ਲੁਧਿਆਣਾ : ਗਰਮੀ ਦੇ ਇਸ ਮੌਸਮ 'ਚ ਅੰਬਰੋਂ ਵਰਦ੍ਹੀ ਸੂਰਜ ਦੀ ਅੱਗ ਤੇ ਗਰਮ ਹਵਾਵਾਂ ਨੇ ਲੋਕਾਂ ਦੇ ਪਸੀਨੇ ਛੁਡਾਏ ਹੋਏ ਹਨ। ਵੀਰਵਾਰ ਨੂੰ ਪੰਜਾਬ 'ਚ ਪਾਰਾ 42 ਡਿਗਰੀ ਸੈਲਸੀਅਸ ਤੋਂ ਵੀ ਪਾਰ ਪੁੱਜ ਗਿਆ। ਬਠਿੰਡਾ 'ਚ ਇਹ ਪਾਰਾ 42.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਸ਼ੁੱਕਰਵਾਰ ਤੋਂ ਗੜਬੜ ਵਾਲੀਆਂ ਪੱਛਮੀਂ ਪੌਣਾਂ ਕਾਰਨ ਸੂਬੇ 'ਚ ਮੌਸਮ 'ਚ ਤਬਦੀਲੀ ਦੀ ਸੰਭਾਵਨਾ ਹੈ। ਲੁਧਿਆਣਾ, ਪਟਿਆਲਾ ਅਤੇ ਚੰਡੀਗੜ੍ਹ 'ਚ ਸ਼ੁੱਕਰਵਾਰ ਨੂੰ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਅਤੇ ਕੁਝ ਥਾਈਂ ਹਲਕੀ ਬਾਰਸ਼ ਵੀ ਹੋ ਸਕਦੀ ਹੈ, ਜਦੋਂ ਕਿ ਜਲੰਧਰ, ਕਪੂਰਥਲਾ, ਪਠਾਨਕੋਟ, ਅੰਮ੍ਰਿਤਸਰ ਤੇ ਬਠਿੰਡਾ 'ਚ ਸ਼ਨੀਵਾਰ ਨੂੰ ਗਰਦ ਭਰੀਆਂ ਹਵਾਵਾਂ ਚੱਲਣ, ਬੱਦਲਵਾਈ ਰਹਿਣ ਤੇ ਬਾਰਸ਼ ਦੀ ਸੰਭਾਵਨਾ ਹੈ। ਮੌਸਮ ਦਾ ਇਹ ਮਿਜਾਜ਼ 15 ਮਈ ਤੱਕ ਬਰਕਰਾਰ ਰਹਿ ਸਕਦਾ ਹੈ।
ਕੈਪਟਨ ਪ੍ਰਸ਼ਾਸਨ ਦੇ ਮੁੱਦੇ 'ਤੇ ਲੋਕਾਂ ਦਾ ਸਾਹਮਣਾ ਕਰਨੋਂ ਭੱਜ ਰਿਹੈ : ਸੁਖਬੀਰ ਬਾਦਲ
NEXT STORY