ਚੰਡੀਗੜ੍ਹ (ਪਾਲ) : ਇੱਥੇ ਪੀ. ਜੀ. ਆਈ. ਪ੍ਰਸ਼ਾਸਨ ਨੇ ਟੀਚਿੰਗ ਫੈਕਲਟੀ ਲਈ ਇਸ ਸਾਲ ਗਰਮੀ ਦੀਆਂ ਛੁੱਟੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਹ ਛੁੱਟੀਆਂ 16 ਮਈ ਤੋਂ 15 ਜੁਲਾਈ ਤੱਕ ਰਹਿਣਗੀਆਂ ਪਰ ਮਰੀਜ਼ਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਇਨ੍ਹਾਂ ਨੂੰ 2 ਪੜਾਵਾਂ ’ਚ ਵੰਡਿਆ ਗਿਆ ਹੈ। ਪਹਿਲਾ ਪੜਾਅ 16 ਮਈ ਤੋਂ 14 ਜੂਨ ਅਤੇ ਦੂਜਾ 16 ਜੂਨ ਤੋਂ 15 ਜੁਲਾਈ ਤੱਕ ਹੋਵੇਗਾ, ਜਦੋਂ ਕਿ 15 ਜੂਨ ਨੂੰ ਸਾਰੇ ਫੈਕਲਟੀ ਮੈਂਬਰ ਡਿਊਟੀ ’ਤੇ ਹਾਜ਼ਰ ਰਹਿਣਗੇ।
ਇਹ ਵੀ ਪੜ੍ਹੋ : ਮਿਲਕਫੈੱਡ ਪੰਜਾਬ ਨੇ ਇਕ ਮਈ ਤੋਂ ਦੁੱਧ ਦੀ ਖ਼ਰੀਦ ਕੀਮਤ ਵਧਾਉਣ ਦਾ ਕੀਤਾ ਐਲਾਨ, ਪੜ੍ਹੋ ਪੂਰੀ ਖ਼ਬਰ
ਪੀ. ਜੀ. ਆਈ. ਦੇ ਸਥਾਪਨਾ ਸ਼ਾਖਾ-1 ਵੱਲੋਂ ਜਾਰੀ ਹੁਕਮਾਂ ਅਨੁਸਾਰ ਹਰ ਸਮੇਂ ਘੱਟੋ-ਘੱਟ 50 ਫ਼ੀਸਦੀ ਫੈਕਲਟੀ ਦਾ ਡਿਊਟੀ ’ਤੇ ਰਹਿਣਾ ਲਾਜ਼ਮੀ ਕੀਤਾ ਗਿਆ ਹੈ ਤਾਂ ਜੋ ਮਰੀਜ਼ਾਂ ਦੇ ਇਲਾਜ ਅਤੇ ਹਸਪਤਾਲ ਦੀਆਂ ਸੇਵਾਵਾਂ ਪ੍ਰਭਾਵਿਤ ਨਾ ਹੋਣ। ਸਾਰੇ ਵਿਭਾਗ ਮੁਖੀਆਂ ਨੂੰ 15 ਦਿਨਾਂ ਅੰਦਰ ਡਿਊਟੀ ਰੋਸਟਰ ਤਿਆਰ ਕਰਕੇ ਪ੍ਰਸ਼ਾਸਨ ਨੂੰ ਭੇਜਣ ਲਈ ਕਿਹਾ ਗਿਆ ਹੈ। ਹੁਕਮਾਂ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਫੈਕਲਟੀ ਮੈਂਬਰ ਦੋਵੇਂ ਪੜਾਵਾਂ ਦੀਆਂ ਛੁੱਟੀਆਂ ਇਕੱਠੇ ਨਹੀਂ ਲੈ ਸਕੇਗਾ ਅਤੇ ਨਾ ਹੀ ਉਨ੍ਹਾਂ ਨੂੰ ਛੋਟੇ ਹਿੱਸਿਆਂ ’ਚ ਵੰਡ ਸਕੇਗਾ।
ਇਹ ਵੀ ਪੜ੍ਹੋ : ਬਠਿੰਡਾ 'ਚ ਚੜ੍ਹਦੀ ਸਵੇਰ ਚੱਲੀ ਗੋਲੀ, ਪੈ ਗਈਆਂ ਚੀਕਾਂ, ਵਾਰਦਾਤ ਨਾਲ ਕੰਬਿਆ ਪੂਰਾ ਪਿੰਡ (ਵੀਡੀਓ)
ਇਸ ਤੋਂ ਇਲਾਵਾ ਇਕ ਪੜਾਅ ’ਚ ਛੁੱਟੀ ਲੈਣ ਤੋਂ ਬਾਅਦ ਦੂਜੇ ਪੜਾਅ ਦੌਰਾਨ ਕਾਨਫਰੰਸ, ਐੱਲ. ਟੀ. ਸੀ. ਜਾਂ ਕਮਾਈ ਹੋਈ ਛੁੱਟੀ ਦੀ ਮਨਜ਼ੂਰੀ ਵੀ ਨਹੀਂ ਮਿਲੇਗੀ। ਪੀ. ਜੀ. ਆਈ. ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਪੂਰੀ ਵਿਵਸਥਾ ਦਾ ਮਕਸਦ ਫੈਕਲਟੀ ਨੂੰ ਛੁੱਟੀ ਦੇ ਨਾਲ-ਨਾਲ ਮਰੀਜ਼ਾਂ ਦੀਆਂ ਸੇਵਾਵਾਂ ਨੂੰ ਬਿਨਾਂ ਰੁਕਾਵਟ ਜਾਰੀ ਰੱਖਣਾ ਹੈ। ਗਰਮੀ ਦੀਆਂ ਛੁੱਟੀਆਂ ਦੇ ਨਵੇਂ ਸ਼ਡਿਊਲ ’ਚ ਮਰੀਜ਼ਾਂ ਦੀ ਸਹੂਲਤ ਨੂੰ ਸਭ ਤੋਂ ਵੱਧ ਤਰਜ਼ੀਹ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼
NEXT STORY