ਜਲੰਧਰ - ਸੁਖਪਾਲ ਸਿੰਘ ਖਹਿਰਾ ਵਲੋਂ ਬਰਗਾੜੀ ਦੇ ਮਸਲੇ ਨੂੰ ਲੈ ਕੇ ਅੱਜ ਅਹਿਮ ਬੈਠਕ ਕੀਤੀ ਗਈ, ਜਿਸ 'ਚ ਉਨ੍ਹਾਂ ਨੇ ਦੋਵੇਂ ਸਰਕਾਰਾਂ ਨੂੰ ਲਪੇਟੇ 'ਚ ਲਿਆ। ਉਨ੍ਹਾਂ ਕਿਹਾ ਕਿ ਬਰਗਾੜੀ ਦੇ ਮਾਮਲੇ 'ਚ 4 ਸਾਲ ਬੇਸ਼ਰਮੀ ਦਿਖਾਉਂਦੇ ਹੋਏ ਦੋਵੇਂ ਸਰਕਾਰਾਂ ਨੇ ਅੱਜ ਤੱਕ ਕੁਝ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬਰਗਾੜੀ ਦੀ ਮੰਡੀ ਨੂੰ ਤਾਰ ਅਤੇ ਧਾਰਾ-144 ਲੱਗਾ ਕੇ ਉਨ੍ਹਾਂ ਦੇ ਹਦੂਦ ਤੋਂ ਬਾਹਰ ਕਰ ਦਿੱਤਾ ਪਰ ਉਹ ਲੋਕਾਂ ਦੇ ਦਿਲਾਂ ਅੰਦਰ ਤਾਰ ਨਹੀਂ ਲਗਾ ਸਕਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਣ ਦਾ ਮਤਲਬ ਆਪਣੇ ਪਿਉ ਦਾ ਅਪਮਾਨ ਹੋਣ ਨਾਲ ਹੈ। ਇਸੇ ਮਾਮਲੇ ਦੇ ਸਬੰਧ 'ਚ ਉਨ੍ਹਾਂ ਨੇ 14 ਅਕਤੂਬਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਾਲੇ ਦਿਹਾੜੇ ਵਜੋਂ ਮਨਾਉਣ ਦੀ ਅਪੀਲ ਕੀਤੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ 14 ਅਕਤੂਬਰ 2019 ਨੂੰ ਹਰ ਸਾਲ ਦੀ ਤਰ੍ਹਾਂ ਬਰਗਾੜੀ ਵਿਖੇ ਸੁਖਰਾਜ ਸਿੰਘ ਅਤੇ ਚੰਗੀਆਂ ਸਖਸ਼ੀਅਤਾਂ ਦੇ ਸੱਦੇ 'ਤੇ ਬਰਗਾੜੀ ਦੇ ਸਟੇਡੀਅਮ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਵਿਛੜੀਆਂ ਰੂਹਾਂ ਨੂੰ ਯਾਦ ਕੀਤਾ ਜਾਵੇਗਾ। ਅੰਮ੍ਰਿਤਸਰ 'ਚ ਦੁਸਹਿਰੇ ਵਾਲੇ ਦਿਨ ਵਾਪਰੇ ਰੇਲ ਹਾਦਸੇ ਦੇ ਸਬੰਧ 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ 8 ਅਕਤੂਬਰ ਨੂੰ ਹਾਦਸੇ ਵਾਲੀ ਥਾਂ ਜੋੜਾ ਫਾਟਕ 'ਤੇ ਵੀ ਜਾਣਗੇ।
ਕੇ. ਐੱਸ. ਮੱਖਣ ਵਲੋਂ ਕਕਾਰ ਤਿਆਗੇ ਜਾਣ 'ਤੇ ਐੱਸ. ਜੀ. ਪੀ. ਸੀ. ਦਿੱਤਾ ਵੱਡਾ ਬਿਆਨ
NEXT STORY