ਚੰਡੀਗੜ੍ਹ (ਸੁਸ਼ੀਲ) - 5 ਲੱਖ ਰੁਪਏ ਦੇ ਰਿਸ਼ਵਤ ਮਾਮਲੇ ’ਚ ਫਸੇ ਰੋਪੜ ਰੇਂਜ ਦੇ ਮੁਅੱਤਲ DIG ਹਰਚਰਨ ਸਿੰਘ ਭੁੱਲਰ ਦੀ 120 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਸਾਹਮਣੇ ਆਈ ਹੈ। ਹੁਣ ਚੰਡੀਗੜ੍ਹ ED ਨੇ ਉਸ ਦੀਆਂ ਜਾਇਦਾਦਾਂ ਦੇ ਵੇਰਵੇ CBI ਤੋਂ ਮੰਗੇ ਹਨ। ED ਹੁਣ ਪੰਜਾਬ ਅਤੇ ਵਿਦੇਸ਼ਾਂ ਵਿਚ ਉਸ ਦੀਆਂ ਜਾਇਦਾਦਾਂ ਦਾ ਪਤਾ ਲਾਵੇਗੀ। CBI ਦੀ ਟੀਮ ਆਮਦਨ ਤੋਂ ਵੱਧ ਮਾਮਲੇ ’ਚ ਭੁੱਲਰ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਇਲਾਵਾ ਆਮਦਨ ਕਰ ਵਿਭਾਗ ਦੀਆਂ ਟੀਮਾਂ ਵੀ ਭੁੱਲਰ ਦੁਆਰਾ ਫਾਈਲ ਕੀਤੀਆਂ ਗਈਆਂ ਰਿਟਰਨਾਂ ’ਚ ਦਿੱਤੀ ਗਈ ਜਾਣਕਾਰੀ ਤੋਂ ਇਲਾਵਾ ਜਾਇਦਾਦਾਂ ਦੇ ਰਿਕਾਰਡ ਇਕੱਠੇ ਕਰਨ ’ਚ ਲੱਗੀਆਂ ਹੋਈਆਂ ਹਨ।
ਪੜ੍ਹੋ ਇਹ ਵੀ : Train 'ਚ ਸ਼ਰਾਬ ਲਿਜਾਉਣ ਵਾਲਿਆਂ ਲਈ ਖ਼ਾਸ ਖ਼ਬਰ, ਯਾਤਰਾ ਤੋਂ ਪਹਿਲਾਂ ਜਾਣੋ ਰੇਲਵੇ ਦੇ ਨਿਯਮ
ED ਭੁੱਲਰ ਮਾਮਲੇ ’ਚ ਰਿਕਾਰਡ ਲੈਣ ਲਈ CBI ਦਫ਼ਤਰ ਜਾ ਚੁੱਕੀ ਹੈ। ਭੁੱਲਰ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ED ਆਪਣਾ ਕੰਮ ਸ਼ੁਰੂ ਕਰੇਗੀ। ਸੂਤਰਾਂ ਦੀ ਮੰਨੀਏ ਤਾਂ ED ਵੀ ਭੁੱਲਰ ’ਤੇ ਮਾਮਲਾ ਦਰਜ ਕਰ ਸਕਦੀ ਹੈ। ਵਿਚੋਲੇ ਕ੍ਰਿਸ਼ਨੂ ਤੋਂ ਪੁੱਛਗਿੱਛ ’ਚ ਪੰਜਾਬ ਦੇ IAS ਅਤੇ IPS ਅਧਿਕਾਰੀਆਂ ਵੱਲੋਂ ਕਾਲੀ ਕਮਾਈ ਨਾਲ ਬੇਨਾਮੀ ਜਾਇਦਾਦਾਂ ਬਣਾਉਣ ਦੀ ਜਾਣਕਾਰੀ CBI ਨੂੰ ਮਿਲੀ ਹੈ। ਇਸ ਤੋਂ ਇਲਾਵਾ CBI ਦੇ ਸਾਹਮਣੇ ਭੁੱਲਰ ਤੇ ਉਸ ਦੇ ਨਾਲ ਫੜੇ ਗਏ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਦੀ ਜਾਂਚ ’ਚ ਹੁਣ ਤੱਕ ਪੰਜਾਬ ਦੇ 50 ਅਧਿਕਾਰੀਆਂ ਬਾਰੇ ਜਾਣਕਾਰੀ ਮਿਲ ਚੁੱਕੀ ਹੈ, ਜਿਨ੍ਹਾਂ ਦੇ ਨਾਂ ਦੀ CBI ਨੇ ਸੂਚੀ ਤਿਆਰ ਕੀਤੀ ਹੈ।
