ਜਲਾਲਾਬਾਦ (ਬੰਟੀ ਦਹੂਜਾ) : ਕਹਿੰਦੇ ਹਨ ਕਿ ਜਦੋਂ ਕਿਸੇ ਸ਼ਰਧਾਲੂ ਨੇ ਪ੍ਰਭੂ ਨੂੰ ਪਾਉਣ ਦੀ ਇੱਛਾ ਪਾ ਲਈ ਤਾਂ ਫਿਰ ਉਹ ਉਸ ਨੂੰ ਪਾ ਕੇ ਹੀ ਰਹਿੰਦਾ ਹੈ। ਅਜਿਹਾ ਹੀ ਇੱਕ ਭਗਤ ਮੀਡੀਆ ਦੇ ਸਾਹਮਣੇ ਆਇਆ ਹੈ ਡਾ. ਸੁਨੀਲ ਕੰਬੋਜ ਪੁੱਤਰ ਅਵਿਨਾਸ਼ ਚੰਦਰ, ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਭਗਵਤ ਕਥਾ ਪੜ੍ਹਦਾ ਆ ਰਿਹਾ ਹੈ ਤੇ 2003 ’ਚ ਉਸ ਨੇ ਮਨ ਬਣਾਇਆ ਕਿ ਉਹ ਰਾਧੇ ਸ਼ਾਮ, ਸੀਤਾ ਰਾਮ ਕਾਪੀਆਂ ’ਤੇ ਹਰ ਰੋਜ਼ ਲਿਖਿਆ ਕਰੇਗਾ ਤੇ ਉਹ ਹਰ ਰੋਜ਼ ਲਿਖਣ ਲੱਗਿਆ। ਜਾਣਕਾਰੀ ਮੁਤਾਬਕ ਉਸ ਨੇ ਹੁਣ ਤੱਕ 84 ਕਰੌੜ ਵਾਰ ਰਾਧੇ ਸ਼ਾਮ, ਸੀਤਾ ਰਾਮ ਲਿਖ ਲਿਆ ਹੈ ਤੇ ਉਹ ਹਰ ਰੋਜ਼ 6 ਘੰਟਿਆਂ ਤੋਂ ਲੈ ਕੇ 12 ਘੰਟੇ ਤੱਕ ਲਿਖਦਾ ਰਹਿੰਦਾ ਹੈ।
ਇਹ ਵੀ ਪੜ੍ਹੋ- ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤੇ ਮੁੰਡਿਆਂ ਨਾਲ ਵਾਪਰਿਆ ਭਾਣਾ, 17 ਸਾਲਾ ਮੁੰਡੇ ਦੀ ਹੋਈ ਮੌਤ
ਸੁਨੀਲ ਕੰਬੋਜ ਨੇ ਦੱਸਿਆ ਕਿ ਇਸ ਦੌਰਾਨ ਉਸ ਨੇ 18 ਹਜ਼ਾਰ ਪੈਨ ਅਤੇ 70 ਹਜ਼ਾਰ ਕਾਪੀਆਂ ਦਾ ਇਸਤੇਮਾਲ ਕੀਤਾ ਹੈ। ਉਸ ਨੇ ਕਿਹਾ ਕਿ ਮੈਂ ਬਚਪਨ ’ਚ ਬਹੁਤ ਹੀ ਗਰੀਬ ਸੀ ਤੇ ਰੋਟੀ ਦੇ ਵੀ ਲਾਲੇ ਸੀ ਪਰ ਮੈਂ ਹਰ ਰੋਜ਼ ਠਾਕੁਰ ਜੀ ਨੂੰ ਸਵੇਰੇ ਨਹਾ ਧੋ ਕੇ ਉਸ ਦੀ ਵੈਸ਼ ਭੂਸ਼ਾ ਬਦਲ ਕੇ ਉਸ ਨੂੰ ਭੋਗ ਲਗਾਉਂਦਾ ਸੀ। ਭਾਵੇਂ ਜਿਥੋਂ ਮਰਜ਼ੀ ਮੈਨੂੰ ਔਖਾ ਸੌਖਾ ਹੋ ਕੇ ਰੋਟੀ ਦਾ ਜੁਗਾੜ ਕਰਨਾ ਪੈਂਦਾ ਸੀ ਤੇ ਠਾਕੁਰ ਜੀ ਨੂੰ ਭੋਗ ਲਗਾਉਣ ਤੋਂ ਬਾਅਦ ਅਸੀਂ ਸਾਰਾ ਪਰਿਵਾਰ ਰੋਟੀ ਖਾਂਦੇ ਸੀ ਤੇ ਹੁਣ ਠਾਕੁਰ ਜੀ ਦੀ ਇੰਨੀ ਮਿਹਰ ਹੈ ਕਿ ਮੈਂ ਆਪਣੇ ਕੋਲੋਂ ਪੈਸੇ ਲਗਾ ਕੇ ਪਿੰਡ ’ਚ ਬਹੁਤ ਹੀ ਵਧੀਆ ਰਾਧਾ ਠਾਕੁਰ ਜੀ ਦਾ ਮੰਦਰ ਬਣਾਇਆ ਹੈ।
