ਚੰਡੀਗੜ੍ਹ (ਪਾਲ)- ਉੱਤਰੀ ਭਾਰਤ ’ਚ ਗੁਰਦੇ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਮਰੀਜ਼ਾਂ ਲਈ ਪੀ. ਜੀ. ਆਈ. ਲਗਾਤਾਰ ਉਮੀਦ ਦੀ ਵੱਡੀ ਕਿਰਨ ਬਣ ਕੇ ਉੱਭਰਿਆ ਹੈ। ਇੱਥੇ ਹੁਣ ਤੱਕ 5,500 ਤੋਂ ਵੱਧ ਕਿਡਨੀ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ। ਇਸ ਨਾਲ ਇਹ ਦੇਸ਼ ਦਾ ਅਜਿਹਾ ਪਹਿਲਾ ਹਸਪਤਾਲ ਬਣ ਗਿਆ ਹੈ, ਜਿੱਥੇ ਸਭ ਤੋਂ ਜ਼ਿਆਦਾ ਕਿਡਨੀ ਟਰਾਂਸਪਲਾਂਟ ਹੋ ਚੁੱਕੇ ਹਨ।
ਖ਼ਾਸ ਗੱਲ ਇਹ ਹੈ ਕਿ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਵੱਡੀ ਗਿਣਤੀ ’ਚ ਲੋੜਵੰਦ ਮਰੀਜ਼ਾਂ ਨੂੰ ਇਹ ਮਹਿੰਗਾ ਇਲਾਜ ਮੁਫ਼ਤ ਜਾਂ ਬਹੁਤ ਘੱਟ ਖ਼ਰਚੇ ’ਤੇ ਉਪਲਬਧ ਕਰਵਾਇਆ ਜਾ ਰਿਹਾ ਹੈ। ਟਰਾਂਸਪਲਾਂਟ ਸੇਵਾਵਾਂ ਦੇ ਵਿਸਥਾਰ ਕਾਰਨ ਯੋਗ ਮਰੀਜ਼ਾਂ ਲਈ ਕਿਡਨੀ ਟਰਾਂਸਪਲਾਂਟ ਦੀ ਉਡੀਕ ਵੀ ਪਹਿਲਾਂ ਦੇ ਮੁਕਾਬਲੇ ਕਾਫ਼ੀ ਘੱਟ ਹੋ ਗਈ ਹੈ।
ਓਵਰਟਾਈਮ ਦਾ ਦੁੱਗਣਾ ਭੁਗਤਾਨ! ਨਾਈਟ ਸ਼ਿਫਟ ਲਾਉਣ ਵਾਲੀਆਂ ਮਹਿਲਾ ਮੁਲਾਜ਼ਮਾਂ ਨੂੰ ਵੀ ਰਾਹਤ
NEXT STORY