ਤਰਨਤਾਰਨ (ਰਮਨ) - 'ਸਵੱਛ ਭਾਰਤ ਮੁਹਿੰਮ' ਵਿਚ ਮੌਜੂਦਾ ਸਰਕਾਰੀ ਹਸਪਤਾਲ ਵੱਲੋਂ ਸਾਫ-ਸਫਾਈ ਸਬੰਧੀ ਵਧੀਆ ਕਾਰਗੁਜ਼ਾਰੀ ਕਰਨ ਕਰ ਕੇ ਅੱਜ ਪੰਜਾਬ ਪੱਧਰ ਵਿਚ ਤੀਸਰਾ ਸਥਾਨ ਹਾਸਲ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਸਿਹਤ ਸੇਵਾਵਾਂ ਡਾ. ਰਾਜੀਵ ਭੱਲਾ ਵੱਲੋਂ ਇਹ ਇਨਾਮ ਉਨ੍ਹਾਂ ਨੂੰ ਅੱਜ ਮੋਹਾਲੀ ਵਿਖੇ ਸਥਿਤ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੁੱਖ ਦਫਤਰ ਵਿਖੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਨਿਰਦੇਸ਼ਾਂ 'ਤੇ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਇਨਾਮ 3 ਲੱਖ ਰੁਪਏ ਦਾ ਹੈ ਅਤੇ ਇਸ ਰਾਸ਼ੀ ਨੂੰ 75 ਫੀਸਦੀ ਸਫਾਈ ਮੁਹਿੰੰਮ ਅਤੇ 25 ਫੀਸਦੀ ਜਾਗਰੂਕਤਾ ਮੁਹਿੰਮ ਲਈ ਹਸਪਤਾਲ ਦੇ ਸਟਾਫ ਵਿਚ ਵੰਡਿਆ ਜਾਵੇਗਾ। ਉਨ੍ਹਾਂ ਵੱਲੋਂ ਦਿੱਤੇ ਜਾਂਦੇ ਨਿਰਦੇਸ਼ਾਂ ਤਹਿਤ ਸਰਕਾਰੀ ਹਸਪਤਾਲ ਵਿਚ ਕਾਫੀ ਸਾਫ-ਸਫਾਈ ਰੱਖੀ ਜਾਂਦੀ ਹੈ ਅਤੇ ਇਸ ਇਨਾਮ ਦੇ ਅਸਲ ਹੱਕਦਾਰ ਐੱਸ. ਐੱਮ. ਓ. ਡਾ. ਨਿਰਮਲ ਸਿੰਘ ਹਨ।
ਪੰਜਾਬ ਪੱਧਰ 'ਤੇ ਸਵੱਛ ਭਾਰਤ ਮੁਹਿੰਮ ਵਿਚ ਪਹਿਲਾ ਸਥਾਨ ਨਵਾਂਸ਼ਹਿਰ, ਜਿਸ ਨੂੰ 50 ਲੱਖ, ਦੂਸਰਾ ਸਥਾਨ ਪਠਾਨਕੋਟ ਜਿਸ ਨੂੰ 3 ਲੱਖ ਰੁਪਏ ਅਤੇ ਤੀਸਰਾ ਸਥਾਨ ਤਰਨਤਾਰਨ ਦੇ ਸਰਕਾਰੀ ਹਸਪਤਾਲ ਨੂੰ (3 ਲੱਖ) ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿੰਨੀ ਭਾਵਰਾ ਸੈਕਟਰੀ ਹੈਲਥ, ਵਰੁਣ ਰੂਜ਼ਮ ਐੱਮ. ਡੀ. ਐੱਨ. ਆਰ. ਐੱਚ. ਐੱਮ, ਡਾ. ਨਿਰਮਲ ਸਿੰਘ ਤੇ ਡਾ. ਸੌਰਵ ਆਦਿ ਹਾਜ਼ਰ ਸਨ।
ਪਿੰਡ ਹਰੀ ਨੌ ਵਿਖੇ ਨਹਿਰ 'ਚੋਂ ਬਰਾਮਦ ਹੋਈ ਅਣਪਛਾਤੇ ਵਿਅਕਤੀ ਦੀ ਲਾਸ਼
NEXT STORY