ਇਹ ਵੀ ਪੜ੍ਹੋ- 8 ਸਾਲਾ ਸਾਨਵੀ ਨੇ ਸਰ ਕੀਤੀ ਆਸਟ੍ਰੇਲੀਆ ਦੀ ਮਾਊਂਟ ਕਿਸਕਿਆਸਕੋ ਚੋਟੀ, ਲਹਿਰਾਇਆ ਤਿਰੰਗਾ
ਉਨ੍ਹਾਂ ਕਿਹਾ ਕਿ ਮੈਂ ਜਦ ਮਕਾਨ ਬਣਾਇਆ ਸੀ ਤਾਂ ਠਾਕੁਰ ਜੀ ਮੇਰੇ ਸੁਪਨੇ ’ਚ ਆਏ ਸਨ ਕਿ ਤੂੰ ਆਪਣਾ ਮਕਾਨ ਬਣਾ ਲਿਆ ਹੈ ਤੇ ਹੁਣ ਮੇਰਾ ਮਕਾਨ ਵੀ ਬਣਾ। ਉਸ ਤੋਂ ਬਾਅਦ ਮੈਂ ਇਹ ਮੰਦਰ ਪਿੰਡ ’ਚ ਬਣਾਇਆ ਤੇ ਮੇਰੇ ਨਾਲ ਬਹੁਤ ਚਮਤਕਾਰ ਹੋਏ ਹਨ, ਜੋ ਮੈਂ ਬਿਆਨ ਨਹੀਂ ਕਰ ਸਕਦਾ। ਇਸ ਮੌਕੇ ਉਨ੍ਹਾਂ ਦੀ ਗੁਆਂਢਣ ਕੈਲਾਸ਼ ਰਾਣੀ ਨੇ ਦੱਸਿਆ ਕਿ ਇਨ੍ਹਾਂ ਦੇ ਘਰ ਸਾਰਾ ਦਿਨ ਠਾਕੁਰ ਜੀ ਦਾ ਗੁਣਗਾਣ ਹੁੰਦਾ ਰਹਿੰਦਾ ਹੈ ਤੇ ਜਦੋਂ ਅਸੀਂ ਇਸ ਘਰ ਅੰਦਰ ਆਉਂਦੇ ਹਾਂ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਵਰਿੰਦਾਵਣ ਪਹੁੰਚ ਗਏ ਹੋਈਏ ਤੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਡਾ. ਸੁਨੀਲ ਕੰਬੋਜ ਕੋਲ ਉਹ ਦਵਾਈ ਲੈਣ ਵੀ ਜਾਂਦੇ ਸਨ ਤਾਂ ਉਸ ਦੇ ਹੱਥ ’ਚ ਪੈਨ-ਕਾਪੀ ਹੀ ਹੁੰਦਾ ਸੀ ਤੇ ਘਰ ਵੀ ਇਸੇ ਤਰ੍ਹਾਂ ਹਰ ਵੇਲੇ ਲਿਖਦਾ ਰਹਿੰਦਾ ਸੀ ਤੇ ਇਸ ’ਤੇ ਠਾਕੁਰ ਜੀ ਦੀ ਆਪਾਰ ਕ੍ਰਿਪਾ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਨੌਜਵਾਨ ਨੇ ਰੋਲ ਦਿੱਤੀ ਨਾਬਾਲਿਗ ਕੁੜੀ ਦੀ ਪੱਤ, ਪੁਲਸ ਨੇ ਦਰਜ ਕੀਤਾ ਮਾਮਲਾ
NEXT STORY