ਚੰਡੀਗੜ੍ਹ : ਕੋਟਕਪੂਰਾ ਫਾਇਰਿੰਗ ਮਾਮਲੇ 'ਚ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਅੱਜ ਸਿੱਟ ਅੱਗੇ ਪੇਸ਼ ਹੋਏ। ਸੈਕਟਰ-32 ਦੀ ਪੁਲਸ ਅਕਦਾਮੀ 'ਚ ਨਵੀਂ ਸਿੱਟ ਨੇ ਕੋਟਕਪੂਰਾ ਮਾਮਲੇ ਦੇ ਮੁਲਜ਼ਮ ਹੋਰਨਾਂ ਪੁਲਸ ਅਧਿਕਾਰੀਆਂ ਨੂੰ ਵੀ ਬੁਲਾਇਆ ਸੀ। ਸਿੱਟ ਵੱਲੋਂ ਫਾਇਰਿੰਗ ਕੇਸ ਸਬੰਧੀ ਸੁਮੇਧ ਸਿੰਘ ਸੈਣੀ ਤੋਂ ਪੁੱਛਗਿੱਛ ਕੀਤੀ ਗਈ। ਦੱਸਣਯੋਗ ਹੈ ਕਿ ਕਾਂਗਰਸ ਹਾਈਕਮਾਨ ਵੱਲੋਂ ਬਣਾਈ ਗਈ 3 ਮੈਂਬਰੀ ਕਮੇਟੀ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਨਵੀਂ ਬਣਾਈ ਗਈ ਐਸ. ਆਈ. ਟੀ. ਵੱਲੋਂ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਬੇਅਦਬੀ ਮਾਮਲੇ ਸਬੰਧੀ ਕਈ ਖ਼ੁਲਾਸੇ ਹੋਏ ਸਨ।
ਵੈਕਸੀਨ ਘਪਲੇ 'ਤੇ ਸੁਖਬੀਰ ਦਾ ਸਿਹਤ ਮੰਤਰੀ ਖ਼ਿਲਾਫ਼ ਵੱਡਾ ਐਲਾਨ, ਕੈਪਟਨ 'ਤੇ ਵੀ ਲਾਏ ਰਗੜੇ
NEXT STORY