ਭੋਗਪੁਰ (ਰਾਣਾ ਭੋਗਪੁਰੀਆ): ਸੁੱਖੀ ਬਾਠ ਫਾਊਂਡੇਸ਼ਨ ਦੇ ਵੱਲੋਂ ਕੈਨੇਡਾ, ਫਿਲੀਪੀਨ, ਪੰਜਾਬ , ਹਿਮਾਚਲ ਅਤੇ ਹਰਿਆਣਾ, ਰਾਜਸਥਾਨ ਚ ਮਨੁੱਖਤਾ ਦੇ ਭਲੇ ਲਈ ਕੰਮ ਚੱਲ ਰਹੇ ਹਨ। ਫਾਊਂਡੇਸ਼ਨ ਵੱਲੋਂ ਲੋੜਵੰਦ ਲੜਕੀਆਂ ਦੇ ਅਨੰਦ ਕਾਰਜ, ਅੱਖਾਂ ਦੀਆਂ ਸਰਜਰੀਆਂ, ਅੰਗਹੀਣਾਂ ਨੂੰ ਬਣਦਾ ਸਾਜ਼ੋ-ਸਾਮਾਨ ਅਤੇ ਨੇਤਰਹੀਣ ਬੱਚੀਆਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਉਮਰ ਭਰ ਪੜ੍ਹਾਈ ਲਿਖਾਈ, ਕੋਰਸ, ਨੌਕਰੀਆਂ ਅਤੇ ਵਿਆਹ ਕਾਰਜ ਤੱਕ ਜ਼ਿੰਮੇਵਾਰੀ ਨਿਭਾਉਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਮਨੁੱਖਤਾ ਦੇ ਭਲੇ ਦੇ ਨਾਲ-ਨਾਲ ਆਪਣੀ ਮਾਂ ਬੋਲੀ ਪੰਜਾਬੀ ਨੂੰ ਉੱਚਾ ਚੁੱਕਣ ਲਈ ਸਰੀ ਕੈਨੇਡਾ ਵਿਚ ਪੰਜਾਬ ਭਵਨ ਸਥਾਪਿਤ ਕੀਤਾ ਗਿਆ ਜਿਸ ਵਿਚ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਗਤੀਵਿਧੀਆਂ ਕਰਨ ਲਈ ਪੰਜਾਬੀਆਂ ਲਈ ਇਕ ਪਲੇਟਫਾਰਮ ਤਿਆਰ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਕਦਮ
ਮਨੁੱਖਤਾ ਦੇ ਭਲੇ ਲਈ ਸਮਾਜ ਸੇਵਾ ਨਾਲ ਜੁੜੀ ਵਿਸ਼ਵ ਪੱਧਰੀ ਸੰਸਥਾ ਸੁੱਖੀ ਬਾਠ ਫਾਊਂਡੇਸ਼ਨ ਕੈਨੇਡਾ ਦੇ ਮੁੱਖ ਸਲਾਹਕਾਰ ਸ਼੍ਰੀ ਸਤੀਸ਼ ਜੌੜਾ ਅਤੇ ਉੱਘੇ ਐਂਕਰ ਬਲਦੇਵ ਰਾਹੀ ਅੱਜਕਲ੍ਹ ਕੈਨੇਡਾ ਦੇ ਦੌਰੇ ਤੇ ਹਨ ਜਿੱਥੇ ਉਨ੍ਹਾਂ ਦਾ ਸਮਾਜਿਕ ਸੰਸਥਾਵਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਤੀਸ਼ ਜੌੜਾ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁੱਖੀ ਬਾਠ ਫਾਊਂਡੇਸ਼ਨ ਦੇ ਮੁਖੀ ਸੁੱਖੀ ਬਾਠ ਦੀ ਅਗਵਾਈ ਹੇਠ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ।
ਇਹ ਖ਼ਬਰ ਵੀ ਪੜ੍ਹੋ - ਬਦਲ ਜਾਵੇਗਾ ਵਿਦੇਸ਼ ਯਾਤਰਾ ਦਾ ਤਰੀਕਾ! ਜਲਦ ਸ਼ੁਰੂ ਹੋਣ ਜਾ ਰਿਹਾ EES
ਅੱਜਕਲ੍ਹ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਸੁੱਖੀ ਬਾਠ ਜੀ ਦੀ ਅਗਵਾਈ ਹੇਠ ਨਵੀਆਂ ਕਲਮਾਂ ਨਵੀਂ ਉਡਾਣ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਕਵਿਤਾਵਾਂ ਕਹਾਣੀਆਂ ਅਤੇ ਹੋਰ ਰਚਨਾਵਾਂ ਨੂੰ ਕਿਤਾਬਾਂ ਚ ਛਪਵਾਉਣ ਦਾ ਕੰਮ ਲਗਾਤਾਰ ਜਾਰੀ ਹੈ, ਜਿਸ ਨਾਲ ਛੋਟੇ ਬੱਚਿਆਂ ਨੂੰ ਸਾਹਿਤ ਪ੍ਰਤੀ ਉਤਸ਼ਾਹਿਤ ਕਰਦਿਆਂ ਇਨ੍ਹਾਂ ਵਿਚੋਂ ਨਵੇਂ ਸ਼ਾਇਰ ਪੈਦਾ ਹੋਣਗੇ। ਸਤੀਸ਼ ਜੌੜਾ ਨੇ ਦੱਸਿਆ ਕਿ ਸੁੱਖੀ ਬਾਠ ਦੀ ਅਗਵਾਈ ਹੇਠ 16 ਅਤੇ 17 ਸਤੰਬਰ ਨੂੰ ਜਿਲ੍ਹਾ ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਸਾਹਿਤਕ ਕਾਨਫਰੰਸ ਕਾਰਵਾਈ ਜਾ ਰਹੀ ਹੈ, ਜਿਸ ਵਿਚ ਬੱਚਿਆਂ ਵੱਲੋਂ ਤਿਆਰ ਕੀਤੀਆਂ ਕਵਿਤਾਵਾਂ ਕਹਾਣੀਆਂ ਅਤੇ ਹੋਰ ਰਚਨਾਵਾਂ ਦੇ ਮੁਕਬਲੇ ਕਰਵਾਏ ਜਾਣਗੇ, ਜਿੱਥੇ ਬੱਚਿਆਂ ਨੂੰ ਸਵ. ਸ. ਅਰਜਨ ਸਿੰਘ ਬਾਠ ਯਾਦਗਾਰੀ ਐਵਾਰਡ ਦਿੱਤੇ ਜਾਣਗੇ। ਇਸ ਕਾਨਫਰੰਸ ਵਿਚ ਲਾਹੌਰ ਤੋਂ ਉੱਘੇ ਸ਼ਾਇਰ ਬਾਬਾ ਨਜ਼ਮੀ ਸਮੇਤ ਹੋਰ ਦੇਸ਼ਾਂ ਤੋਂ ਵੀ ਸਾਹਿਤਕ ਸਖਸ਼ੀਅਤਾਂ ਸ਼ਿਰਕਤ ਕਰ ਰਹੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਪਿੰਡ ਦੇ ਲੋਕਾਂ ਨੇ ਵੀ ਚੋਣਾਂ ਦੇ ਖ਼ਰਚੇ ਤੋਂ ਕੀਤੀ ਨਾਂਹ, ਸਰਬਸੰਮਤੀ ਨਾਲ ਚੁਣੀ ਪੰਚਾਇਤ
NEXT STORY