ਜਲੰਧਰ (ਵੈੱਬ ਡੈਸਕ) : ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਜਿੱਥੇ ਆਮ ਆਦਮੀ ਪਾਰਟੀ ਪਹਿਲੀ ਵਾਰ ਸੱਤਾ ਵਿੱਚ ਆਈ ਹੈ, ਉਥੇ ਵਿਰੋਧੀ ਧਿਰਾਂ ਇਸ ਸਮੇਂ ਕਾਫੀ ਸੰਕਟ 'ਚੋਂ ਲੰਘ ਰਹੀਆਂ ਹਨ। ਗੱਲ ਚਾਹੇ ਕਾਂਗਰਸ ਦੀ ਕਰੀਏ ਜਾਂ ਸ਼੍ਰੋਮਣੀ ਅਕਾਲੀ ਦਲ ਦੀ, ਦੋਵਾਂ ਲਈ ਸਥਿਤੀ ਚੁਣੌਤੀ ਭਰਪੂਰ ਬਣੀ ਹੋਈ ਹੈ। ਇਸ ਵੇਲੇ ਸਭ ਤੋਂ ਵੱਡਾ ਚੈਲੰਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਹੈ। ਜਿੱਥੇ ਉਨ੍ਹਾਂ ਲਈ ਪਾਰਟੀ ਨੂੰ ਖੜ੍ਹੇ ਕਰਨਾ ਹੈ, ਉਥੇ ਸੱਤਾ ਧਿਰ ਨੂੰ ਢਾਅ ਵੀ ਕਿਵੇਂ ਲਾਉਣੀ ਹੈ, ਚੁਣੌਤੀ ਬਣਿਆ ਹੋਇਆ ਹੈ। ਜਿੱਥੇ ਸੱਤਾ ਧਿਰ ਸੁਖਬੀਰ ਬਾਦਲ 'ਤੇ ਬਹੁਤ ਸਾਰੇ ਇਲਜ਼ਾਮ ਲਗਾ ਰਹੀ ਹੈ, ਉਥੇ ਸੁਖਬੀਰ ਬਾਦਲ ਵੀ ਸੱਤਾ ਧਿਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਹੀ ਮੁੱਦਿਆਂ 'ਤੇ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਖ਼ਾਸ ਗੱਲਬਾਤ ਕੀਤੀ ਤੇ ਉਨ੍ਹਾਂ ਦਾ ਪੱਖ ਸੁਣਿਆ।
ਇਹ ਵੀ ਪੜ੍ਹੋ : WhatsApp 'ਤੇ ਪੇਸ਼ ਹੋਇਆ JioMart, ਹੁਣ ਚੈਟ 'ਚ ਹੀ ਕਰ ਸਕੋਗੇ ਜ਼ਰੂਰੀ ਸਾਮਾਨ ਦੀ ਸ਼ਾਪਿੰਗ
ਸਭ ਤੋਂ ਪਹਿਲਾਂ ਇਹ ਪੁੱਛਣ 'ਤੇ ਕਿ ਇਸ ਸਮੇਂ ਉਨ੍ਹਾਂ ਲਈ ਸਮਾਂ ਬਹੁਤ ਹੀ ਚੁਣੌਤੀ ਭਰਿਆ ਹੈ, ਪਾਰਟੀ ਤੇ ਕੁਰਸੀ ਦੋਵਾਂ ਨੂੰ ਬਚਾਉਣਾ, ਕੀ ਇਹ ਸੱਚ ਹੈ? ਸੁਖਬੀਰ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਢਾਅ ਨਹੀਂ ਲਾ ਸਕਦਾ। ਇਹ ਪਾਰਟੀ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਪਾਰਟੀ ਹੈ, ਜਿਸ ਦਾ 101 ਸਾਲ ਪੁਰਾਣਾ ਇਤਿਹਾਸ ਹੈ। ਬੜੀਆਂ ਜੰਗਾਂ ਲੜੀਆਂ, ਹਾਰਾਂ-ਜਿੱਤਾਂ ਹੁੰਦੀਆਂ ਰਹਿਦੀਆਂ ਹਨ। ਅੱਜ ਜੇ ਕੋਈ ਪੰਜਾਬੀਆਂ ਜਾਂ ਸਿੱਖ ਪੰਥ ਦੀ ਦੁਨੀਆ 'ਚ ਆਵਾਜ਼ ਹੈ ਤਾਂ ਉਹ ਅਕਾਲੀ ਦਲ ਹੀ ਹੈ। ਜੇ ਕਿਸੇ ਭੈਣ-ਭਰਾ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਸਾਨੂੰ ਫੋਨ ਕਰਦੇ ਹਨ, ਨਾ ਕਿ ਮੁੱਖ ਮੰਤਰੀ ਨੂੰ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਹੜ੍ਹ, PM ਮੋਦੀ ਨੇ ਪ੍ਰਭਾਵਿਤ ਲੋਕਾਂ ਦੇ ਪਰਿਵਾਰਾਂ ਪ੍ਰਤੀ ਪ੍ਰਗਟਾਈ ਹਮਦਰਦੀ
ਇਹ ਪੁੱਛਣ 'ਤੇ ਕਿ ਜੇ ਇਹ ਗੱਲ ਹੈ ਤਾਂ ਉਨ੍ਹਾਂ ਹੀ ਸਿੱਖਾਂ ਨੇ ਤੁਹਾਨੂੰ ਵੋਟ ਕਿਉਂ ਨਹੀਂ ਪਾਈ ਤਾਂ ਸੁਖਬੀਰ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਸਿੱਖ ਬੜੇ ਭਾਵੁਕ ਹਨ, ਪਿਛਲੀਆਂ 2 ਚੋਣਾਂ ਵਿੱਚ ਦੂਜੀਆਂ ਪਾਰਟੀਆਂ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਚੋਣਾਂ ਜਿੱਤੀਆਂ। ਜਿਵੇਂ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਪੰਜਾਬੀਆਂ ਕੋਲੋਂ ਵੋਟਾਂ ਮੰਗੀਆਂ ਸਨ ਤੇ ਲੋਕਾਂ ਨੇ ਵੋਟਾਂ ਪਾ ਵੀ ਦਿੱਤੀਆਂ। ਇਸੇ ਤਰ੍ਹਾਂ ਕੇਜਰੀਵਾਲ ਨੇ ਸੋਚਿਆ ਕਿ ਪੰਜਾਬੀ ਇਸ ਤਰ੍ਹਾਂ ਵੋਟਾਂ ਪਾ ਦਿੰਦੇ ਹਨ ਤਾਂ ਇਹੀ ਕੰਮ ਉਸ ਨੇ ਵੀ ਕੀਤਾ ਤੇ 'ਇਕ ਮੌਕਾ' ਦੇ ਨਾਂ 'ਤੇ ਘਰ-ਘਰ ਜਾ ਕੇ ਗਾਰੰਟੀਆਂ ਦੇ ਦਿੱਤੀਆਂ ਕਿ ਅਸੀਂ ਤੁਹਾਨੂੰ ਇਹ ਦੇਵਾਂਗੇ, ਉਹ ਦੇਵਾਂਗੇ, ਬਸ ਸਾਨੂੰ ਇਕ ਮੌਕਾ ਦੇ ਦਿਓ। ਲੋਕਾਂ ਨੇ ਸੋਚਿਆ ਕਿ ਚਲੋ ਇਸ ਵਾਰ ਇਨ੍ਹਾਂ ਨੂੰ ਮੌਕਾ ਦੇ ਦਿੰਦੇ ਹਾਂ।
