ਨਾਭਾ(ਜੈਨ)-ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ, ਸਾਬਕਾ ਹਲਕਾ ਇੰਚਾਰਜ ਅਤੇ ਅਕਾਲੀ ਦਲ ਦੇ ਉੱਪ-ਪ੍ਰਧਾਨ ਮੱਖਣ ਸਿੰਘ ਲਾਲਕਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਕਰ ਕੇ ਮਾਲਵਾ ਖੇਤਰ ਵਿਚ ਪਾਰਟੀ ਕਾਰਗੁਜ਼ਾਰੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਸੁਖਬੀਰ ਨੇ ਲਾਲਕਾ ਨੂੰ ਯਕੀਨ ਦੁਆਇਆ ਕਿ ਵਿਧਾਨ ਸਭਾ ਚੋਣਾਂ ਵਿਚ ਟਕਸਾਲੀ ਅਤੇ ਮਿਹਨਤੀ ਆਗੂਆਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ। ਲਾਲਕਾ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮੁੜ ਵਜ਼ੀਰ ਬਣਨ 'ਤੇ ਵਧਾਈ ਦਿੱਤੀ।
ਇਸ ਮੌਕੇ ਜੱਸਾ ਖੋਖ (ਮੁੱਖ ਪਾਰਟੀ ਬੁਲਾਰਾ), ਜਸਵੀਰ ਸਿੰਘ ਛੀਂਦਾ, ਮੇਜਰ ਸਿੰਘ ਤੂੰਗਾ, ਪ੍ਰਿਤਪਾਲ ਸਿੰਘ ਪਾਲੀਆ ਅਤੇ ਸੁਮਿੰਦਰ ਸਿੰਘ ਗਲਵੱਟੀ ਵੀ ਮੌਜੂਦ ਸਨ।
ਪੁਲਸ ਨੇ ਨਸ਼ੇ ਦੇ ਵਪਾਰੀਆਂ ਨੂੰ ਦਿੱਤੀ ਸਖਤ ਚਿਤਾਵਨੀ
NEXT STORY