ਜਲੰਧਰ (ਗੁਲਸ਼ਨ)— ਅੰਮ੍ਰਿਤਸਰ-ਨਵੀਂ ਦਿੱਲੀ-ਅੰਮ੍ਰਿਤਸਰ ਦਰਮਿਆਨ ਚੱਲਣ ਵਾਲੀ ਸਵਰਨ ਸ਼ਤਾਬਦੀ ਐਕਸਪ੍ਰੈੱਸ 12029/12030 'ਚ ਆਉਣ ਵਾਲੇ ਦਿਨਾਂ 'ਚ ਨਵੇਂ ਡਿਜ਼ਾਈਨ ਦੇ ਹਾਈ ਸਪੀਡ ਐੱਲ. ਐੱਚ. ਬੀ. ਕੋਚ ਲੱਗੇ ਦਿਖਾਈ ਦੇਣਗੇ। ਸ਼ਤਾਬਦੀ ਦੇ ਸਾਰੇ 18 ਕੋਚਾਂ ਦੇ ਅੰਦਰ ਅਤੇ ਬਾਹਰੋਂ ਸਰੂਪ ਪਹਿਲਾਂ ਨਾਲੋਂ ਬਿਲਕੁਲ ਵੱਖਰਾ ਹੋਵੇਗਾ। ਇਸ ਟਰੇਨ 'ਚ ਸਫਰ ਕਰਨ ਵਾਲੇ ਯਾਤਰੀ ਪਹਿਲਾਂ ਤੋਂ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਨਗੇ। ਨਾਰਦਰਨ ਰੇਲਵੇ ਦੇ ਵਿਸ਼ਵੇਸ਼ ਚੋਬੇ ਨੇ ਕਿਹਾ ਕਿ ਸਵਰਨ ਪ੍ਰਾਜੈਕਟ ਤਹਿਤ ਸ਼ਤਾਬਦੀ ਦੇ ਕੋਚਾਂ ਨੂੰ ਅਪਗ੍ਰੇਡ ਕਰ ਕੇ ਯਾਤਰੀਆਂ ਨੂੰ ਪਹਿਲਾਂ ਤੋਂ ਜ਼ਿਆਦਾ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

7 ਅਪ੍ਰੈਲ ਤੋਂ ਇਹ ਨਵੇਂ ਕੋਚ ਆਨ ਰੂਟ ਹੋਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਾਠ ਗੋਦਾਮ ਜਾਣ ਵਾਲੀ ਸ਼ਤਾਬਦੀ 'ਚ ਇਹ ਕੋਚ ਲਗਾਏ ਗਏ ਸਨ। ਇਸ ਤੋਂ ਬਾਅਦ ਨਵੀਂ ਦਿੱਲੀ-ਅੰਮ੍ਰਿਤਸਰ ਸਵਰਨ ਸ਼ਤਾਬਦੀ 'ਚ ਇਹ ਅਤਿ-ਆਧੁਨਿਕ ਕੋਚ ਲਗਾਏ ਜਾ ਰਹੇ ਹਨ। ਉਨ੍ਹਾਂ ਇਹ ਕਿਹਾ ਕਿ 11 ਸ਼ਤਾਬਦੀ ਟਰੇਨਾਂ ਅਤੇ 5 ਰਾਜਧਾਨੀ ਟਰੇਨਾਂ 'ਚ ਨਵੇਂ ਕੋਚ ਲਗਾਉਣ ਦਾ ਕੰਮ ਅਗਸਤ 2018 ਤੱਕ ਮੁਕੰਮਲ ਕੀਤਾ ਜਾਵੇਗਾ। ਇਨ੍ਹਾਂ ਸਾਰੀਆਂ ਟਰੇਨਾਂ 'ਚ ਜੀ. ਪੀ. ਐੱਸ. ਆਧਾਰਿਤ ਪੈਸੰਜਰ ਇਨਫਰਮੇਸ਼ਨ ਸਿਸਟਮ ਤੋਂ ਇਲਾਵਾ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਜਾਣਗੇ।

ਨਵੇਂ ਕੋਚਾਂ 'ਚ ਇਹ ਹੋਵੇਗਾ ਖਾਸ
1) ਕੋਚ ਦੇ ਬਾਹਰੀ ਹਿੱਸਿਆਂ ਨੂੰ ਕਵਰ ਕੀਤਾ ਜਾਵੇਗਾ।
2) ਕੋਚ ਦੇ ਅੰਦਰ ਫਰੇਮ ਕੀਤੀਆਂ ਗਈਆਂ ਤਸਵੀਰਾਂ ਤੇ ਪੇਂਟਿੰਗਾਂ ਲਗਾਈਆਂ ਗਈਆਂ ਹਨ।
3) ਕੋਚ ਦੇ ਅੰਦਰ ਸਾਮਾਨ ਰੱਖਣ ਵਾਲੀ ਥਾਂ 'ਤੇ ਐਂਟੀ ਸਕ੍ਰੈਚ ਫਿਲਮ ਲਾਈ ਗਈ ਹੈ।
4) ਕੋਚ 'ਚ ਐੱਲ. ਈ. ਡੀ. ਲਾਈਟਾਂ ਲਾਈਆਂ ਗਈਆਂ ਹਨ।
5) ਜੀ. ਪੀ. ਐੱਸ. ਯੁਕਤ ਪੈਸੰਜਰ ਅਨਾਊਂਸਮੈਂਟ ਅਤੇ ਇਨਫਰਮੇਸ਼ਨ ਸਿਸਟਮ ਵੀ ਲਗਾਇਆ ਗਿਆ ਹੈ।
6) ਮਿਊਜ਼ਿਕ ਲਈ ਹਾਈ ਕੁਆਲਿਟੀ ਦੇ ਸਪੀਕਰ ਲਾਏ ਗਏ ਹਨ।
ਪੁਲਸ ਕਮਿਸ਼ਨਰ ਨੇ ਕੀਤੇ ਥਾਣਾ ਇੰਚਾਰਜ ਇਧਰ ਤੋਂ ਉਧਰ
NEXT STORY