ਇਹ ਵੀ ਪੜ੍ਹੋ : ਦਿੱਲੀ ਤੋਂ ਮੁੰਬਈ ਜਾ ਰਹੇ Spicejet ਦਾ ਟਾਇਰ ਪੰਕਚਰ, ਰਨਵੇ 'ਤੇ ਸੁਰੱਖਿਅਤ ਉਤਾਰਿਆ
ਅਕਾਲੀ ਦਲ ਦੇ ਪ੍ਰਧਾਨ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਕਿ ਵਾਅਦੇ ਤਾਂ ਤੁਸੀਂ ਵੀ ਬਹੁਤ ਕੀਤੇ ਸਨ ਤਾਂ ਉਨ੍ਹਾਂ ਕਿਹਾ ਕਿ ਨਹੀਂ, ਚੋਣਾਂ ਦੌਰਾਨ ਮੈਂ ਸਿਰਫ ਇਕ ਗੱਲ ਕਹੀ ਸੀ ਕਿ ਮੈਂ ਝੂਠੀ ਸਹੁੰ ਨਹੀਂ ਖਾਂਦਾ, ਨਾ ਮੈਂ ਕੋਈ ਲਿਖਤੀ ਗਾਰੰਟੀ ਦੇਵਾਂਗਾ, ਮੈਂ ਆਪਣੀ ਜ਼ੁਬਾਨ ਦਾ ਪੱਕਾ ਹਾਂ। ਤੁਸੀਂ ਸਾਡਾ ਇਤਿਹਾਸ ਦੇਖ ਸਕਦੇ ਹੋ, ਸਾਡਾ ਪਿਛੋਕੜ ਦੇਖ ਲਓ, ਸਾਡੇ ਕੀਤੇ ਹੋਏ ਕੰਮ ਦੇਖ ਲਓ। ਅਸੀਂ ਜੋ ਕਹਿੰਦੇ ਹਾਂ, ਕਰਦੇ ਹਾਂ ਪਰ ਲੋਕਾਂ ਇਸ ਵਾਰਨੇ ਸੋਚਿਆ ਆਮ ਆਦਮੀ ਪਾਰਟੀ ਨੇ ਸਾਨੂੰ ਲਿਖਤੀ ਗਾਰੰਟੀ ਦਿੱਤੀ ਹੈ, ਇਸ ਲਈ ਉਨ੍ਹਾਂ ਕੇਜਰੀਵਾਲ ਨੂੰ ਵੋਟਾਂ ਪਾ ਦਿੱਤੀਆਂ। ਹੁਣ ਉਹੀ ਲੋਕ ਪਛਤਾ ਰਹੇ ਹਨ। ਕੈਪਟਨ ਨੇ ਧੋਖਾ ਦਿੱਤਾ ਤੇ ਹੁਣ ਇਨ੍ਹਾਂ ਨੇ ਵੀ ਧੋਖਾ ਦਿੱਤਾ ਪਰ ਅਕਾਲੀ ਦਲ ਨੇ ਕਦੇ ਧੋਖਾ ਨਹੀਂ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਨੂੰ ਭਲਾਈ ਸਕੀਮਾਂ ਅਧੀਨ 45 ਕਰੋੜ ਰੁਪਏ ਦੀ ਵੰਡ
ਲੋਕ ਸਿਰਫ ਗੁੰਮਰਾਹ ਹੋ ਕੇ ਆਮ ਆਦਮੀ ਪਾਰਟੀ ਨਾਲ ਜੁੜ ਗਏ ਜਾਂ ਤੁਹਾਡੇ ਨਾਲ ਕੋਈ ਨਾਰਾਜ਼ਗੀ ਹੈ, ਪੁੱਛਣ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਸਾਡੇ ਖਿਲਾਫ਼ ਦੋਵਾਂ ਪਾਰਟੀਆਂ ਵੱਲੋਂ ਝੂਠੀ ਕੰਪੇਨ ਸ਼ੁਰੂ ਕੀਤੀ ਗਈ। ਬੜੇ ਦੁੱਖ ਦੀ ਗੱਲ ਹੈ ਕਿ ਸਾਡੀ ਸਰਕਾਰ ਸਮੇਂ ਬੇਅਦਬੀ ਦੀ ਘਟਨਾ ਵਾਪਰੀ, ਜਦੋਂ ਅਸੀਂ ਮੁਲਜ਼ਮਾਂ ਨੂੰ ਫੜਨ ਲੱਗੇ ਤਾਂ ਸਾਰੇ ਇਕੱਠੇ ਹੋ ਗਏ ਤੇ ਕਿਹਾ ਜਾਣ ਲੱਗਾ ਕਿ ਇਹ ਕੇਸ ਸੀ.