ਜਲੰਧਰ (ਵੈੱਬ ਡੈਸਕ): ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਦਾ ਦੌਰ ਸਿਖਰਾਂ 'ਤੇ ਹੈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਜਿੱਤਣ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਇਸ ਦੌਰਾਨ ਇਕ ਦੂਜੇ ਖ਼ਿਲਾਫ਼ ਬਿਆਨਬਾਜ਼ੀਆਂ ਦਾ ਦੌਰ ਵੀ ਸਿਖਰਾਂ 'ਤੇ ਹੈ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਖ਼ਿਲਾਫ਼ ਤਿੱਖਾ ਹਮਲਾ ਬੋਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਜਿੰਨੇ ਵੀ ਨਵੇਂ ਅਕਾਲੀ ਦਲ ਬਣਨਗੇ, ਸਾਰੇ ਹੀ ਨਕਾਰੇ ਜਾਣਗੇ: ਸੁਖਬੀਰ ਬਾਦਲ
'ਜਗ ਬਾਣੀ' ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡਾ ਉਮੀਦਵਾਰ ਧਰਮੀ ਫ਼ੌਜੀ ਦਾ ਪਰਿਵਾਰ ਹੈ। ਰਹੀ ਗੱਲ ਲੋਕਾਂ ਨੂੰ ਗੈਂਗਸਟਰਾਂ ਰਾਹੀਂ ਧਮਕਾਉਣ ਦੀ ਤਾਂ ਤਰਨਤਾਰਨ ਦਾ ਕੋਈ ਇਕ ਵਿਅਕਤੀ ਦੱਸੋ, ਜਿਸ ਨੇ ਸਾਹਮਣੇ ਆ ਕੇ ਇਹ ਗੱਲ ਕਹੀ ਹੋਵੇ ਕਿ ਉਸ ਨੂੰ ਅਕਾਲੀ ਦਲ ਵੱਲੋਂ ਧਮਕੀ ਆਈ ਹੈ। ਇਹ ਸਭ ਕੋਰਾ ਝੂਠ ਤੇ ਵਿਰੋਧੀ ਧਿਰ ਦਾ ਡਰ ਹੈ। ਆਹ ਜਿਹੜਾ ਰਾਜਾ ਵੜਿੰਗ ਬੋਲ ਰਿਹਾ ਉਸ ਨੂੰ ਤਾਂ ਪਤਾ ਹੀ ਨਹੀਂ ਕਿ ਉਸ ਨੇ ਸਵੇਰੇ ਕੀ ਬਿਆਨ ਦਿੱਤਾ ਤੇ ਸ਼ਾਮ ਨੂੰ ਕੀ ਬੋਲਣਾ ਹੈ। ਇਹ ਘਬਰਾਏ ਹੋਏ ਹਨ। ਧਰਮੀ ਫ਼ੌਜੀ ਪਰਿਵਾਰ ਨੂੰ ਗੈਂਗਸਟਰ ਕਿਹਾ ਜਾ ਰਿਹਾ ਹੈ। ਰਾਜਾ ਵੜਿੰਗ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਨੂੰ ਆਪਣੀ ਮਾਂ ਕਹਿੰਦਾ ਹੈ। ਜਿਸ ਪਰਿਵਾਰ ਨੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਲਈ ਸਾਰਾ ਕੁਝ ਕੁਰਬਾਨ ਕਰ ਦਿੱਤਾ, ਉਸ ਨੂੰ ਗੈਂਗਸਟਰ ਦੱਸਦੇ ਹਨ। ਮੈਂ ਰਾਜਾ ਵੜਿੰਗ ਨੂੰ ਯਾਦ ਕਰਵਾ ਦੇਵਾਂ ਕਿ ਜਿੱਥੇ ਤੁਹਾਡੀ ਸਿਆਸੀ ਮਾਂ ਨੇ ਹਮਲਾ ਕਰਵਾਇਆ ਸੀ, ਸਾਡਾ ਧਰਮੀ ਫੌਜੀ ਉੱਥੇ ਹੀ ਲੜਾਈ ਲੜ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਪੰਜਾਬੀ ਕੁੜੀ ਦਾ ਕਤਲ! ਜਵਾਨ ਧੀ ਦੀ ਮ੍ਰਿਤਕ ਦੇਹ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਦਲਿਤਾਂ ਬਾਰੇ ਰਾਜਾ ਵੜਿੰਗ ਦੇ ਬਿਆਨ ਦੀ ਵੀ ਨਿਖੇਧੀ ਕੀਤੀ ਹੈ। ਉਹ ਪਹਿਲਾਂ ਅਜਿਹੇ ਬਿਆਨ ਦਿੰਦਾ ਹੈ ਤੇ ਫ਼ਿਰ ਮੁਆਫ਼ੀ ਮੰਗਣ ਵਿਚ ਵੀ ਇਕ ਮਿੰਟ ਲਗਾਉਂਦਾ ਹੈ। ਜੇ ਉਸ ਨੇ ਮੁਆਫ਼ੀ ਹੀ ਮੰਗਣੀ ਸੀ ਤਾਂ ਆਪਣੇ ਸ਼ਬਦਾਂ ’ਤੇ ਕਾਬੂ ਰੱਖੇ। ਮੈਂ ਇਸ ਦੀ ਨਿਖੇਧੀ ਕਰਦਾ ਹਾਂ ਤੇ ਰਾਜਾ ਵੜਿੰਗ ਖ਼ਿਲਾਫ਼ ਸਖ਼ਤ ਕਾਰਵਾਈ ਕਰ ਕੇ ਇਕ ਮਿਸਾਲ ਕਾਇਮ ਕਰਨ ਦੀ ਮੰਗ ਕਰਦਾ ਹਾਂ।
ਜਲੰਧਰ ਦੇ ਸਵਰਨਜੀਤ ਸਿੰਘ ਖਾਲਸਾ ਨੇ ਰਚਿਆ ਇਤਿਹਾਸ ! ਬਣੇ ਨੌਰਵਿਚ ਦੇ ਪਹਿਲੇ ਸਿੱਖ ਮੇਅਰ
NEXT STORY