ਜ਼ਰੂਰ ਆਵੇਗਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 30 ਅਗਸਤ ਨੂੰ ਸਵੇਰੇ ਸਾਢੇ 9 ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ ਉੱਥੋਂ ਹਲਕਾ ਸਮਰਾਲਾ ਵਿਚ ਰੱਖੀਆਂ ਗਈਆਂ ਰੈਲੀਆਂ ਦਾ ਦੌਰ ਸ਼ੁਰੂ ਕਰਨਗੇ। ਸੁਖਬੀਰ ਬਾਦਲ 10 ਵਜੇ ਮਾਛੀਵਾੜਾ ਬਲਾਕ ਦੀ ਲੱਖੋਵਾਲ ਅਨਾਜ ਮੰਡੀ, ਉਸ ਤੋਂ ਬਾਅਦ ਬੁਰਜ ਪਵਾਤ ਅਤੇ ਫਿਰ ਸ਼ਹਿਰ ਦੇ ਨਾਗਰਾ ਪੈਲੇਸ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਸੁਖਬੀਰ ਬਾਅਦ ਦੁਪਹਿਰ ਸਮਰਾਲਾ ਬਲਾਕ ’ਚ ਪੁੱਜ ਕੇ ਉੱਥੇ ਵੀ ਵੱਖ-ਵੱਖ ਥਾਵਾਂ ’ਤੇ ਰੈਲੀਆਂ ਕਰਨਗੇ।
ਨਵਾਂ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਅਤੇ ਉਨ੍ਹਾਂ ਨਾਲ ਸਮੂਹ ਅਕਾਲੀ ਲੀਡਰਸ਼ਿਪ ਵੱਲੋਂ ਪਿਛਲੇ ਕਈ ਦਿਨਾਂ ਤੋਂ ਸੁਖਬੀਰ ਬਾਦਲ ਦੀ ਆਮਦ ਨੂੰ ਲੈ ਕੇ ਇਨ੍ਹਾਂ ਰੈਲੀਆਂ ’ਚ ਭਰਵਾਂ ਇਕੱਠ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਇਹ ਸ਼ਕਤੀ ਪ੍ਰਦਰਸ਼ਨ ਹੀ ਹਲਕਾ ਸਮਰਾਲਾ ਤੋਂ ਅਕਾਲੀ ਦਲ ਦੇ ਨਵੇਂ ਉਮੀਦਵਾਰ ਦੀ ਟਿਕਟ ਤੈਅ ਕਰੇਗਾ। ਸੁਖਬੀਰ ਸਿੰਘ ਬਾਦਲ ਵਲੋਂ ਜਿਸ ਹਲਕੇ ’ਚ ਵੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਉੱਥੋਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਇਸ ਲਈ ਕਿਹਾ ਜਾ ਰਿਹਾ ਹੈ ਕਿ ਹੁਣ 30 ਅਗਸਤ ਨੂੰ ਵੀ ਪਾਰਟੀ ਪ੍ਰਧਾਨ ਇਸ ਹਲਕੇ ਤੋਂ ਪਰਮਜੀਤ ਸਿੰਘ ਢਿੱਲੋਂ ਨੂੰ ਉਮੀਦਵਾਰ ਐਲਾਨ ਸਕਦੇ ਹਨ।
ਇਹ ਵੀ ਪੜ੍ਹੋ : ਪਟਿਆਲਾ 'ਚ ਸਿਰਫਿਰੇ ਵਿਅਕਤੀ ਨੇ ਪਾਇਆ ਭੜਥੂ, ਲੋਕਾਂ ਪਿੱਛੇ ਕੁਹਾੜੀ ਲੈ ਕੇ ਦੌੜਿਆ
ਭਾਜਪਾ ਆਗੂ ਕਮਲ ਛੱੜ ਤੱਕੜੀ ’ਚ ਤੁੱਲਣਗੇ
ਸੁਖਬੀਰ ਬਾਦਲ ਦੀ ਹਲਕਾ ਸਮਰਾਲਾ ਦੀ ਫੇਰੀ ਦੌਰਾਨ ਮਾਛੀਵਾੜਾ ਦੇ ਕਈ ਭਾਜਪਾ ਆਗੂ ਕਮਲ ਨੂੰ ਛੱਡ ਤੱਕੜੀ ਵਿਚ ਤੁੱਲ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਾਦਲ ਇਲਾਕੇ ਦੇ ਇੱਕ ਭਾਜਪਾ ਆਗੂ ਘਰ ਜਾਣ ਦਾ ਪ੍ਰੋਗਰਾਮ ਵੀ ਉਲੀਕੀਆ ਜਾ ਰਿਹਾ ਹੈ, ਜਿੱਥੇ ਉਹ ਆਪਣੇ ਸਮਰਥਕਾਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਲੰਧਰ ਦੇ ਰੇਲਵੇ ਸਟੇਸ਼ਨ ਤੋਂ ਦੋ ਪਿਸਤੌਲਾਂ ਸਮੇਤ ਨੌਜਵਾਨ ਗ੍ਰਿਫ਼ਤਾਰ
NEXT STORY