ਚੰਡੀਗੜ੍ਹ : ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਦੇ ਕਾਰਜਕਾਲ 'ਚ 9 ਮਹੀਨਿਆਂ ਦਾ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਗ੍ਰਹਿ ਮੰਤਰਾਲੇ ਵਲੋਂ ਹੁਕਮ ਦੇ ਦਿੱਤੇ ਗਏ ਹਨ। ਰਿਟਾਇਰਮੈਂਟ ਤੋਂ ਬਾਅਦ ਸੁਰੇਸ਼ ਅਰੋੜਾ ਦੀ ਐਕਸਟੈਂਸ਼ਨ 12 ਮਹੀਨੇ ਹੋਰ ਵਧਾ ਦਿੱਤੀ ਗਈ ਹੈ।
31 ਜਨਵਰੀ ਨੂੰ ਹੋਣਾ ਸੀ ਰਿਟਾਇਰ
ਇਹ ਐਲਾਨ ਅਜਿਹੇ ਦਿਨ ਹੋਇਆ, ਜਦੋਂ ਸੁਪਰੀਮ ਕੋਰਟ ਨੇ ਪੰਜਾਬ ਸਮੇਤ 5 ਸੂਬਿਆਂ ਦੇ ਪੁਲਸ ਮੁਖੀਆਂ ਦੀ ਨਿਯੁਕਤੀ 'ਤੇ ਉਸ ਦੇ ਪਹਿਲਾਂ ਵਾਲੇ ਹੁਕਮ 'ਚ ਸੋਧ ਦੀ ਅਪੀਲ ਵਾਲੀ ਪਟੀਸ਼ਨ ਰੱਦ ਕਰ ਦਿੱਤੀ। 1982 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਸੁਰੇਸ਼ ਅਰੋੜਾ ਨੂੰ ਪਿਛਲੇ 3 ਮਹੀਨਿਆਂ ਦਾ ਸੇਵਾ ਵਿਸਥਾਰ ਦਿੱਤਾ ਗਿਆ ਸੀ, ਜਿਸ ਦੇ ਮੁਤਾਬਕ ਉਹ 31 ਜਨਵਰੀ ਨੂੰ ਰਿਟਾਇਰ ਹੋਣ ਵਾਲੇ ਸਨ।
ਕਦੇ ਸਨ ਸ਼ਹਿਰ ਦੇ ਮੇਅਰ, ਹੁਣ ਜੇਲ 'ਚ ਲੰਘਣਗੀਆਂ ਰਾਤਾਂ
NEXT STORY