ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੇ ਬੇਸ਼ੱਕ ਉਦੈਪੁਰ ਜਾਣ ਦਾ ਆਪਣਾ ਪ੍ਰੋਗਰਾਮ ਟਾਲ ਦਿੱਤਾ ਹੈ ਪਰ ਉਹ ਆਪਣੀ ਭੜਾਸ ਫੇਸਬੁੱਕ ਰਾਹੀਂ ਕੱਢਣ ਜਾ ਰਹੇ ਹਨ। ਸੂਤਰਾਂ ਅਨੁਸਾਰ ਜਾਖੜ 14 ਮਈ ਨੂੰ 12 ਵਜੇ ਫੇਸਬੁੱਕ ’ਤੇ ਲਾਈਵ ਹੋਣਗੇ ਅਤੇ ਪੰਜਾਬੀਆਂ ਨਾਲ ਹਰ ਉਹ ਗੱਲ ਸਾਂਝੀ ਕਰਨਗੇ, ਜੋ ਉਨ੍ਹਾਂ ਨੇ ਹੁਣ ਤੱਕ ਮਨ ਵਿਚ ਦੱਬੀ ਹੋਈ ਹੈ।
ਇਹ ਵੀ ਪੜ੍ਹੋ : ਨਸ਼ਾ ਤਸਕਰਾਂ ਨੂੰ CM ਮਾਨ ਦੀ ਵੱਡੀ ਚਿਤਾਵਨੀ, ਪੁਲਸ ਨੂੰ ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਜ਼ਿਕਰਯੋਗ ਹੈ ਕਿ ਜਾਖੜ ਦਾ ਪਹਿਲਾਂ ਉਦੈਪੁਰ ਜਾਣ ਦਾ ਪ੍ਰੋਗਰਾਮ ਸੀ, ਜਿਸ ਨੂੰ ਉਨ੍ਹਾਂ ਨੇ ਐਨ ਸਮੇਂ ’ਤੇ ਟਾਲ ਦਿੱਤਾ। ਉਦੈਪੁਰ ਵਿਚ ਕਾਂਗਰਸ ਚਿੰਤਨ ਕੈਂਪ ਆਯੋਜਿਤ ਕਰ ਰਹੀ ਹੈ ਅਤੇ ਜਾਖੜ ਚਾਹੁੰਦੇ ਸਨ ਕਿ ਉਹ ਉਸੇ ਦੌਰਾਨ ਕਾਂਗਰਸ ਦੀਆਂ ਅੰਦਰੂਨੀ ਨੀਤੀਆਂ, ਜਾਤੀਗਤ ਰਾਜਨੀਤੀ ਦਾ ਪਰਦਾਫਾਸ਼ ਕਰਨ। ਜਾਖੜ ਨੂੰ ਪਾਰਟੀ ਦੇ 79 ਵਿਚੋਂ 42 ਵਿਧਾਇਕਾਂ ਦੇ ਸਮਰਥਨ ਦੇ ਬਾਵਜੂਦ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਸੀ, ਜਿਸ ਤੋਂ ਆਹਤ ਹੋ ਕੇ ਉਨ੍ਹਾਂ ਨੇ ਸਰਗਰਮ ਸਿਆਸਤ ਛੱਡਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ 117 ਵਿਧਾਇਕਾਂ ਦੀ ਲੱਗੇਗੀ ਟ੍ਰੇਨਿੰਗ, ਪੇਪਰਲੈੱਸ ਹੋਵੇਗੀ ਵਿਧਾਨ ਸਭਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਧਰਮਸ਼ਾਲਾ ਵਿਧਾਨ ਸਭਾ 'ਚ ਵਿਵਾਦਤ ਝੰਡੇ ਲਾਉਣ ਵਾਲਾ ਇਕ ਹੋਰ ਮੁਲਜ਼ਮ ਪੰਜਾਬ ਤੋਂ ਗ੍ਰਿਫ਼ਤਾਰ
NEXT STORY