ਚੰਡੀਗੜ੍ਹ (ਸੁਸ਼ੀਲ) : ਅੰਤਰਰਾਸ਼ਟਰੀ ਆਨਲਾਈਨ ਟ੍ਰੇਡਿੰਗ ’ਚ ਭਾਰੀ ਮੁਨਾਫ਼ਾ ਦਿਵਾਉਣ ਦਾ ਝਾਂਸਾ ਦੇ ਕੇ ਸੈਕਟਰ-43 ਦੇ ਇਕ ਨੌਜਵਾਨ ਨਾਲ 25 ਲੱਖ 80 ਹਜ਼ਾਰ ਰੁਪਏ ਦੀ ਸਾਈਬਰ ਠੱਗੀ ਕੀਤੀ ਗਈ। ਸਾਈਬਰ ਸੈੱਲ ਨੇ ਜਾਂਚ ਤੋਂ ਬਾਅਦ ਅਣਪਛਾਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸੈਕਟਰ-43 ਦੇ ਨਿਵਾਸੀ ਪਾਰਥ ਸ਼ਾਹੀ ਨੇ ਪੁਲਸ ਨੂੰ ਦੱਸਿਆ ਕਿ ਉਹ ਮੋਹਾਲੀ ਦੇ ਸੈਕਟਰ-66 ਸਥਿਤ ਇੱਕ ਬਹੁ-ਰਾਸ਼ਟਰੀ ਕੰਪਨੀ ’ਚ ਕੰਮ ਕਰਦਾ ਹੈ। 30 ਅਤੇ 31 ਜਨਵਰੀ ਨੂੰ ਉਸ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਆਈ, ਜਿਸ ’ਚ ਅੰਤਰਰਾਸ਼ਟਰੀ ਬਾਜ਼ਾਰ ’ਚ ਨਿਵੇਸ਼ ਕਰਕੇ ਵੱਡਾ ਮੁਨਾਫ਼ਾ ਕਮਾਉਣ ਦਾ ਲਾਲਚ ਦਿੱਤਾ ਗਿਆ।
ਪਹਿਲਾਂ ਉਸ ਨੇ ਇਨਕਾਰ ਕਰ ਦਿੱਤਾ ਪਰ 9 ਫਰਵਰੀ ਨੂੰ ਮੁੜ ਸੰਪਰਕ ਕਰਨ ’ਤੇ ਠੱਗਾਂ ਨੇ ਉਸ ਨੂੰ ਟੈਲੀਗ੍ਰਾਮ ਨਾਲ ਜੋੜ ਕੇ ਇੱਕ ਟ੍ਰੇਡਿੰਗ ਪਲੇਟਫਾਰਮ ਰਾਹੀਂ ਨਿਵੇਸ਼ ਕਰਵਾ ਦਿੱਤਾ। 9 ਫਰਵਰੀ ਤੋਂ 29 ਮਾਰਚ ਦਰਮਿਆਨ ਪਾਰਥ ਸ਼ਾਹੀ ਨੇ ਵੱਖ-ਵੱਖ ਬੈਂਕ ਖ਼ਾਤਿਆਂ ’ਚ ਕੁੱਲ 25 ਲੱਖ 80 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ। ਜਦੋਂ ਉਸ ਨੇ ਆਪਣੀ ਰਕਮ ਅਤੇ ਮੁਨਾਫ਼ਾ ਵਾਪਸ ਮੰਗਿਆ ਤਾਂ ਮੁਲਜ਼ਮ ਬਹਾਨੇ ਬਣਾਉਣ ਲੱਗੇ ਅਤੇ ਬਾਅਦ ’ਚ ਫੋਨ ਅਤੇ ਟੈਲੀਗ੍ਰਾਮ ’ਤੇ ਸੰਪਰਕ ਤੋੜ ਦਿੱਤਾ। ਠੱਗੀ ਦਾ ਅਹਿਸਾਸ ਹੋਣ ’ਤੇ ਉਸ ਨੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ Good News! ਰੇਲਵੇ ਨੇ ਲਿਆ ਵੱਡਾ ਫ਼ੈਸਲਾ
NEXT STORY