ਚੰਡੀਗੜ੍ਹ (ਵਿਜੇ) - ਇਲੈਕਟ੍ਰਿਕ ਬੱਸਾਂ ਦੇ ਨਾਲ-ਨਾਲ ਛੇਤੀ ਹੀ ਚੰਡੀਗੜ੍ਹ ਦੀਆਂ ਸੜਕਾਂ 'ਤੇ ਸੁਪਰ ਲਗਜ਼ਰੀ ਬੱਸਾਂ ਵੀ ਦੌੜਨਗੀਆਂ। ਇਸ ਸਬੰਧੀ ਚੰਡੀਗੜ੍ਹ ਦੇ ਟ੍ਰਾਂਸਪੋਰਟ ਡਿਪਾਰਟਮੈਂਟ ਨੇ ਕੇਂਦਰ ਸਰਕਾਰ ਨੂੰ ਪ੍ਰਪੋਜ਼ਲ ਭੇਜ ਦਿੱਤੀ ਹੈ। ਅਜੇ ਤਕ ਚੰਡੀਗੜ੍ਹ 'ਚ ਆਮ ਤੇ ਏ. ਸੀ. ਬੱਸਾਂ ਹੀ ਚੱਲ ਰਹੀਆਂ ਹਨ ਪਰ ਇਕ ਵੀ ਸੁਪਰ ਲਗਜ਼ਰੀ ਬੱਸ ਨੂੰ ਪ੍ਰਸ਼ਾਸਨ ਨੇ ਨਹੀਂ ਖਰੀਦਿਆ। ਹੁਣ ਪ੍ਰਸ਼ਾਸਨ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀ. ਪੀ. ਪੀ.) ਮੋਡ 'ਤੇ ਇਨ੍ਹਾਂ ਬੱਸਾਂ ਨੂੰ ਚਲਾਉਣ ਦੀ ਤਿਆਰੀ ਕਰ ਰਿਹਾ ਹੈ, ਜੋ ਪ੍ਰੋਫਿਟ ਸ਼ੇਅਰਿੰਗ 'ਤੇ ਆਧਾਰਿਤ ਹੋਵੇਗਾ। ਖਾਸ ਗੱਲ ਇਹ ਹੈ ਕਿ ਲੰਬੇ ਰੂਟ ਦੇ ਨਾਲ ਇਹ ਬੱਸਾਂ ਲੋਕਲ ਰੂਟ 'ਤੇ ਵੀ ਚਲਾਉਣ ਦੀ ਪਲਾਨਿੰਗ ਹੈ। ਇਸਦੇ ਇਲਾਵਾ 200 ਬੱਸਾਂ ਨੂੰ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਛੇਤੀ ਹੀ ਖਰੀਦਣ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਨੇ 50 ਨਵੀਆਂ ਬੱਸਾਂ ਖਰੀਦੀਆਂ ਸਨ ਪਰ ਇਸਦੇ ਬਾਵਜੂਦ ਲੋਕਲ ਰੂਟ 'ਤੇ ਮੁਸਾਫਿਰਾਂ ਨੂੰ ਬੱਸ ਲਈ ਕਾਫੀ ਦੇਰ ਤਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਮੌਜੂਦਾ ਸਮੇਂ ਸੀ. ਟੀ. ਯੂ. ਦੀਆਂ ਬੱਸਾਂ 74 ਰੂਟਾਂ 'ਤੇ ਚੱਲ ਰਹੀਆਂ ਹਨ, ਜਿਨ੍ਹਾਂ 'ਚ 69 ਰੂਟ ਦਿਨ ਤੇ 5 ਰੂਟ ਰਾਤ ਦੇ ਹਨ। ਸੀ. ਟੀ. ਯੂ. ਦੀਆਂ ਲੋਕਲ ਬੱਸਾਂ ਚੰਡੀਗੜ੍ਹ ਨੂੰ ਪੰਚਕੂਲਾ ਅਤੇ ਮੋਹਾਲੀ ਨਾਲ ਕੁਨੈਕਟ ਕਰਦੀਆਂ ਹਨ ਤੇ ਇਨ੍ਹਾਂ 'ਚ ਲਗਭਗ 2 ਲੱਖ ਲੋਕ ਰੋਜ਼ਾਨਾ ਸਫਰ ਕਰਦੇ ਹਨ। ਅਧਿਕਾਰੀਆਂ ਮੁਤਾਬਿਕ ਸ਼ਹਿਰ 'ਚ ਪਬਲਿਕ ਟ੍ਰਾਂਸਪੋਰਟ ਸਿਸਟਮ ਨੂੰ ਬਿਹਤਰ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਹੈ, ਜਿਸ ਨਾਲ ਲੋਕ ਜ਼ਿਆਦਾ ਤੋਂ ਜ਼ਿਆਦਾ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰਨ। ਮੌਜੂਦਾ ਸਮੇਂ 'ਚ ਸੀ. ਟੀ. ਯੂ. ਕੋਲ ਲਗਭਗ 450 ਬੱਸਾਂ ਹਨ।
ਰਾਤ ਦੇ ਸਮੇਂ ਪੀ. ਜੀ. ਆਈ. 'ਚੋਂ ਨਿਕਲਣਾ ਨਰਸਾਂ ਲਈ ਨਹੀਂ ਹੈ ਆਸਾਨ, ਹੁੰਦੀਆਂ ਨੇ ਇਹ ਹਰਕਤਾਂ
NEXT STORY