ਅੰਮ੍ਰਿਤਸਰ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੱਧੂ 'ਤੇ ਚੁੱਪ ਤੋੜਦੇ ਹੋਏ ਵੱਡਾ ਹਮਲਾ ਬੋਲਿਆ ਹੈ। ਅੰਮ੍ਰਿਤਸਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਗੁਰੂ ਨਗਰੀ ਕਰਕੇ ਹੀ ਨਵਜੋਤ ਸਿੱਧੂ ਹੈ ਅਤੇ ਗੁਰੂ ਦੀ ਇਸ ਪਵਿੱਤਰ ਨਗਰੀ ਨੇ ਨਵਜੋਤ ਸਿੱਧੂ ਨੂੰ ਵੱਡੀ ਸ਼ਾਨੋ-ਸ਼ੌਕਤ ਦਿੱਤੀ ਪਰ ਅਫਸੋਸ ਸਿੱਧੂ ਨੇ ਉਸੇ ਨਗਰੀ ਨੂੰ ਹੀ ਵਿਸਾਰ ਦਿੱਤਾ। ਸੁਖਬੀਰ ਨੇ ਕਿਹਾ ਕਿ ਨਵਜੋਤ ਸਿੱਧੂ ਕੋਲ ਢਾਈ ਵਰ੍ਹਿਆਂ ਤੱਕ ਉਹੀ ਮਹਿਕਮਾ ਸੀ ਜਿਸ ਸਦਕਾ ਉਹ ਅੰਮ੍ਰਿਤਸਰ ਨੂੰ ਹੋਰ ਖੂਬਸੂਰਤ ਬਣਾ ਸਕਦੇ ਸਨ ਪਰ ਸਿੱਧੂ ਨੇ ਆਪਣੇ ਡਰਾਮਿਆਂ ਨਾਲ ਪਹਿਲਾਂ ਬਣੀਆਂ ਚੀਜ਼ਾਂ ਨੂੰ ਵੀ ਤਬਾਹ ਕਰਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਵਿਰਾਸਤ-ਏ-ਮਾਰਗ ਦਾ ਬੁਰਾ ਹਾਲ, ਸ਼ਹਿਰ 'ਚ ਲਾਈਟਾਂ ਦਾ ਬੁਰਾ ਹਾਲ। ਹੁਣ ਸਿੱਧੂ ਮੰਤਰੀ ਨਹੀਂ ਰਹੇ ਤਾਂ ਹੁਣ ਹਲਕੇ ਦੀ ਯਾਦ ਆ ਗਈ।
ਅੱਗੇ ਬੋਲਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅੱਜ ਪੰਜਾਬ ਦੇ ਪਾਣੀ ਨੂੰ ਬਚਾਉਣਾ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦ ਢੁਕਵੇਂ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ 15-20 ਸਾਲਾਂ ਤਕ ਪੰਜਾਬ ਦਾ ਪਾਣੀ ਖਤਮ ਹੋ ਜਾਵੇਗਾ ਅਤੇ ਪੰਜਾਬ ਵਿਚ ਰਾਜਸਥਾਨ ਵਾਂਗ ਪਾਣੀ ਨੂੰ ਤਰਸੇਗਾ। ਸੁਖਬੀਰ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਇਕ ਹੋ ਕੇ ਇਸ ਗੰਭੀਰ ਮਾਮਲੇ 'ਤੇ ਮੀਟਿੰਗ ਕਰਕੇ ਪੰਜਾਬ ਦੇ ਡਿੱਗਦੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਢੁਕਵੇਂ ਯਤਨ ਕਰਨੇ ਚਾਹੀਦੇ ਹਨ।
'ਪਨਬਸ ਮੁਲਾਜ਼ਮਾਂ' ਦੀ ਪੰਜਾਬ ਸਰਕਾਰ ਨੂੰ ਵੱਡੀ ਚਿਤਾਵਨੀ
NEXT STORY