ਬੀ.ਆਈ. ਨੂੰ ਦੇ ਦਿਓ। ਕੌਮ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਅਸੀਂ ਸਹਿਮਤ ਹੋ ਗਏ। ਬੇਅਦਬੀ ਕਰਨ ਵਾਲੇ ਕੋਈ ਹੋਰ ਸੀ ਤੇ ਨਾਂ ਅਕਾਲੀ ਦਲ ਦਾ ਲੱਗਦਾ ਰਿਹਾ ਕਿ ਬੇਅਦਬੀ ਅਕਾਲੀ ਦਲ ਨੇ ਕਰਵਾਈ ਹੈ। ਵਿਰੋਧੀਆਂ ਨੇ ਇਹ ਨਹੀਂ ਕਿਹਾ ਕਿ ਦੋਸ਼ੀਆਂ ਨੂੰ ਫੜਿਆ ਜਾਵੇ। ਪਿਛਲੇ ਸੱਤਾਂ ਸਾਲਾਂ ਦੌਰਾਨ ਨਾ ਕਾਂਗਰਸ ਨੇ ਤੇ ਨਾ ਹੀ 'ਆਪ' ਨੇ ਕਿਹਾ ਕਿ ਜਿਨ੍ਹਾਂ ਨੇ ਬੇਅਦਬੀ ਕਰਵਾਈ ਹੈ, ਉਨ੍ਹਾਂ ਨੂੰ ਫੜਿਆ ਜਾਵੇ।
ਇਹ ਵੀ ਪੜ੍ਹੋ : ਖੇਡ ਮੇਲੇ ਦੌਰਾਨ CM ਮਾਨ ਦਾ ਬਿਆਨ, ਕਿਹਾ- ਖਿਡਾਰੀਆਂ ਨੂੰ ਮਿਲੇਗਾ ਪਲੇਟਫਾਰਮ
ਇਸ ਮਾਮਲੇ 'ਚ ਅਜੇ ਵੀ ਪੰਜਾਬੀਆਂ ਦੇ ਗੁੱਸੇ ਬਾਰੇ ਉਨ੍ਹਾਂ ਕਿਹਾ ਕਿ ਜਿੰਨੇ ਵੀ ਕਮਿਸ਼ਨ ਬਿਠਾਏ ਗਏ, ਉਹ ਸਾਡੇ ਖਿਲਾਫ਼ ਇਕ ਵੀ ਲਾਈਨ ਨਹੀਂ ਲਿਖ ਸਕੇ। ਕੁੰਵਰ ਵਿਜੇ ਪ੍ਰਤਾਪ ਵੀ ਸਿਟ ਦਾ 3 ਸਾਲ ਪ੍ਰਧਾਨ ਰਿਹਾ, ਉਹ ਵੀ ਸਾਡੇ ਖਿਲਾਫ਼ ਇਕ ਵੀ ਲਫਜ਼ ਨਹੀਂ ਲਿਖ ਸਕਿਆ। ਪੰਜਾਬ 'ਚ ਇਸ ਸਮੇਂ ਕਈ ਮਸਲੇ ਹਨ ਪਰ ਉਨ੍ਹਾਂ ਦੀ ਕਿਸੇ ਨੇ ਗੱਲ ਨਹੀਂ ਕਰਨੀ, ਬਸ ਬੇਅਦਬੀ ਜਾਂ ਸੁਖਬੀਰ ਦੇ ਨਾਂ 'ਤੇ ਸਮਾਂ ਟਪਾ ਰਹੇ ਹਨ। ਇਸ ਲਈ ਇਨ੍ਹਾਂ ਦੀ ਇਹ ਸਾਰੀ ਗਿਣੀ-ਮਿਥੀ ਸਾਜ਼ਿਸ਼ ਹੈ ਕਿਉਂਕਿ ਇਨ੍ਹਾਂ ਨੂੰ ਡਰ ਹੀ ਅਕਾਲੀ ਦਲ ਤੋਂ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪੰਜਾਬ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਨੂੰ ਭਲਾਈ ਸਕੀਮਾਂ ਅਧੀਨ 45 ਕਰੋੜ ਰੁਪਏ ਦੀ ਵੰਡ
NEXT STORY