ਫਰੀਦਕੋਟ (ਜ.ਬ.) – ਕੈਪਟਨ ਸਰਕਾਰ ਵਲੋਂ ਭਾਵੇਂ ਬੇਅਦਬੀ ਮਾਮਲੇ ਮਗਰੋਂ ਬਹਿਬਲ ਤੇ ਕੋਟਕਪੂਰਾ ਵਿਖੇ ਵਾਪਰੇ ਗੋਲੀ-ਕਾਂਡ ਦੀ ਜਾਂਚ ਲਈ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ ਤੇ ਸੀ. ਬੀ. ਆਈ. ਵਲੋਂ ਅਦਾਲਤ 'ਚ ਕਲੋਜ਼ਰ ਰਿਪੋਰਟ ਵੀ ਪੇਸ਼ ਕੀਤੀ ਗਈ। ਇਸ ਦੇ ਬਾਵਜੂਦ ਐੱਸ. ਆਈ. ਟੀਮ ਦੇ ਮੁੱਖ ਮੈਂਬਰ ਆਈ. ਜੀ. ਕੁੰਵਰਵਿਜੇ ਪ੍ਰਤਾਪ ਸਿੰਘ ਨੇ ਹਾਰ ਮੰਨਣ ਦੀ ਥਾਂ ਉਕਤ ਜਾਂਚ ਰਿਪੋਰਟ ਨੂੰ ਜਲਦ ਜਨਤਕ ਕਰਨ ਦਾ ਇਰਾਦਾ ਕਰ ਲਿਆ, ਕਿਉਂਕਿ ਉਨ੍ਹਾਂ ਵਲੋਂ ਉਕਤ ਘਟਨਾਵਾਂ ਦੇ ਪਿੱਛੇ ਲੁਕੀ ਹੋਈ ਸੱਚਾਈ ਸਾਹਮਣੇ ਲਿਆਉਣ ਲਈ ਪੜਤਾਲ ਨੂੰ ਨਿਰੰਤਰ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਵਲੋਂ ਗੋਡੀ-ਕਾਂਡ ਦੀ ਜਾਂਚ 'ਚ ਹੀ ਬਰਗਾੜੀ ਬੇਅਦਬੀ ਮਾਮਲੇ ਦੇ ਸਬੂਤ ਜੁਟਾਏ ਜਾ ਰਹੇ ਹਨ ।
ਜ਼ਿਕਰਯੋਗ ਹੈ ਕਿ ਕੁੰਵਰਵਿਜੇ ਪ੍ਰਤਾਪ ਸਿੰਘ ਵਲੋਂ ਇਕ ਸਾਬਕਾ ਵਿਧਾਇਕ ਅਤੇ 5 ਪੁਲਸ ਅਧਿਕਾਰੀਆਂ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਵਿਰੁੱਧ ਅਦਾਲਤ ਵਿਚ ਚਲਾਣ ਵੀ ਪੇਸ਼ ਕੀਤਾ ਜਾ ਚੁੱਕਾ ਹੈ। ਪਤਾ ਲੱਗਾ ਹੈ ਕਿ ਜਲਦ ਹੀ ਉਕਤ ਕੇਸ 'ਚ ਸਪਲੀਮੈਂਟਰੀ ਚਲਾਣ ਵਿਚ ਬਹੁਤ ਵੱਡਾ ਖੁਲਾਸਾ ਕੀਤੇ ਜਾਣ ਦੀ ਸੰਭਾਵਨਾ ਬਣ ਰਹੀ ਹੈ। ਸੀ. ਬੀ. ਆਈ. ਵਲੋਂ ਬਰਗਾੜੀ ਬੇਅਦਬੀ ਮਾਮਲੇ ਵਿਚ ਕਲੋਜ਼ਰ ਰਿਪੋਟ ਪੇਸ਼ ਕਰਨ ਮਗਰੋਂ ਆਈ. ਜੀ. ਕੁੰਵਰਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਬਹਿਬਲ ਅਤੇ ਕੋਟਕਪੂਰਾ ਦਾ ਗੁਪਤ ਦੌਰਾ ਕੀਤਾ ਚੁੱਕਾ ਹੈ।
ਸੂਤਰਾਂ ਅਨੁਸਾਰ ਐੱਸ. ਆਈ. ਟੀਮ ਵਲੋਂ ਬਰਗਾੜੀ ਦੇ ਬੇਅਦਬੀ ਕਾਂਡ ਨਾਲ ਸੰਬਧਤ ਬਹਿਬਲ ਤੇ ਕੋਟਕਪੂਰਾ ਗੋਡੀਕਾਂਡ ਦੀਆਂ ਘਟਨਾਵਾਂ ਦੀ ਕੜੀ ਨਾਲ ਕੜੀ ਜੋੜੀ ਜਾ ਰਹੀ ਹੈ। ਉਕਤ ਤਫਤੀਸ਼ ਵਿਚ ਐੱਸ. ਆਈ. ਟੀ. ਦੇ ਹੱਥ ਵਿਚ ਕਈ ਅਹਿਮ ਜਾਣਕਾਰੀਆਂ ਵੀ ਲੱਗੀਆਂ ਹਨ , ਜਿਸ ਦਾ ਖੁਲਾਸਾ ਕਿਸੇ ਵੀ ਸਮੇਂ ਕੋਟਕਪੂਰਾ ਗੋਲੀ-ਕਾਂਡ ਕੇਸ ਵਿਚ ਪੇਸ਼ ਹੋਣ ਵਾਲੇ ਸਪਲੀਮੈਂਟਰੀ ਚਲਾਣ ਵਿਚ ਕੀਤਾ ਜਾ ਸਕਦਾ ਹੈ। ਬੀਤੇ ਦਿਨ ਭਾਵੇ ਉਨ੍ਹਾਂ ਮੀਡੀਆ ਨਾਲ ਸਪਸ਼ਟ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਇਹ ਮੰਨਿਆ ਕਿ ਉਹ ਉਕਤ ਮਾਮਲੇ ਵਿਚ ਕਿਸੇ ਵੀ ਦੋਸ਼ੀ ਨੂੰ ਬਖਸ਼ਣਗੇ ਨਹੀਂ ਅਤੇ ਉਨ੍ਹਾਂ ਦਾ ਇਕੋ-ਇਕ ਮਕਸਦ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਇਨਸਾਫ ਦੁਵਾਉਣਾ ਹੈ ।
'ਜਲੰਧਰੀਏ' ਅੱਜ ਕਰਨਗੇ ਕੌਮਾਂਤਰੀ ਨਗਰ ਕੀਰਤਨ ਦਾ ਸੁਆਗਤ, ਰੀਝਾਂ ਨਾਲ ਸ਼ਿੰਗਾਰਿਆ ਰੂਟ
NEXT STORY