ਜਲੰਧਰ (ਸੋਨੂੰ)— ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖ਼ਤੀ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਜਾਰੀ ਕੀਤੀਆਂ ਗਈਆਂ ਨਵੀਆਂ ਗਾਈਡਲਾਈਨ ਦੇ ਤਹਿਤ ਐਤਵਾਰ ਨੂੰ ਮੁਕੰਮਲ ਤੌਰ ’ਤੇ ਤਾਲਾਬੰਦੀ ਲਗਾਉਣ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ : 'ਸੰਡੇ ਲਾਕਡਾਊਨ' ’ਚ ਜਾਣੋ ਜਲੰਧਰ ਜ਼ਿਲ੍ਹੇ ’ਚ ਕੀ ਹੈ ਖੁੱਲ੍ਹਾ ਤੇ ਕੀ ਹੈ ਬੰਦ, ਡੀ. ਸੀ. ਵੱਲੋਂ ਨਵੇਂ ਹੁਕਮ ਜਾਰੀ
ਇਸੇ ਤਹਿਤ ਅੱਜ ਪੂਰੇ ਪੰਜਾਬ ’ਚ ਸੰਡੇ ਲਾਕਡਾਊਨ ਲਗਾਇਆ ਗਿਆ ਹੈ। ‘ਸੰਡੇ ਲਾਕਡਾਊਨ’ ਦਾ ਅਸਰ ਜ਼ਿਲ੍ਹਾ ਜਲੰਧਰ ’ਚ ਵੀ ਮੁਕੰਮਲ ਤੌਰ ’ਤੇ ਵੇਖਣ ਨੂੰ ਮਿਲਿਆ। ਦੁਕਾਨਦਾਰਾਂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਗਾਈਡਲਾਈਨਜ਼ ਦੀਆਂ ਪਾਲਣਾ ਕਰਦੇ ਹੋਏ ਮੁਕੰਮਲ ਤੌਰ ’ਤੇ ਆਪਣੀਆਂ ਦੁਕਾਨਾਂ ਨੂੰ ਬੰਦ ਰੱਖਿਆ ਹੈ। ਜਲੰਧਰ ਜ਼ਿਲ੍ਹੇ ’ਚ ਸਿਰਫ਼ ਇੱਕਾ-ਦੁੱਕਾ ਹੀ ਵਾਹਨ ਵੇਖਣ ਮਿਲੇ।
ਇਹ ਵੀ ਪੜ੍ਹੋ : ਫਗਵਾੜਾ ’ਚ ਦਿਨ-ਦਿਹਾੜੇ ਗੈਂਗਵਾਰ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਦੋ ਬੱਚਿਆਂ ਦਾ ਪਿਓ
ਸੰਡੇ ਲਾਕਡਾਊਨ ਦੌਰਾਨ ਜਲੰਧਰ ਦੇ ਡੀ.ਸੀ. ਵੱਲੋਂ ਦਿੱਤੇ ਗਏ ਹਨ ਇਹ ਹੁਕਮ
ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕੋਵਿਡ-19 ਦੇ ਮੱਦੇਨਜ਼ਰ ਸੰਡੇ ਤਾਲਾਬੰਦੀ ਦੌਰਾਨ ਜ਼ਿਲ੍ਹੇ ਦੀਆਂ ਸਾਰੀਆਂ ਮਾਰਕੀਟਾਂ, ਸੰਡੇ ਬਾਜ਼ਾਰ, ਮਾਲਜ਼, ਹੋਟਲ-ਰੈਸਟੋਰੈਂਟਸ ਸਮੇਤ ਸਬਜ਼ੀਆਂ, ਦੁੱਧ ਅਤੇ ਰਾਸ਼ਨ ਦੀਆਂ ਦੁਕਾਨਾਂ ਨੂੰ ਪੂਰੀ ਤਰ੍ਹਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਫਗਵਾੜਾ-ਜਲੰਧਰ ਜੀ. ਟੀ. ਰੋਡ ‘ਤੇ ਵਾਪਰੇ ਭਿਆਨਕ ਹਾਦਸੇ 'ਚ ਕਾਰ ਦੇ ਉੱਡੇ ਪਰਖੱਚੇ, ਦੋ ਨੌਜਵਾਨਾਂ ਦੀ ਮੌਤ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ ਸਬਜ਼ੀਆਂ, ਫਰੂਟ, ਦੁੱਧ, ਪਸ਼ੂਆਂ ਦਾ ਚਾਰਾ ਆਦਿ ਜ਼ਰੂਰੀ ਵਸਤੂਆਂ, ਜਿਹੜੀਆਂ ਖ਼ਰਾਬ ਹੋ ਸਕਦੀਆਂ ਹਨ, ਸਿਰਫ਼ ਉਨ੍ਹਾਂ ਦੀ ਡਿਲਿਵਰੀ ਕੀਤੀ ਜਾ ਸਕੇਗੀ। ਅਜਿਹੀਆਂ ਦੁਕਾਨਾਂ ਨੂੰ ਖੋਲ੍ਹ ਕੇ ਸਾਮਾਨ ਨਹੀਂ ਵੇਚਿਆ ਜਾ ਸਕੇਗਾ, ਸਗੋਂ ਸ਼ਟਰ ਹੇਠਾਂ ਕਰਕੇ ਹੋਮ ਡਿਲਿਵਰੀ ਕਰਨ ਦੀ ਇਜਾਜ਼ਤ ਹੋਵੇਗੀ।
ਇਹ ਵੀ ਪੜ੍ਹੋ :ਉੱਤਰਾਖੰਡ ਨੂੰ ਜਾਣ ਵਾਲੇ ਸਾਵਧਾਨ, ਹੁਣ ਕੋਰੋਨਾ ਨੈਗੇਟਿਵ ਰਿਪੋਰਟ ਦੇ ਬਿਨਾਂ ਨਹੀਂ ਮਿਲੇਗੀ ਐਂਟਰੀ
ਘਨਸ਼ਾਮ ਥੋਰੀ ਨੇ ਕਿਹਾ ਕਿ ਲਾਕਡਾਊਨ ਦੌਰਾਨ ਮੈਡੀਕਲ ਸਟੋਰ, ਪੈਟਰੋਲ ਪੰਪ ਅਤੇ ਏ. ਟੀ. ਐੱਮ. ਪੂਰੀ ਤਰ੍ਹਾਂ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ 24 ਘੰਟੇ ਸ਼ਿਫਟਾਂ ਵਿਚ ਚੱਲਣ ਵਾਲੀ ਇੰਡਸਟਰੀ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਇੰਡਸਟਰੀ ਦੀ ਲੇਬਰ ਆਪਣਾ ਪਛਾਣ-ਪੱਤਰ ਦਿਖਾ ਕੇ ਫੈਕਟਰੀ ਤੱਕ ਆ-ਜਾ ਸਕੇਗੀ। ਹਾਈਵੇਅ ’ਤੇ ਆਵਾਜਾਈ ਕੋਈ ਰੋਕ ਨਹੀਂ ਲਾਈ ਗਈ। ਹਾਈਵੇਅ ’ਤੇ ਸਫਰ ਕਰ ਰਹੇ ਲੋਕ ਆਪਣੀਆਂ ਮੰਜ਼ਿਲਾਂ ’ਤੇ ਆ-ਜਾ ਸਕਣਗੇ। ਉਨ੍ਹਾਂ ਕਿਹਾ ਕਿ ਪੁਲਸ ਮਹਿਕਮੇ ਨੂੰ ਲਾਕਡਾਊਨ ਦੌਰਾਨ ਪੂਰੀ ਸਖ਼ਤੀ ਵਰਤਣ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਸੂਬੇ 'ਚ ਗੈਰ-ਕਾਨੂੰਨੀ ਖਣਨ ਰੋਕਣ ਲਈ ਕੈਪਟਨ ਹੋਏ ਸਖ਼ਤ, ਦਿੱਤੇ ਇਹ ਹੁਕਮ
ਸਰਕਾਰ ਵੱਲੋਂ ਪਸ਼ੂ ਮੇਲਿਆਂ ਦੀ ਈ-ਆਕਸ਼ਨ ਦੇ ਰਹੀ ‘ਕੋਰੋਨਾ’ ਨੂੰ ਖੁੱਲ੍ਹਾ ਸੱਦਾ, ਆ ਸਕਦੈ ਕੋਰੋਨਾ ਦਾ ਹੜ੍ਹ
NEXT STORY