ਜਲੰਧਰ (ਸ਼ਿਵਾਨੀ) — ਅੱਜ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮਿਲੀ ਮਨਜ਼ੂਰੀ ਤੋਂ ਬਾਅਦ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਜਦੋਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕੇਂਦਰ ਕੈਬਨਿਟ ਦਾ ਧੰਨਵਾਦ ਕਰ ਰਹੇ ਸਨ ਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦੀ ਜ਼ੁਬਾਨ ਫਿਸਲ ਗਈ। ਇਸ ਦੌਰਾਨ ਉਨ੍ਹਾਂ ਨੇ ਪਿੰਡ ਬਾਬਾ ਨਾਨਕ ਨੂੰ ਟੂਰਿਸਟ ਕੰਪਲੈਕਸ ਬਣਾਏ ਜਾਣ 'ਤੇ ਬੋਲਦੇ ਹੋਏ ਬਾਬਾ ਨਾਨਕ ਦੇ ਪਿੰਡ ਨੂੰ 'ਬੇਬੇ ਨਾਨਕ' ਦਾ ਪਿੰਡ ਕਹਿ ਦਿੱਤਾ। ਇਥੇ ਹੀ ਬਸ ਨਹੀਂ ਹੋਈ ਸਗੋਂ ਇਸ ਦੌਰਾਨ ਉਨ੍ਹਾਂ ਨੇ ਸੁਲਤਾਨਪੁਰ ਲੋਧੀ ਨੂੰ ਪਹਿਲਾਂ 'ਸੁਲਤਾਨਪੁਰ ਲੋਧੀ ਜੀ' ਅਤੇ ਫਿਰ 'ਸੁਲਤਾਨਪੁਰ ਲੇਧੀ' ਕਹਿ ਦਿੱਤਾ। ਇਸ ਤੋਂ ਇਲਾਵਾ ਉਹ ਟੂਰਿਸਟ ਨੂੰ 'ਟੇਰਿਸਟ' ਬੋਲਦੇ ਨਜ਼ਰ ਆਏ।
ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਪਹਿਲਾਂ ਮੌਕਾ ਨਹੀਂ ਹੈ ਜਦੋਂ ਸੁਖਬੀਰ ਸਿੰਘ ਬਾਦਲ ਦੀ ਜ਼ੁਬਾਨ ਫਿਸਲੀ ਹੋਵੇ, ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਅਨੇਕਾਂ ਵਾਰ ਜ਼ੁਬਾਨ ਫਿਸਲ ਚੁੱਕੀ ਹੈ। ਪਟਿਆਲਾ ਰੈਲੀ ਦੌਰਾਨ ਤਾਂ ਉਨ੍ਹਾਂ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਬਾਪ ਦੇ ਸਮਾਨ ਆਖ ਕੇ ਸੰਬੋਧਨ ਕਰ ਦਿੱਤਾ ਸੀ, ਜਿਸ ਦੀ ਮੀਡੀਆ 'ਚ ਕਾਫੀ ਚਰਚਾ ਹੋਈ ਸੀ।
https://www.facebook.com/JagBaniOnline/videos/194549088115404/
ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫਰੰਸ ਬੇਸ਼ੱਕ ਕ੍ਰੈਡਿਟ ਲੈਣ ਦੇ ਚੱਕਰ 'ਚ ਰੱਖੀ ਸੀ ਇਹ ਕ੍ਰੇਡਿਟ ਸਿਰਫ ਪੰਜਾਬ ਜਾਂ ਪੰਜਾਬੀਆਂ ਤੋਂ ਹੀ ਨਹੀਂ ਸਗੋਂ ਕੇਂਦਰ 'ਚ ਬੈਠੀ ਭਾਜਪਾ ਤੋਂ ਵੀ ਲੈਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੀ ਪ੍ਰਤੱਖ ਉਦਾਹਰਣ ਸੁਖਬੀਰ ਬਾਦਲ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਵਰਤੀ ਗਈ ਹਿੰਦੀ ਭਾਸ਼ਾ ਤੋਂ ਸਾਫ ਮਿਲਦੀ ਹੈ। ਹਿੰਦੀ ਬੋਲਣ ਦੇ ਚੱਕਰ 'ਚ ਹੀ ਸੁਖਬੀਰ ਕਈ ਵਾਰ ਜ਼ੁਬਾਨੋ ਫਿਸਲ ਗਏ।
ਟੋਲ ਪਲਾਜ਼ਾ ਦੇ ਮੁਲਾਜ਼ਮ ਦੀ ਗੁੰਡਾਗਰਦੀ, ਸਵਾਰੀ ਨਾਲ ਕੀਤੀ ਕੁੱਟਮਾਰ
NEXT STORY