ਪੜ੍ਹੋ ਇਹ ਵੀ : ਕੀ ਸਰਦੀਆਂ 'ਚ ਸ਼ਰਾਬ ਪੀਣ ਨਾਲ ਠੰਡ ਨਹੀਂ ਲੱਗਦੀ? ਮਾਹਿਰਾਂ ਨੇ ਦੱਸਿਆ ਹੈਰਾਨ ਕਰਦਾ ਸੱਚ
ED ਦੀ ਐਂਟਰੀ ਨਾਲ ਹੁਣ ਪੰਜਾਬ ਦੇ ਅਧਿਕਾਰੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ, ਕਿਉਂਕਿ ਰਿਕਾਰਡ ਲੈਂਦਿਆਂ ਹੀ ED ਦੀ ਟੀਮ ਨੋਟਿਸ ਭੇਜ ਕੇ ਉਨ੍ਹਾਂ ਅਧਿਕਾਰੀਆਂ ਨੂੰ ਬੇਨਾਮੀ ਜਾਇਦਾਦ ਮਾਮਲੇ ’ਚ ਪੁੱਛਗਿੱਛ ਲਈ ਬੁਲਾਵੇਗੀ। CBI ਨੂੰ ਭੁੱਲਰ ਦੀ ਸੈਕਟਰ-40 ਕੋਠੀ ਤੋਂ 7 ਕਰੋੜ 36 ਲੱਖ ਦੀ ਨਕਦੀ, 2 ਕਰੋੜ 32 ਲੱਖ ਦੇ ਸੋਨੇ ਦੇ ਗਹਿਣੇ, 26 ਮਹਿੰਗੀਆਂ ਬ੍ਰਾਂਡਿਡ ਘੜੀਆਂ, ਪੰਜ ਲਗਜ਼ਰੀ ਕਾਰਾਂ, 150 ਏਕੜ ਜ਼ਮੀਨ ਤੇ ਮਾਛੀਵਾੜਾ ’ਚ 20 ਦੁਕਾਨਾਂ ਮਿਲੀਆਂ ਹਨ। ਇਸ ਤੋਂ ਇਲਾਵਾ ਬੇਨਾਮੀ ਜਾਇਦਾਦਾਂ ਵੀ CBI ਦੇ ਸਾਹਮਣੇ ਆਈਆਂ ਹਨ।
ਪੜ੍ਹੋ ਇਹ ਵੀ : ਛੁੱਟੀਆਂ ਦੀ ਬਰਸਾਤ : ਸਾਲ 2026 'ਚ 107 ਦਿਨਾਂ ਦੀਆਂ ਹੋਣਗੀਆਂ ਛੁੱਟੀਆਂ
ਪਟਿਆਲਾ ਦੇ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਰਾਹੀਂ ਜਾਇਦਾਦ ’ਚ ਕੀਤਾ ਨਿਵੇਸ਼
CBI ਰਿਮਾਂਡ ਦੌਰਾਨ ਭੁੱਲਰ ਨੇ ਦੱਸਿਆ ਕਿ ਪੰਜਾਬ ਦੇ ਅਧਿਕਾਰੀ ਪਟਿਆਲਾ ਦੇ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਰਾਹੀਂ ਜਾਇਦਾਦ ਵਿਚ ਨਿਵੇਸ਼ ਕਰਦੇ ਹਨ। ਇਸ ਪੁੱਛਗਿੱਛ ਦੌਰਾਨ CBI ਨੂੰ 14 ਅਜਿਹੇ ਅਧਿਕਾਰੀਆਂ ਬਾਰੇ ਪਤਾ ਲੱਗਾ, ਜਿਨ੍ਹਾਂ ’ਚ 10 IPS ਅਤੇ 4 IAS ਅਧਿਕਾਰੀ ਸ਼ਾਮਲ ਹਨ। CBI ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ 10 IPS ਅਧਿਕਾਰੀਆਂ ’ਚੋਂ 8 ਅਜੇ ਵੀ ਫੀਲਡ ’ਚ ਅਹਿਮ ਅਹੁਦਿਆਂ ’ਤੇ ਤਾਇਨਾਤ ਹਨ ਜਦਕਿ 2 ਪੰਜਾਬ ਪੁਲਸ ਦੀ ਅਕੈਡਮੀ ’ਚ ਹਨ। ਇਸ ਤੋਂ ਇਲਾਵਾ 4 IAS ਅਧਿਕਾਰੀਆਂ ਦਾ ਸਬੰਧ ਕਿਸੇ ਨਾ ਕਿਸੇ ਤਰ੍ਹਾਂ ਨਾਲ ਮੰਡੀ ਗੋਬਿੰਦਗੜ੍ਹ ਨਾਲ ਹੈ।
