ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਸੁਚਾਰੂ ਢੰਗ ਨਾਲ ਮੁੜ ਉਸਾਰਨ ਵਾਸਤੇ ਸੂਬਾ ਅਤੇ ਜ਼ਿਲ੍ਹਾ ਪੱਧਰ ’ਤੇ ਆਬਜ਼ਰਵਰ ਅਤੇ ਕੋਆਰਡੀਨੇਸ਼ਨ ਕਮੇਟੀ ਲਾਉਣਾ ਦਾ ਫ਼ੈਸਲਾ ਕੀਤਾ ਹੈ। ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਕੀਤੀ ਗਈ ਲਿਸਟ ਅਨੁਸਾਰ ਬਲਵਿੰਦਰ ਸਿੰਘ ਭੂੰਦੜ ਮੁੱਖ ਸੂਬਾ ਆਬਜ਼ਰਵਰ ਹੋਣਗੇ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਜਗੀਰ ਕੌਰ ਅਤੇ ਅਨਿਲ ਜੋਸ਼ੀ ਸੂਬਾ ਆਬਜ਼ਰਵਰ ਹੋਣਗੇ। ਡਾ. ਦਲਜੀਤ ਸਿੰਘ ਚੀਮਾ ਨੂੰ ਕੋਆਰਡੀਨੇਸ਼ਨ ਕਮੇਟੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਝਟਕਾ, ਘਰ-ਘਰ ਆਟਾ ਵੰਡਣ ਦੀ ਯੋਜਨਾ ’ਤੇ ਲਾਈ ਰੋਕ
ਇਸ ਤੋਂ ਇਲਾਵਾ ਜਿਨ੍ਹਾਂ ਆਗੂਆਂ ਨੂੰ ਜ਼ਿਲ੍ਹਾ ਵਾਰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ’ਚ ਬਿਕਰਮ ਸਿੰਘ ਮਜੀਠੀਆ ਜ਼ਿਲ੍ਹਾ ਅੰਮ੍ਰਿਤਸਰ (ਸ਼ਹਿਰੀ), ਲਖਬੀਰ ਸਿੰਘ ਲੋਧੀਨੰਗਲ ਅਤੇ ਹਰਮੀਤ ਸਿੰਘ ਸੰਧੂ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ), ਸਿਕੰਦਰ ਸਿੰਘ ਮਲੂਕਾ ਅਤੇ ਪਰਕਾਸ਼ ਚੰਦ ਗਰਗ ਜ਼ਿਲ੍ਹਾ ਪਟਿਆਲਾ, ਜਨਮੇਜਾ ਸਿੰਘ ਸੇਖੋਂ ਜ਼ਿਲ੍ਹਾ ਮੋਗਾ, ਮਹੇਸ਼ਇੰਦਰ ਸਿੰਘ ਗਰੇਵਾਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਸ਼ਰਨਜੀਤ ਸਿੰਘ ਢਿੱਲੋਂ ਜ਼ਿਲ੍ਹਾ ਜਲੰਧਰ (ਦਿਹਾਤੀ), ਗੁਲਜ਼ਾਰ ਸਿੰਘ ਰਣੀਕੇ ਅਤੇ ਵੀਰ ਸਿੰਘ ਲੋਪੋਕੇ ਜ਼ਿਲ੍ਹਾ ਗੁਰਦਾਸਪੁਰ, ਸੁਰਜੀਤ ਸਿੰਘ ਰੱਖੜਾ ਪੁਲਸ ਜ਼ਿਲ੍ਹਾ ਖੰਨਾ, ਹੀਰਾ ਸਿੰਘ ਗਾਬੜੀਆ ਜ਼ਿਲ੍ਹਾ ਰੋਪੜ, ਪਰਮਬੰਸ ਸਿੰਘ ਰੋਮਾਣਾ ਅਤੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਜ਼ਿਲ੍ਹਾ ਬਰਨਾਲਾ, ਇਕਬਾਲ ਸਿੰਘ ਝੂੰਦਾਂ ਅਤੇ ਨੁਸਰਤ ਇਕਰਾਮ ਖਾਂ ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਮਾਲੇਰਕੋਟਲਾ, ਵਰਦੇਵ ਸਿੰਘ ਮਾਨ ਅਤੇ ਹਰਪ੍ਰੀਤ ਸਿੰਘ ਕੋਟਭਾਈ ਜ਼ਿਲ੍ਹਾ ਬਠਿੰਡਾ, ਬਲਦੇਵ ਸਿੰਘ ਮਾਨ ਅਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਜ਼ਿਲ੍ਹਾ ਮਾਨਸਾ, ਗੁਰਪ੍ਰਤਾਪ ਸਿੰਘ ਵਡਾਲਾ ਜ਼ਿਲ੍ਹਾ ਫਰੀਦਕੋਟ, ਜੀਤਮਹਿੰਦਰ ਸਿੰਘ ਸਿੱਧੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਰਾਜੂਖੰਨਾ ਜ਼ਿਲ੍ਹਾ ਮੋਹਾਲੀ, ਸੋਹਣ ਸਿੰਘ ਠੰਡਲ ਜ਼ਿਲ੍ਹਾ ਤਰਨਤਾਰਨ, ਪਵਨ ਕੁਮਾਰ ਟੀਨੂੰ ਅਤੇ ਰਵੀਕਰਨ ਸਿੰਘ ਕਾਹਲੋਂ ਜ਼ਿਲ੍ਹਾ ਹੁਸ਼ਿਆਰਪੁਰ, ਤੀਰਥ ਸਿੰਘ ਮਾਹਲਾ ਪੁਲਸ ਜ਼ਿਲ੍ਹਾ ਜਗਰਾਓਂ, ਸੁਰਿੰਦਰ ਸਿੰਘ ਠੇਕੇਦਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਡਾ. ਸੁਖਵਿੰਦਰ ਸੁੱਖੀ ਜ਼ਿਲ੍ਹਾ ਜਲੰਧਰ (ਸ਼ਹਿਰੀ), ਗੁਰਬਚਨ ਸਿੰਘ ਬੱਬੇਹਾਲੀ ਅਤੇ ਰਾਜ ਕੁਮਾਰ ਗੁਪਤਾ ਜ਼ਿਲ੍ਹਾ ਪਠਾਨਕੋਟ, ਮਨਤਾਰ ਸਿੰਘ ਬਰਾੜ ਜ਼ਿਲ੍ਹਾ ਫਾਜ਼ਿਲਕਾ, ਪ੍ਰੋ. ਵਿਰਸਾ ਸਿੰਘ ਵਲਟੋਹਾ ਜ਼ਿਲ੍ਹਾ ਫਿਰੋਜ਼ਪੁਰ, ਐੱਨ.ਕੇ.ਸ਼ਰਮਾ ਜ਼ਿਲ੍ਹਾ ਲੁਧਿਆਣਾ (ਸ਼ਹਿਰੀ), ਜਗਬੀਰ ਸਿੰਘ ਬਰਾੜ ਅਤੇ ਬਰਜਿੰਦਰ ਸਿੰਘ ਬਰਾੜ ਜ਼ਿਲ੍ਹਾ ਕਪੂਰਥਲਾ ਦੇ ਜ਼ਿਲ੍ਹਾ ਵਾਰ ਆਬਜ਼ਰਵਰ ਹੋਣਗੇ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਹੁਣ ਕਿਸਾਨ ਆਪਣੀ ਜ਼ਮੀਨ ਦੀ ਔਸਤ ਉਪਜ ਤੋਂ ਵੱਧ ਫ਼ਸਲ ਨਹੀਂ ਵੇਚ ਸਕਣਗੇ, ਨਹੀਂ ਮਿਲੇਗਾ MSP
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਜਾਰੀ ਕੀਤੀ ਗਈ ਜ਼ਿਲ੍ਹਾ ਵਾਰ ਆਬਜ਼ਰਵਰਾਂ ਦੀ ਸੂਚੀ ’ਚ ਹੋਰ ਵਾਧਾ ਕਰਦਿਆਂ ਕਮਲ ਚੇਤਲੀ ਨੂੰ ਡਾ. ਸੁਖਵਿੰਦਰ ਸੁੱਖੀ ਦੇ ਨਾਲ ਜ਼ਿਲ੍ਹਾ ਜਲੰਧਰ (ਸ਼ਹਿਰੀ), ਮੋਹਿਤ ਗੁਪਤਾ ਨੂੰ ਮਨਤਾਰ ਸਿੰਘ ਬਰਾੜ ਦੇ ਨਾਲ ਜ਼ਿਲ੍ਹਾ ਫਾਜ਼ਿਲਕਾ ਅਤੇ ਜਗਦੀਪ ਸਿੰਘ ਚੀਮਾ ਨੂੰ ਜਥੇਦਾਰ ਹੀਰਾ ਸਿੰਘ ਗਾਬੜੀਆ ਦੇ ਨਾਲ ਪੁਲਸ ਜ਼ਿਲ੍ਹਾ ਖੰਨਾ ਦਾ ਜ਼ਿਲ੍ਹਾ ਆਬਜ਼ਰਵਰ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ।
ਅਗਨੀਵੀਰ ਸਕੀਮ ਖ਼ਿਲਾਫ਼ ਕਾਂਗਰਸ, ਪ੍ਰਤਾਪ ਬਾਜਵਾ ਨੇ ਆਰਮੀ ਦੇ ਰੈਜੀਮੈਂਟਲ ਸਿਸਟਮ ਨੂੰ ਦੱਸਿਆ ਬਿਹਤਰ (ਵੀਡੀਓ)
NEXT STORY