ਚੰਡੀਗੜ੍ਹ (ਵੈਬ ਡੈੱਸਕ) : ਪੰਚਾਇਤੀ ਚੋਣਾਂ ਨੂੰ ਲੈ ਕੇ ਸੱਦੀ ਗਈ ਭਾਜਪਾ ਦੀ ਮੀਟਿੰਗ ਵਿਚ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀ ਗੈਰ-ਮੌਜੂਦਗੀ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਪਾਰਟੀ ਅੰਦਰ ਸਭ ਕੁਝ ਠੀਕ ਨਹੀਂ ਹੈ। ਭਾਵੇਂ ਭਾਜਪਾ ਵੱਲੋਂ ਆਖਿਆ ਗਿਆ ਸੀ ਕਿ ਸੂਬੇ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੀ ਰੂਪ-ਰੇਖਾ ਨੂੰ ਲੈ ਕੇ ਇਹ ਮੀਟਿੰਗ ਬੁਲਾਈ ਗਈ ਹੈ ਪਰ ਸੂਤਰ ਦੱਸਦੇ ਹਨ ਕਿ ਭਾਜਪਾ ਨੇ ਸੂਬੇ ਦੀ ਸਥਿਤੀ ਨੂੰ ਕਾਬੂ ਕਰਨ ਲਈ ਇਹ ਮੀਟਿੰਗ ਸੱਦੀ ਸੀ। ਅਜਿਹਾ ਇਸ ਲਈ ਵੀ ਕਿਉਂਕਿ ਇਸ ਰਾਹੀਂ ਪੰਜਾਬ ਭਾਜਪਾ ਵਿਚ ਏਕੇ ਦਾ ਸਬੂਤ ਦਿੱਤਾ ਜਾ ਸਕੇ ਪਰ ਇਸ ਦੇ ਉਲਟ ਇਸ ਮੀਟਿੰਗ ਵਿਚ ਪੰਜਾਬ ਇੰਚਾਰਜ ਵਿਜੇ ਰੁਪਾਨੀ ਤੋਂ ਇਲਾਵਾ ਭਾਜਪਾ ਦੇ ਤਮਾਮ ਵੱਡੇ ਲੀਡਰ ਤਾਂ ਪਹੁੰਚੇ ਪਰ ਪਾਰਟੀ ਪ੍ਰਧਾਨ ਸੁਨੀਲ ਕੁਮਾਰ ਜਾਖੜ ਨਦਾਰਦ ਰਹੇ। ਹੁਣ ਸਵਾਲ ਇਹ ਉੱਠਦਾ ਹੈ ਕਿ ਜਾਖੜ ਪਾਰਟੀ ਤੋਂ ਨਾਰਾਜ਼ ਹਨ ਜਾਂ ਫਿਰ ਪਾਰਟੀ ਪ੍ਰਧਾਨ ਬਦਲਣ ਦੀਆਂ ਤਿਆਰੀਆਂ ਵਿਚ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ਦੇ ਸਰਕਾਰੀ ਸਕੂਲ ਵਿਚ ਹੈਰਾਨ ਕਰਨ ਵਾਲੀ ਘਟਨਾ, ਸਾਰੇ ਪਿੰਡ ਵਿਚ ਪੈ ਗਿਆ ਰੌਲਾ
ਇਸ ਮੀਟਿੰਗ ਦੀ ਕਾਲ ਤੋਂ ਬਾਅਦ ਪਾਰਟੀ ਕੇਡਰ ਤੋਂ ਇਲਾਵਾ ਸਮੁੱਚੇ ਮੀਡੀਆ ਜਗਤ ਦੀਆਂ ਨਜ਼ਰਾਂ ਜਾਖੜ 'ਤੇ ਟਿੱਕੀਆਂ ਹੋਈਆਂ ਸਨ ਪਰ ਜਾਖੜ ਦੀ ਗੈਰ ਮੌਜੂਦਗੀ ਨੇ ਸਾਫ ਕਰ ਦਿੱਤਾ ਹੈ ਕਿ ਪਾਰਟੀ ਅੰਦਰ ਕੁਝ ਠੀਕ ਨਹੀਂ ਹੈ। ਭਾਵੇਂ ਵਿਜੇ ਰੁਪਾਨੀ ਨੇ ਇਹ ਆਖਿਆ ਹੈ ਕਿ ਜਾਖੜ ਦੀ ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਅਤੇ ਬਹਿਰਹਾਲ ਉਹ ਦਿੱਲੀ ਦੌਰੇ 'ਤੇ ਹਨ ਅਤੇ ਆਉਂਦੇ ਦਿਨਾਂ ਨੂੰ ਉਹ ਪਾਰਟੀ ਦੀਆਂ ਮੀਟਿੰਗਾਂ ਵਿਚ ਨਜ਼ਰ ਆਉਣਗੇ ਪਰ ਇਸ ਸਭ ਦੇ ਉਲਟ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਸੋਸ਼ਲ ਮੀਡੀਆ ਅਤੇ ਟਵਿੱਟਰ 'ਤੇ ਪੂਰੀ ਤਰ੍ਹਾਂ ਸਰਗਰਮ ਰਹਿਣ ਵਾਲੇ ਸੁਨੀਲ ਜਾਖੜ ਨੇ ਅਸਤੀਫ਼ੇ ਦੀ ਖ਼ਬਰ ਤੋਂ ਬਾਅਦ ਇਕ ਵਾਰ ਵੀ ਸਫਾਈ ਤਕ ਨਹੀਂ ਦਿੱਤੀ। ਜਾਖੜ ਉਹ ਆਗੂ ਹਨ ਜਿਹੜੇ ਅਕਸਰ ਟਵਿੱਟਰ 'ਤੇ ਆਪਣੇ ਵਿਰੋਧੀਆਂ 'ਤੇ ਨਿਸ਼ਾਨੇ ਸਾਧਦੇ ਰਹਿੰਦੇ ਹਨ, ਫਿਰ ਅਜਿਹੀ ਕਿਹੜੀ ਵਜ੍ਹਾ ਹੈ ਕਿ ਜਾਖੜ ਵਲੋਂ ਆਪਣੇ ਅਸਤੀਫ਼ੇ ਦੀ ਗੱਲ 'ਤੇ ਇਕ ਵੀ ਬਿਆਨ ਜਾਂ ਟਵੀਟ ਤਕ ਕਿਉਂ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਪਿੰਡਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸਰਕਾਰ ਕੋਲ ਪਹੁੰਚਿਆ ਮਾਮਲਾ
ਮੀਡੀਆ ਵਿਚ ਚਰਚਾ ਇਹ ਵੀ ਸੀ ਕਿ ਜਾਖੜ ਰਵਨੀਤ ਬਿੱਟੂ ਨੂੰ ਮੰਤਰੀ ਬਣਾਏ ਜਾਣ ਤੋਂ ਨਾਰਾਜ਼ ਹਨ। ਪਹਿਲਾਂ ਤਾਂ ਬਿਨਾਂ ਕਿਸੇ ਮਸ਼ਵਰੇ ਦੇ ਬਿੱਟੂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਫਿਰ ਬਿੱਟੂ ਦੇ ਚੋਣ ਹਾਰਣ ਦੇ ਬਾਵਜੂਦ ਉਨ੍ਹਾਂ ਨੂੰ ਮੰਤਰੀ ਬਣਾਇਆ ਗਿਆ। ਇਹ ਸਾਰੀਆਂ ਗੱਲਾਂ ਇਸ ਵੱਲ ਇਸ਼ਾਰਾ ਕਰਦੀਆਂ ਹਨ ਕਿ ਭਾਜਪਾ ਵਿਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਉਂਝ ਭਾਜਪਾ ਦੇ ਪੁਰਾਣੇ ਅਤੇ ਟਕਸਾਲੀ ਲੀਡਰਾਂ ਵਿਚ ਵੀ ਇਸ ਗੱਲ ਦਾ ਰੋਸ ਹੈ ਕਿ ਦੂਜੀਆਂ ਪਾਰਟੀਆਂ 'ਚੋਂ ਆਏ ਆਗੂਆਂ ਨੂੰ ਭਾਜਪਾ ਦੀ ਕਮਾਨ ਫੜਾਈ ਗਈ ਹੈ। ਪੰਜਾਬ ਭਾਜਪਾ ਵਿਚ ਚੱਲ ਰਿਹਾ ਘਟਨਾਕ੍ਰਮ ਅੱਗੇ ਕਿਸ ਪਾਸੇ ਜਾਂਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਵਿਭਾਗ ਵਲੋਂ ਜਾਰੀ ਹੋਏ ਹੁਕਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਹੀਦ ਅਗਨੀਵੀਰਾਂ ਦੇ ਪਰਿਵਾਰਾਂ ਨੂੰ ਵੀ 1-1 ਕਰੋੜ ਦੀ ਵਿੱਤੀ ਸਹਾਇਤਾ ਦੇ ਰਹੀ ਪੰਜਾਬ ਸਰਕਾਰ
NEXT STORY