ਚੰਡੀਗੜ੍ਹ : ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਕਾਂਗਰਸ ਦੀਆਂ ਬੈਠਕਾਂ ਦਾ ਦੌਰ ਲਗਾਤਾਰ ਜਾਰੀ ਹੈ। ਇੱਥੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਬੈਠਕ ਦੌਰਾਨ ਕੋ-ਆਰਡੀਨੇਟਰ ਨਿਯੁਕਤ ਕੀਤੇ ਅਤੇ ਬਾਗੀ ਨੇਤਾਵਾਂ 'ਤੇ ਬੋਲਦਿਆਂ ਕਿਹਾ ਕਿ ਉੁਨ੍ਹਾਂ ਦਾ ਰਸਤਾ ਪਹਿਲਾਂ ਹੀ ਵੱਖਰਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਵਰਕਰ ਚੋਣਾਂ ਦੀ ਤਿਆਰੀ 'ਚ ਜੁੱਟਿਆ ਹੋਇਆ ਹੈ। ਸੰਗਰੂਰ ਸੀਟ 'ਤੇ ਵਿਜੇਇੰਦਰ ਸਿੰਗਲਾ ਤੇ ਸੁਰਜੀਤ ਵਿਚਕਾਰ ਚੱਲ ਰਹੀ ਜੁਬਾਨੀ ਜੰਗ 'ਤੇ ਬੋਲਦਿਆਂ ਜਾਖੜ ਨੇ ਕਿਹਾ ਕਿ ਅੰਤਰਿਮ ਵਿਰੋਧ ਭਾਵੇਂ ਹੀ ਨੇਤਾਵਾਂ 'ਚ ਹੋ ਸਕਦਾ ਹੈ ਪਰ ਚੋਣਾਂ ਦੌਰਾਨ ਪਾਰਟੀ ਲਈ ਸਭ ਕੰਮ ਕਰਨਗੇ ਅਤੇ ਪਾਰਟੀ ਨੂੰ ਮਜ਼ਬੂਤੀ ਦੇਣਗੇ।
ਕੀ ਮੋਦੀ ਦੀ ਵਾਪਸੀ ਨਾਲ ਵਧੇਗਾ ਕਾਂਗਰਸੀ ਸਰਕਾਰਾਂ 'ਤੇ ਖਤਰਾ?
NEXT STORY