ਫਗਵਾੜਾ (ਵਿਕਰਮ ਜਲੋਟਾ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਅਗਲੇ 40 ਸਾਲ ਤਕ ਵੀ ਨਹੀਂ ਟੁੱਟੇਗਾ। ਫਗਵਾੜਾ ਪਹੁੰਚੇ ਸੁਖਬੀਰ ਤੋਂ ਜਦੋਂ ਪੱਤਰਕਾਰਾਂ ਨੇ ਹਰਿਆਣਾ ਚੋਣਾਂ ਵਿਚ ਅਕਾਲੀ-ਭਾਜਪਾ ਦੇ ਇਕ ਦੂਜੇ ਖਿਲਾਫ ਚੋਣਾਂ ਲੜਨ ਸੰਬੰਧੀ ਸਵਾਲ ਪੁੱਛਿਆ ਤਾਂ ਪਹਿਲਾਂ ਤਾਂ ਸੁਖਬੀਰ ਇਸ ਸਵਾਲ 'ਤੇ ਟਾਲਾ ਵੱਟਦੇ ਰਹੇ ਪਰ ਬਾਅਦ ਵਿਚ ਉਨ੍ਹਾਂ ਕਿਹਾ ਕਿ ਅੱੱਜ ਪੱਤਰਕਾਰਾਂ ਨੂੰ ਸਿਰਫ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ, ਇਸ ਦੇ ਨਾਲ ਹੀ ਸੁਖਬੀਰ ਨੇ ਕਿਹਾ ਕਿ ਪੰਜਾਬ ਦੇ ਮੁਕਾਬਲੇ ਹਰਿਆਣਾ ਦੇ ਸਿਆਸੀ ਸਮੀਕਰਣ ਵੱਖਰੇ ਹਨ।
ਸੁਖਬੀਰ ਨੇ ਕਿਹਾ ਕਿ ਪੰਜਾਬ ਵਿਚ ਗਠਜੋੜ ਦਾ ਨਹੁੰ-ਮਾਸ ਦਾ ਰਿਸ਼ਤਾ ਹੈ ਅਤੇ ਇਹ ਰਿਸ਼ਤਾ ਅਗਾਂਹ ਵੀ ਕਾਇਮ ਰਹੇਗਾ। ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਅਕਾਲੀ-ਭਾਜਪਾ ਰਿਸ਼ਤਿਆਂ ਵਿਚਾਲੇ ਕੁੜੱਤਣ ਦੇਖਣ ਨੂੰ ਮਿਲ ਰਹੀ ਸੀ। ਇਸ ਦਰਮਿਆਨ ਹਰਸਿਮਰਤ ਬਾਦਲ ਦੇ ਵੀ ਕੇਂਦਰ 'ਚੋਂ ਅਸਤੀਫੇ ਦੀ ਦਬਵੀਂ ਆਵਾਜ਼ 'ਚ ਮੰਗ ਉੱਠਣੀ ਸ਼ੁਰੂ ਹੋ ਗਈ ਸੀ। ਹੁਣ ਸੁਖਬੀਰ ਬਾਦਲ ਨੇ ਇਨ੍ਹਾਂ ਅਫਵਾਹਾਂ 'ਤੇ ਵਿਰ੍ਹਾਮ ਲਗਾ ਦਿੱਤਾ ਹੈ।
ਪਰਾਲੀ ਦੇ ਪ੍ਰਦੂਸ਼ਣ ਨਾਲ ਅੰਮ੍ਰਿਤਸਰ ਦਾ ਏਅਰ-ਕੁਆਲਿਟੀ ਇੰਡੈਕਸ ਪਹੁੰਚਿਆ 193 ਦੇ ਪਾਰ
NEXT STORY