ਲੁਧਿਆਣਾ (ਬਿਊਰੋ) : ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦਿੱਤੀ ਨਸੀਹਤ ਤੋਂ ਬਾਅਦ ਹੁਣ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ। ਖਹਿਰਾ ਦੇ ਬਿਆਨ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ’ਤੇ ਕਾਂਗਰਸ ਪ੍ਰਧਾਨ ਵੜਿੰਗ ਨੇ ਕਿਹਾ ਕਿ ਇਕ ਗਾਣੇ ’ਚ ਲਿਖਿਆ ਹੈ ਕਿ ਬਿਨਾਂ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ, ਕਦਰ ਏਦਾਂ ਘਟ ਜਾਂਦੀ ਹੈ। ਇਸ ਲਈ ਕੋਈ ਗੱਲ ਨਹੀਂ, ਇਹ ਉਨ੍ਹਾਂ ਦੀ ਗੱਲ ਹੈ।
ਇਹ ਵੀ ਪੜ੍ਹੋ : ਕੈਪਟਨ ਦਾ ਕਾਂਗਰਸ ’ਤੇ ਵੱਡਾ ਹਮਲਾ, ਕਿਹਾ-ਇੰਨੀ ਮਾੜੀ ਹਾਲਤ ’ਚ ਹੁਣ ਵਾਪਸੀ ਅਸੰਭਵ
ਜ਼ਿਕਰਯੋਗ ਹੈ ਕਿ ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਰਵੱਈਏ ਨੂੰ ਲੈ ਕੇ ਸਵਾਲ ਚੁੱਕੇ ਸਨ। ਉਨ੍ਹਾਂ ਨੇ ਰਾਜਾ ਵੜਿੰਗ ਨੂੰ ਨਸੀਹਤ ਦਿੱਤੀ ਸੀ ਕਿ ਕਿਸੇ ਇਕ ਵਿਅਕਤੀ ਲਈ ਕੇਡਰ ਦੀ ਐਨਰਜੀ ਬਰਬਾਦ ਨਾ ਕਰੋ। ਉਨ੍ਹਾਂ ਦਾ ਇਸ਼ਾਰਾ ਲੁਧਿਆਣਾ ’ਚ ਫੜੇ ਗਏ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲ ਸੀ। ਇਥੇ ਦੱਸ ਦਈਏ ਕਿ ਆਸ਼ੂ ਦੀ ਗ੍ਰਿਫ਼ਤਾਰੀ ਹੋਣ ਮਗਰੋਂ ਕਾਂਗਰਸ ਨੇ ਲੁਧਿਆਣਾ ’ਚ ਧਰਨਾ ਲਗਾਇਆ ਹੈ। ਸੁਖਪਾਲ ਸਿੰਘ ਖਹਿਰਾ ਨੇ ਟਵਿੱਟਰ ਜ਼ਰੀਏ ਕਿਹਾ ਕਿ ਸਾਡੇ ਅੱਗੇ ਪੰਜਾਬ ’ਚ ਬੇਅਦਬੀ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਲੰਪੀ ਸਕਿਨ ਵਰਗੇ ਕਈ ਵੱਡੇ ਮੁੱਦੇ ਹਨ। ਕਿਸੇ ਇਕ ਵਿਅਕਤੀ ਨੂੰ ਡਿਫੈਂਡ ਕਰਨ ਲਈ ਸਾਨੂੰ ਪਾਰਟੀ ਕੇਡਰ ਦੀ ਐਨਰਜੀ ਨਹੀਂ ਲਗਾਉਣੀ ਚਾਹੀਦੀ। ਅੱਗੇ ਬੋਲਦੇ ਹੋਏ ਸੁਖਪਾਲ ਖਹਿਰਾ ਨੇ ਕਿਹਾ ਕਿ ਮੈਂ ਇਨਫੋਰਮੈਂਟ ਡਾਇਰੈਕਟੋਰੇਟ ਦਾ ਸਾਹਮਣਾ ਕੀਤਾ ਕਿਉਂਕਿ ਮੈਂ ਸੱਚਾ ਸੀ। ਇਸ ਦੇ ਬਾਅਦ ਮੈਨੂੰ ਭੁਲੱਥ ਨੇ ਵੋਟਾਂ ਦੇ ਕੇ ਵਿਧਾਨ ਸਭਾ ਭੇਜਿਆ। ਜੇਕਰ ਸਾਡੇ ਈਮਾਨਦਾਰ ਹਨ ਤਾਂ ਫਿਰ ਚਿੰਤਾ ਕਿਉਂ?
Indian License Car Drivers ਤੇ Security Guards ਲਈ Abu Dhabi ’ਚ ਨਿਕਲੀਆਂ ਨੌਕਰੀਆਂ
NEXT STORY