ਲੁਧਿਆਣਾ (ਮੁਕੇਸ਼): ਚੰਡੀਗੜ੍ਹ ਰੋਡ ਤੇ ਕਿਸੇ ਸਮੇਂ ਸਾਫ਼ ਸੁਥਰਾ ਹਰਿਆ ਭਰਿਆ ਗਲਾਡਾ ਗਰਾਊਂਡ ਹੋਇਆ ਕਰਦਾ ਸੀ ਜੋਂ ਕਿ ਅੱਜਕਲ ਗਲਾਡਾ ਵਿਭਾਗ ਦੀ ਘਟੀਆ ਕਾਰਗੁਜ਼ਾਰੀ ਵਜੋਂ ਕੂੜੇ ਕਰਕਟ ਤੇ ਜ਼ਹਿਰੀਲੀ ਕਾਲੀ ਸੁਆਹ ਦਾ ਡੰਪ ਬਣਿਆ ਹੋਇਆ ਹੈ ਉੱਥੇ ਹੀ ਗਰਾਊਂਡ ਅੰਦਰ ਪੁੱਟੇ ਹੋਏ ਵਡੇ ਵਡੇ ਟੋਇਆਂ ਵਜੋਂ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - 'ਜੁਗਾੜ' ਲਾ ਕੇ ਪੰਜਾਬ ਤੋਂ 12,170 KM ਦੂਰ ਸਪਲਾਈ ਕਰਨ ਲੱਗੇ ਸੀ ਨਸ਼ਾ! ਤਰੀਕਾ ਜਾਣ ਰਹਿ ਜਾਓਗੇ ਹੱਕੇ-ਬੱਕੇ
ਸਨਅਤਕਾਰਾਂ ਵਿਕਰਮ ਜਿੰਦਲ, ਨਰਿੰਦਰ ਆਨੰਦ, ਮੰਦਰ ਪ੍ਰਧਾਨ ਸਾਜਨ ਗੁਪਤਾ ਸੁਦਰਸ਼ਨ ਸ਼ਰਮਾ ਮਾਮਾ, ਏ .ਕੇ .ਸੋਈ, ਰਾਜੇਸ਼ ਸਹਿਗਲ, ਕੀਰਤੀ ਨਗਰ ਪ੍ਰਧਾਨ ਅਨਿਲ ਕੁਮਾਰ, ਵਿੱਕੀ ਕੁਮਾਰ ਹੋਰਾਂ ਕਿਹਾ ਕਿ ਚੰਡੀਗੜ੍ਹ ਰੋਡ ਤੇ ਵਰਧਮਾਨ ਮਿਲ ਸਾਹਮਣੇ ਸਾਫ਼ ਸੁਥਰਾ ਗਰਾਊਂਡ ਹੋਇਆ ਕਰਦਾ ਸੀ ਆਲੇ ਦੁਆਲੇ ਸਾਫ ਸੁਥਰਾ ਮਾਹੌਲ ਹਰੀਆਵਲੀ ਵਜੋਂ ਲੋਕ ਸੈਰ ਕਰਨ ਜਾਂ ਘੁੰਮਣ ਫਿਰਨ ਆਇਆ ਕਰਦੇ ਸੀ ਜਦੋਂ ਦੇ ਗਰਾਊਂਡ ਚ ਕੂੜੇ ਕਰਕਟ ਤੇ ਜ਼ਹਿਰੀਲੀ ਸੁਆਹ ਦੇ ਢੇਰ ਤੋਂ ਇਲਾਵਾ ਵਡੇ ਵਡੇ ਟੋਏ ਪੁੱਟ ਕੇ ਛੱਡ ਦਿੱਤੇ ਗਏ ਹਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਸ਼ਿਤ ਮਾਹੌਲ ਕਾਰਨ ਸਵੱਛ ਭਾਰਤ ਮੁਹਿੰਮ ਦਾ ਜਨਾਜ਼ਾ ਨਿਕਲਿਆ ਹੋਇਆ ਹੈ।

ਉਨ੍ਹਾਂ ਕਿਹਾ ਗਰਾਊਂਡ ਦੇ ਨਾਲ ਹੀ ਗਲਾਡਾ ਸਿਕਿਉਰ ਟੀ ਗਾਰਡਾਂ ਦਾ ਦਫ਼ਤਰ ਹੈ ਹੈਰਾਨੀ ਦੀ ਗਲ ਇਹ ਹੈ ਕਿ ਕੋਈ ਕੂੜਾ ਕਰਕਟ, ਸੁਆਹ ਸੁੱਟਣ ਵਾਲਿਆਂ ਤੇ ਕੂੜੇ ਦੇ ਢੇਰਾਂ ਨੂੰ ਅੱਗ ਲਗਾਉਣ ਤੋਂ ਰੋਕਦਾ ਨਹੀਂ ਗਲਾਡਾ ਗਰਾਊਂਡ 'ਚ ਜਿੱਧਰ ਦੇਖੋ ਗੰਦਗੀ ਹੀ ਗੰਦਗੀ ਫੈਲੀ ਹੋਈ ਹੈ ਜੋਂ ਕਿ ਕੂੜੇ ਦਾ ਡੰਪ ਬਣਕੇ ਰਹਿ ਗਿਆ ਹੈ ਜਦਕਿ ਗਲਾਡਾ ਦੇ ਅਧਿਕਾਰੀ ਕੁੰਭਕਰਨ ਦੀ ਨੀਂਦ ਸੁੱਤੇ ਹੋਏ ਹਨ।
ਪੰਜਾਬ 'ਚ 21 ਤਾਰੀਖ਼ ਤੱਕ Weather ਦੀ ਪੜ੍ਹੋ ਨਵੀਂ ਅਪਡੇਟ! ਮੀਂਹ ਨੂੰ ਲੈ ਕੇ ਦਿੱਤੇ ਇਹ ਸੰਕੇਤ
NEXT STORY