ਪੜ੍ਹੋ ਇਹ ਵੀ : ਥੱਪੜ ਤੇ ਥੱਪੜ ਠਾ ਥੱਪੜ! ਸੁਨਿਆਰੇ ਦੀ ਦੁਕਾਨ 'ਤੇ ਚੋਰੀ ਕਰਨ ਆਈ ਸੀ ਕੁੜੀ ਤੇ ਫਿਰ...(ਵੀਡੀਓ)
ਇਸ ਤੋਂ ਬਾਅਦ CBI ਨੇ ਪ੍ਰਾਪਰਟੀ ਡੀਲਰ ਦੇ ਪਟਿਆਲਾ ਤੇ ਲੁਧਿਆਣਾ ਦੇ ਟਿਕਾਣਿਆਂ ’ਤੇ ਛਾਪਾ ਮਾਰਿਆ ਅਤੇ ਦਸਤਾਵੇਜ਼ ਜ਼ਬਤ ਕੀਤੇ ਸਨ। CBI ਨੇ ਕ੍ਰਿਸ਼ਨੂ ਦੀ ਪੇਸ਼ੀ ਦੌਰਾਨ ਪ੍ਰਗਤੀ ਰਿਪੋਰਟ ਪੇਸ਼ ਕੀਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਪਿਛਲੇ ਰਿਮਾਂਡ ਦੌਰਾਨ ਕ੍ਰਿਸ਼ਨੂ ਦੇ ਮੋਬਾਈਲ ਤੇ ਦੂਜੇ ਇਲੈਕਟ੍ਰਾਨਿਕ ਡਿਵਾਈਸਾਂ ਦੀ ਜਾਂਚ ਕੀਤੀ ਗਈ ਸੀ, ਜਿਸ ਜ਼ਰੀਏ ਪਤਾ ਲੱਗਾ ਕਿ ਉਹ ਕਈ ਅਧਿਕਾਰੀਆਂ ਦੀ ਭ੍ਰਿਸ਼ਟ ਡੀਲਿੰਗ ’ਚ ਸ਼ਾਮਲ ਸੀ। CBI ਨੇ ਡਾਟਾ ਦੇ ਆਧਾਰ ’ਤੇ ਦੱਸਿਆ ਕਿ ਅਧਿਕਾਰੀਆਂ ਨਾਲ ਮਿਲ ਕੇ ਕ੍ਰਿਸ਼ਨੂ ਨਾ ਸਿਰਫ਼ ਕੇਸਾਂ ਦੀ ਜਾਂਚ ਨੂੰ ਪ੍ਰਭਾਵਿਤ ਕਰਦਾ ਸੀ ਸਗੋਂ ਤਬਾਦਲੇ-ਨਿਯੁਕਤੀਆਂ, ਅਸਲਾ ਲਾਇਸੈਂਸ ਬਣਵਾਉਣ ਤੋਂ ਲੈ ਕੇ ਕੇਸ ਦਰਜ ਕਰਵਾਉਣ ਜਾਂ ਪਹਿਲਾਂ ਤੋਂ ਦਰਜ ਖ਼ਾਰਿਜ ਕਰਵਾਉਣ ਤੱਕ ਦਾ ਕੰਮ ਕਰਦਾ ਸੀ। ਅਜਿਹੇ ਲੱਗਭਗ 50 ਅਧਿਕਾਰੀ ਹਨ, ਜਿਨ੍ਹਾਂ ਵਿਚ IAS ਅਤੇ IPS ਅਧਿਕਾਰੀ ਵੀ ਸ਼ਾਮਲ ਹਨ।
ਪੜ੍ਹੋ ਇਹ ਵੀ : ਅਗਲੇ 72 ਘੰਟਿਆਂ 'ਚ ਹੋਰ ਵਧੇਗੀ ਠੰਡ! IMD ਵਲੋਂ ਇਨ੍ਹਾਂ ਸੂਬਿਆਂ 'ਚ ਅਲਰਟ ਜਾਰੀ
ਫੀਸ ਰਿਫੰਡ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਾਲਜਾਂ ਦੀ ਮਾਨਤਾ ਹੋਵੇਗੀ ਰੱਦ, ਯੂਜੀਸੀ ਵੱਲੋਂ ਹਦਾਇਤਾਂ ਜਾਰੀ
NEXT STORY