ਚੰਡੀਗੜ੍ਹ : ਸ਼ਹਿਰ ਦੀ ਖੂਬਸੂਰਤ ਸੁਖਨਾ ਝੀਲ ’ਤੇ ਪਾਰਟੀ ਕਰਨ ਲਈ ਜਲਦ ਹੀ ਸਪੈਸ਼ਲ ਬੋਟ ਮਿਲਣ ਵਾਲੀ ਹੈ। ਹੁਣ ਤੱਕ ਜ਼ਿਆਦਾਤਰ ਸੀਟਿੰਗ ਕਪੈਸਟੀ ਦਾ ਇੱਥੇ ਕਰੂਜ਼ ਹੈ, ਜਿਸ ’ਚ 30 ਲੋਕ ਇਕੱਠੇ ਬੈਠ ਸਕਦੇ ਹਨ ਪਰ ਇਸ ਸਪੈਸ਼ਲ ਬੋਟ ’ਚ ਇਕੱਠੇ 80 ਲੋਕਾਂ ਦੇ ਬੈਠਣ ਦਾ ਇੰਤਜ਼ਾਮ ਹੋਵੇਗਾ। ਖਾਸ ਗੱਲ ਇਹ ਹੈ ਕਿ ਟੈਰੇਸ ’ਚ ਬੈਠ ਕੇ ਵੀ ਤੁਸÄ ਪਾਰਟੀ ਦਾ ਮਜ਼ਾ ਲੈ ਸਕੋਗੇ। ਇਸ ਨੂੰ ਲੈ ਕੇ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸਿਟਕੋ) ਨੇ ਤੈਅ ਕੀਤਾ ਹੈ ਕਿ ਸ਼ੇਅਰਿੰਗ ਬੇਸ ’ਤੇ ਇਸ ਬੋਟ ਨੂੰ ਚਲਾਇਆ ਜਾਵੇ।
ਇਸ ਨਾਲ ਕਿਰਾਇਆ ਵੀ ਆਮ ਹੀ ਰਹੇਗਾ ਤਾਂ ਜੋ ਜ਼ਿਆਦਾ ਲੋਕ ਸੁਖਨਾ ਝੀਲ ’ਚ ਪਾਰਟੀ ਕਰਨ ਦਾ ਸ਼ੌਕ ਪੂਰਾ ਕਰ ਸਕਣ। ਇਸ ਬੋਟ ’ਚ ਕਈ ਚੀਜ਼ਾਂ ਖਾਸ ਹੋਣਗੀਆਂ, ਜਿਨ੍ਹਾਂ ’ਚ ਲੋਕ ਬਰਥਡੇਅ ਪਾਰਟੀ ਜਾਂ ਰੀਯੂਨੀਅਨ ਟਾਈਪ ਦੇ ਈਵੈਂਟ ਕਰਵਾ ਸਕਣਗੇ।
ਹਾਈਵੋਲਟੇਜ ਬਿਜਲੀ ਤਾਰਾਂ ਦੀ ਚਪੇਟ ਆਉਣ ਨਾਲ ਦੋ ਬੱਚੇ ਜ਼ਖਮੀ
NEXT STORY