ਪਠਾਨਕੋਟ (ਧਰਮਿੰਦਰ ਠਾਕੁਰ) : ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਦਿਓਲ ਕਾਂਗਰਸ 'ਤੇ ਹਮਲਾਵਰ ਹੋ ਗਏ ਹਨ। ਪਠਾਨਕੋਟ 'ਚ ਸ਼ਹੀਦ ਪਰਿਵਾਰਾਂ ਨੂੰ ਮਿਲਣ ਪਹੁੰਚੇ ਧਰਮਿੰਦਰ ਤੋਂ ਜਦੋਂ ਮੀਡੀਆ ਨੇ ਕਾਂਗਰਸ ਵੱਲੋਂ ਦਿੱਤੇ ਬਿਆਨ ਕਿ ਧਰਮਿੰਦਰ ਗੁੰਮਰਾਹ ਹੋਏ ਹਨ ਦਾ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਇਸਦਾ ਤਿੱਖਾ ਜਵਾਬ ਦਿੱਤਾ। ਧਰਮਿੰਦਰ ਨੇ ਫਿਲਮੀ ਅੰਦਾਜ਼ 'ਚ ਬੋਲਦਿਆਂ ਕਿਹਾ ਕਿ 'ਕਿਹੜਾ ਮਾਈ ਦਾ ਲਾਲ ਜਿਹੜਾ ਮੈਨੂੰ ਗੁੰਮਰਾਹ ਕਰ ਸਕਦਾ ਹੈ।
ਸੰਨੀ ਦਿਓਲ ਲਈ ਪਿਤਾ ਧਰਮਿੰਦਰ ਮੈਦਾਨ 'ਚ ਡਟੇ ਹੋਏ ਹਨ ਅਤੇ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿਰੋਧੀਆਂ ਵਲੋਂ ਪਿਓ-ਪੁੱਤਾਂ 'ਤੇ ਬਿਆਨਬਾਜ਼ੀ ਕਰਨੀ ਵੀ ਸੁਭਾਵਕ ਹੈ। ਬੀਤੇ ਦਿਨੀਂ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੇ ਆਖਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਬੋਲੀ ਵਲੋਂ ਪਹਿਲਾਂ ਸਾਰੇ ਦੇਸ਼ ਨੂੰ ਗੁੰਮਰਾਹ ਕੀਤਾ ਗਿਆ ਸੀ ਅਤੇ ਹੁਣ ਭਾਜਪਾ ਦਿਓਲ ਪਰਿਵਾਰ ਨੂੰ ਗੁੰਮਰਾਹ ਕਰਨ 'ਚ ਲੱਗੀ ਹੋਈ ਹੈ।
ਜਿਸ ਨੂੰ ਪੁਲਸ ਲੱਭ ਰਹੀ ਸੀ 'ਪੰਜਾਬ' 'ਚ, ਉਸ ਦੀ ਲੋਕੇਸ਼ਨ ਨਿਕਲੀ 'ਮਲੇਸ਼ੀਆ'
NEXT STORY