ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਦਲ ਅੱਜ ਕੱਲ ਵਿਦੇਸ਼ ’ਚ ਆਪਣੇ ਪਰਿਵਾਰ ਨਾਲ ਗਏ ਹੋਏ ਹਨ। ਉਨ੍ਹਾਂ ਦੇ 22 ਜੁਲਾਈ ਨੂੰ ਵਿਦੇਸ਼ੋਂ ਪਰਤਣ ਦੀ ਸੰਭਾਵਨਾ ਹੈ। ਇਸ ਸਬੰਧੀ ਅੱਜ ਜਦੋਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਦੀ ਪੁਸ਼ਟੀ ਕਰਦਿਆ ਕਿਹਾ ਕਿ ਪ੍ਰਧਾਨ ਜੀ ਆਉਂਦੇ ਦੋ ਦਿਨਾਂ ਨੂੰ ਵਤਨ ਪਰਤ ਆਉਣਗੇ। ਜਦੋਂ ਉੁਨ੍ਹਾਂ ਤੋਂ ਪੁੱਛਿਆ ਗਿਆ ਕਿ ਸ੍ਰੀ ਅਕਾਲ ਤਖਤ ਤੋਂ ਜਥੇਦਾਰਾਂ ਨੇ ਸੁਖਬੀਰ ਬਾਦਲ ਨੂੰ ਤਲਬ ਕੀਤਾ ਹੈ ਤਾਂ ਉਨ੍ਹਾਂ ਕਿਹਾ ਕਿ ਸਾਡੇ ਲਈ ਤੇ ਸਾਡੇ ਪ੍ਰਧਾਨ ਲਈ ਸ੍ਰੀ ਅਕਾਲ ਤਖ਼ਤ ਦਾ ਹੁਕਮ ਇਲਾਹੀ ਹੁਕਮ ਹੈ। ਸਾਡੇ ਪ੍ਰਧਾਨ ਜੀ ਵਿਦੇਸ਼ੋਂ ਪਰਤਦੇ ਹੀ ਸ੍ਰੀ ਅਕਾਲ ਤਖ਼ਤ ’ਤੇ ਜਾ ਕੇ ਖਿਮਾ ਜਾਚਨਾ ਕਰਨ ਲਈ ਤਿਆਰੀ ਕਰਨਗੇ।
ਇਹ ਖ਼ਬਰ ਵੀ ਪੜ੍ਹੋ - ਗੁਆਂਢ 'ਚ ਰਹਿੰਦੇ ਮੁੰਡੇ ਨੇ 2 ਬੱਚਿਆਂ ਦੀ ਮਾਂ ਨੂੰ ਬਣਾਇਆ ਹਵਸ ਦਾ ਸ਼ਿਕਾਰ, ਹੈਰਾਨ ਕਰੇਗਾ ਮਾਮਲਾ
ਇੱਥੇ ਇਹ ਵੀ ਦੱਸਣਾ ਉਚਿਤ ਹੋਵੇਗਾ ਕਿ ਬਾਗੀ ਅਕਾਲੀਆਂ ਵੱਲੋਂ ਦਿੱਤੀ ਜੱਥੇਦਾਰ ਸਾਹਿਬਾਨ ਨੂੰ ਮੁਆਫੀਨਾਮੇ ਦੀ ਸ਼ਿਕਾਇਤ ’ਤੇ ਜਥੇਦਾਰਾਂ ਸਾਹਿਬਾਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ 31 ਜੁਲਾਈ ਤੋਂ ਪਹਿਲਾ ਪਹਿਲਾ ਪੇਸ਼ ਹੋਣ ਲਈ ਕਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਲਈ ਸਿਰਦਰਦੀ ਬਣੀ ਮਸ਼ਹੂਰ ਚਿੱਟੇ ਵਾਲੀ ਭਾਬੀ ਗ੍ਰਿਫ਼ਤਾਰ
NEXT STORY